ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਕੀਤੀ ਰੋਸ ਰੈਲੀ – ਮਾਮਲਾ ਮੁਲਾਜ਼ਮ ਦੀ ਸਿਆਸੀ ਅਧਾਰ 'ਤੇ ਕੀਤੀ ਬਦਲੀ ਦਾ
ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਕੀਤੀ ਰੋਸ ਰੈਲੀ
– ਮਾਮਲਾ ਮੁਲਾਜ਼ਮ ਦੀ ਸਿਆਸੀ ਅਧਾਰ 'ਤੇ ਕੀਤੀ ਬਦਲੀ ਦਾ
ਗੁਰੂਹਰਸਹਾਏ, 11 ਅਗਸਤ (ਪਰਮਪਾਲ ਗੁਲਾਟੀ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ਼ਹਿਰੀ ਅਤੇ ਸਬ ਅਰਬਨ/ਸਬ ਡਿਵੀਜ਼ਨ ਦੇ ਸਮੂਹ ਮੁਲਾਜ਼ਮਾਂ ਨੇ ਸਿਆਸੀ ਆਧਾਰ 'ਤੇ ਹੋਈ ਬਦਲੀ ਦੇ ਵਿਰੋਧ ਵਿਚ ਬਿਜਲੀ ਦਫ਼ਤਰ ਗੁਰੂਹਰਸਹਾਏ ਦੇ ਅੱਗੇ ਇਕ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼ਿੰਗਾਰ ਚੰਦ ਨੇ ਕਿਹਾ ਕਿ ਸਾਡੀ ਜਥੇਬੰਦੀ ਦੇ ਡਿਵੀਜਨ ਪ੍ਰਧਾਨ ਨਰੇਸ਼ ਸੇਠੀ ਦੀ ਬਦਲੀ ਸਿਆਸੀ ਅਧਾਰ 'ਤੇ ਮਾਨਨਪਾਵਰ ਹਾਊਸ ਜੋਗਿੰਦਰ ਨਗਰ ਦੀ ਕੀਤੀ ਗਈ ਹੈ। ਜਿਸ ਦੀ ਵਿਭਾਗੀ ਤੌਰ 'ਤੇ ਕੋਈ ਸ਼ਿਕਾਇਤ ਨਹੀਂ। ਉਨ•ਾਂ ਕਿਹਾ ਕਿ ਇਸ ਕੀਤੀ ਬਦਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਨੂੰ ਲੈ ਕੇ ਸਮੂਹ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਐਕਸੀਅਨ ਜਲਾਲਾਬਾਦ ਨੇ ਨਰੇਸ਼ ਸੇਠੀ ਨੂੰ ਜਬਰੀ ਰੀਲੀਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਮੌਕੇ ਨਰੇਸ਼ ਸੇਠੀ, ਸੁਰਜੀਤ ਸਿੰਘ, ਰਵਿੰਦਰ ਸਿੰਘ, ਕਰਤਾਰ ਸਿੰਘ, ਬਲਕਾਰ ਚੰਦ, ਸੁਰਿੰਦਰ ਕੁਮਾਰ, ਬਲਵੀਰ ਸਿੰਘ, ਸ਼ਵਿੰਦਰ ਸਿੰਘ ਆਦਿ ਸਾਥੀਆਂ ਨੇ ਵੀ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨਰੇਸ਼ ਸੇਠੀ ਦੀ ਬਦਲੀ ਰੱਦ ਕੀਤੀ ਜਾਵੇ ਅਤੇ ਕਿਹਾ ਕਿ ਜੇਕਰ ਨਰੇਸ਼ ਸੇਠੀ ਨੂੰ ਜਬਰੀ ਰੀਲੀਵ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ, ਜਿਸ ਦੀ ਪੂਰੀ ਜਿੰਮੇਵਾਰੀ ਬੋਰਡ, ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ।