Ferozepur News
ਸਿੱਖਿਆ ਵਿਭਾਗ ਵੱਲੋਂ ਐੱਚ.ਐੱਮ.ਡੀ.ਏ.ਵੀ.ਪਬਲਿਕ ਸਕੂਲ ਦੇ ਜੇਤੂ ਖਿਡਾਰੀਆਂ ਅਤੇ ਸਕੂਲ ਕੋਚ ਦਾ ਸਨਮਾਨ
ਸਾਰੇ ਵਿਦਿਆਰਥੀਆਂ ਨੂੰ ਕਸਰਤ ਅਤੇ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਣਾ ਚਾਹੀਦਾ ਹੈ-ਪ੍ਰਿੰਸੀਪਲ ਅਨੂਪ ਚੌਹਾਨ
ਸਿੱਖਿਆ ਵਿਭਾਗ ਵੱਲੋਂ ਐੱਚ.ਐੱਮ.ਡੀ.ਏ.ਵੀ.ਪਬਲਿਕ ਸਕੂਲ ਦੇ ਜੇਤੂ ਖਿਡਾਰੀਆਂ ਅਤੇ ਸਕੂਲ ਕੋਚ ਦਾ ਸਨਮਾਨ
ਸਾਰੇ ਵਿਦਿਆਰਥੀਆਂ ਨੂੰ ਕਸਰਤ ਅਤੇ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਣਾ ਚਾਹੀਦਾ ਹੈ-ਪ੍ਰਿੰਸੀਪਲ ਅਨੂਪ ਚੌਹਾਨ
ਖੇਡਾਂ ਨਾਲ ਵਿਦਿਆਰਥੀਆਂ ਜੀਵਨ ਅੰਦਰ ਨੈਤਿਕ ਗੁਣ, ਸਹਿਣਸ਼ੀਲਤਾ,ਅਨੁਸ਼ਾਸਨ, ਆਪਸੀ ਪ੍ਰੇਮ ਪਿਆਰ, ਸਬਰ ਪੈਦਾ ਕਰਦੀਆਂ ਹਨ – ਕੋਚ ਮੈਡਮ ਸੰਦੀਪ ਕੌਰ
ਫ਼ਿਰੋਜ਼ਪੁਰ 7 ਫਰਵਰੀ () ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲਾ ਫ਼ਿਰੋਜ਼ਪੁਰ ਸਪੋਰਟਸ ਸ਼ਾਖਾ ਵੱਲੋਂ ਰਾਜ ਪੱਧਰ ਅਤੇ ਨੈਸ਼ਨਲ ਪੱਧਰ ਤੇ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਸਾਹਿਬਾਨ ਨੂੰ ਸਨਮਾਨਿਤ , ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਫ਼ਿਰੋਜ਼ਪੁਰ ਕਮ ਪ੍ਰਧਾਨ ਜ਼ਿਲ੍ਹਾ ਸਕੂਲਜ਼ ਟੂਰਨਾਮੈਂਟ ਕਮੇਟੀ ਫ਼ਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾਕਟਰ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਅਤੇ ਜ਼ਿਲ੍ਹਾ ਸਕੂਲਜ਼ ਟੂਰਨਾਮੈਂਟ ਕਮੇਟੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਕਰਵਾਇਆ ਗਿਆ।
ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਜੇਤੂ ਖਿਡਾਰੀਆਂ ਨੂੰ ਫਿਰੋਜ਼ਪੁਰ ਤੋਂ ਵਿਧਾਇਕ ਸ ਰਣਬੀਰ ਸਿੰਘ ਭੁੱਲਰ ਨੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਲੜੀ ਤਹਿਤ ਐੱਚ.ਐੱਮ.ਡੀ.ਏ.ਵੀ.ਪਬਲਿਕ ਸਕੂਲ ਦੇ ਵਿਦਿਆਰਥੀ ਤਾਈਕਵਾਂਡੋ ਵਿੱਚ ਜਸਜੀਤ ਕੌਰ ਅਤੇ ਤੈਰਾਕੀ ਵਿੱਚ ਨਿਕੁੰਜ ਬਹਿਲ ਅਤੇ ਉਹਨਾਂ ਦੇ ਅਧਿਆਪਕਾ ਕੋਚ ਸੰਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀ ਅਨੂਪ ਚੌਹਾਨ ਨੇ ਸਨਮਾਨਿਤ ਹੋਣ ਵਾਲੇ ਖਿਡਾਰੀਆਂ ਨੂੰ ਜਿਥੇ ਸ਼ਾਬਾਸ਼ੇ ਦਿੱਤੀ ਉਥੇ ਹੀ ਹੌਸਲਾ ਅਫਜਾਈ ਕਰਦੇ ਹੋਏ ਇਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਹੋਰ ਚੰਗਾ ਪ੍ਰਦਰਸ਼ਨ ਕਰਨ ਤਾਂ ਜੋ ਫਿਰੋਜ਼ਪੁਰ ਅਤੇ ਪੰਜਾਬ ਦਾ ਨਾਂ ਚਮਕਾਇਆ ਜਾ ਸਕੇ।ਉਹਨਾਂ ਕਿਹਾ ਕਿ ਖੇਡਾਂ ਦੀ ਜ਼ਿੰਦਗੀ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਸਾਰੇ ਵਿਦਿਆਰਥੀਆਂ ਨੂੰ ਕਸਰਤ ਅਤੇ ਖੇਡਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਣਾ ਚਾਹੀਦਾ ਹੈ। ਇਸ ਮੌਕੇ ਕੋਚ ਮੈਡਮ ਸੰਦੀਪ ਕੌਰ ਨੇ ਕਿਹਾ ਕਿ ਕਿਹਾ ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ,ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ