Ferozepur News

ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ 22 ਦਸੰਬਰ ਨੂੰ ਫਿਰੋਜ਼ਪੁਰ ਵਿੱਚ

ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ 22 ਦਸੰਬਰ ਨੂੰ ਫਿਰੋਜ਼ਪੁਰ ਵਿੱਚ

ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ 22 ਦਸੰਬਰ ਨੂੰ ਫਿਰੋਜ਼ਪੁਰ ਵਿੱਚ

ਫ਼ਿਰੋਜ਼ਪੁਰ 21 ਦਸੰਬਰ 2024: ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ” ਕਲਾਪੀਠ” ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ 22 ਦਸੰਬਰ 2024 ਦਿਨ ਐਤਵਾਰ ਨੂੰ ਜ਼ਿਲ੍ਹਾ ਲਾਇਬ੍ਰੇਰੀ ਕਮੇਟੀ ਘਰ ਫ਼ਿਰੋਜ਼ਪੁਰ ਵਿੱਚ ਕਰਵਾਇਆ ਜਾ ਰਿਹਾ ਹੈ। ਏਨੀ ਮੇਰੀ ਬਾਤ , ਕਵਿਤਾ ਬਾਹਰ ਉਦਾਸ ਖੜ੍ਹੀ ਹੈ ਅਤੇ 26 ਸਾਲ ਬਾਅਦ ਦੇ ਲੇਖਕ ਮਰਹੂਮ ਅਨਿਲ ਆਦਮ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਿਜੇ ਵਿਵੇਕ ਕਰਨਗੇ ਜਦੋਂ ਕਿ ਮੁੱਖ ਮਹਿਮਾਨ ਨਿਰਦੇਸ਼ਕ ਭਾਸ਼ਾ ਵਿਭਾਗ ਜਸਵੰਤ ਜ਼ਫ਼ਰ ਹੋਣਗੇ।

ਕਲਾਪੀਠ ਦੇ ਪ੍ਰਧਾਨ ਪ੍ਰੋ.ਜਸਪਾਲ ਘਈ , ਜਨਰਲ ਸਕੱਤਰ ਸੁਖਜਿੰਦਰ ,ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਕੁਲਦੀਪ ਅਤੇ ਰਾਜੀਵ ਖ਼ਿਆਲ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਪਹਿਲਾ ਅਨਿਲ ਆਦਮ ਸਿਮਰਤੀ ਪੁਰਸਕਾਰ ਪੰਜਾਬੀ ਦੀ ਨਾਮਵਰ ਸ਼ਾਇਰਾ ਮਨਦੀਪ ਔਲਖ ਨੂੰ ਉਹਨਾਂ ਦੀ ਕਿਤਾਬ “ਗ਼ਰਲਜ਼ ਹੋਸਟਲ” ਨੂੰ ਦਿੱਤਾ ਜਾਵੇਗਾ।

ਇਸ ਸਮਾਗਮ ਵਿੱਚ ਪ੍ਰੋ.ਜਸਪਾਲ ਘਈ ਦਾ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਤੇਰਾ ਮੇਰਾ ਖ਼ਾਬ ਸੀ ਸ਼ਾਇਦ” ਅਤੇ ਸ਼ਾਇਰਾ ਹਰਲੀਨ ਸੋਨਾ ਦਾ ਹਿੰਦੀ ਵਿੱਚ ਅਨੁਵਾਦਿਤ ਹਾਇਕੂ ਸੰਗ੍ਰਹਿ “ਆਰਸੀ”ਲੋਕ ਅਰਪਣ ਕੀਤਾ ਜਾਏਗਾ। ਯਾਦ ਰਹੇ “ਆਰਸੀ” ਦਾ ਹਿੰਦੀ ਅਨੁਵਾਦ ਮਰਹੂਮ ਅਨਿਲ ਆਦਮ ਨੇ ਕੀਤਾ ਸੀ।

ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ 22 ਦਸੰਬਰ ਨੂੰ ਫਿਰੋਜ਼ਪੁਰ ਵਿੱਚ

ਇਸ ਤੋਂ ਬਾਅਦ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਗੁਰਜੰਟ ਰਾਜੇਆਣਾ, ਦਵੀ ਸਿੱਧੂ , ਰਿਸ਼ੀ ਹਿਰਦੇਪਾਲ , ਮਨਜੀਤ ਸੂਖ਼ਮ ਅਤੇ ਸੱਤ ਔਜ ਭਾਗ ਲੈਣਗੇ।
ਕਲਾਪੀਠ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੱਤੀ ਕਿ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਅਨਿਲ ਆਦਮ ਦਾ ਪਰਿਵਾਰ ਅਤੇ ਉਸਦੇ ਦੋਸਤ ਮਿੱਤਰ ਅਤੇ ਪ੍ਰਸੰਸਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

 

Related Articles

Leave a Reply

Your email address will not be published. Required fields are marked *

Back to top button