Ferozepur News

ਪ੍ਰੈਸ ਕਲੱਬ ਫਿਰੋਜ਼ਪੁਰ ਵੱਲੋਂ ਗਾਇਕ ਪ੍ਰਗਟ ਗਿੱਲ ਦਾ ਨਵਾਂ ਸੌਂਗ ‘ਮਾਰਦਾ ਫਿਰੇਂ ਲਲਕਾਰੇ’ ਰਿਲੀਜ

ਪ੍ਰੈਸ ਕਲੱਬ ਫਿਰੋਜ਼ਪੁਰ ਵੱਲੋਂ ਗਾਇਕ ਪ੍ਰਗਟ ਗਿੱਲ ਦਾ ਨਵਾਂ ਸੌਂਗ 'ਮਾਰਦਾ ਫਿਰੇਂ ਲਲਕਾਰੇ' ਰਿਲੀਜ

ਪ੍ਰੈਸ ਕਲੱਬ ਫਿਰੋਜ਼ਪੁਰ ਵੱਲੋਂ ਗਾਇਕ ਪ੍ਰਗਟ ਗਿੱਲ ਦਾ ਨਵਾਂ ਸੌਂਗ ‘ਮਾਰਦਾ ਫਿਰੇਂ ਲਲਕਾਰੇ’ ਰਿਲੀਜ

ਫਿਰੋਜ਼ਪੁਰ, 15-12-2024: ਅੱਜ ਮਿਤੀ 13 12 24 ਨੂੰ ਪ੍ਰੈਸ ਕਲੱਬ ਫਿਰੋਜਪੁਰ ਵੱਲੋਂ ਪਰਗਟ ਗਿੱਲ ਦਾ ਨਵਾਂ ਗੀਤ ਮਾਰਦਾ ਫਿਰੇਂ ਲਲਕਾਰੇ ਰਿਲੀਜ਼ ਕੀਤਾ ਗਿਆ ਇਸ ਗੀਤ ਨੂੰ ਆਪਣੀਆਂ ਆਵਾਜ਼ਾ ਨਾਲ ਸ਼ਿੰਗਾਰਿਆ ਹੈ ਪਰਗਟ ਗਿੱਲ ਅਤੇ ਰੀਤੂ ਤੇਜ਼ੀ ਨੇ ।ਵੀਡੀਓ ਵਿੱਚ ਸਾਥ ਦਿੱਤਾ ਹੈ ਗਾਇਕਾ ਪੂਜਾ ਮਨੀ ਨੇ।

ਇਸ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਕਮਲ ਮਲਹੋਤਰਾ ਨੇ ਗੀਤ ਦਾ ਪੋਸਟਰ ਅਤੇ ਗੀਤ ਰਿਲੀਜ਼ ਕੀਤਾ ।ਇਸ ਮੌਕੇ ਪ੍ਰੈਸ ਕਲੱਬ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ ।ਗਾਇਕ ਪ੍ਰਗਟ ਗਿੱਲ ਦੇ ਪਹਿਲਾਂ ਵੀ ਮਾਰਕੀਟ ਵਿੱਚ ਕਾਫੀ ਗੀਤ ਆ ਚੁੱਕੇ ਹਨ “ਬਹੁਤ ਡਰਿਆ ਨਾ ਕਰ “ ਮਿਰਜਾ “ਗੀਤ ਮਾਰਕਿਟ ਵਿੱਚ ਚੱਲ ਰਹੇ ਹਨ ਇਹਨਾਂ ਦੇ ਗੀਤਾਂ ਨੂੰ ਸਰੋਤਿਆਂ ਨੇ ਪਹਿਲਾਂ ਵੀ ਬਹੁਤ ਮਾਣ ਬਖਸ਼ਿਆ। ਉਮੀਦ ਹੈ ਕਿ ਹੁਣ ਵੀ ਇਸ ਗੀਤ ਨੂੰ ਸਰੋਤਿਆਂ ਵੱਲੋਂ ਉਨਾ ਹੀ ਪਿਆਰ ਮਿਲੇਗਾ।

ਇਸ ਗੀਤ ਨੂੰ ਤਿਆਰ ਕੀਤਾ ਪੰਜਾਬ ਦੇ ਉੱਗੇ ਗੀਤਕਾਰ ਗਿੱਲ ਗੁਲਾਮੀ ਵਾਲਾ ਨੇ ਅਤੇ ਇਸ ਗੀਤ ਨੂੰ ਲਿਖਿਆ ਸੰਧੂ ਸੂਧੇ ਵਾਲੀਆ ਨੇ । ਇਸ ਗੀਤ ਦਾ ਸੰਗੀਤ ਤਿਆਰ ਕੀਤਾ ਲੰਕੇਸ਼ ਕਮਲ ਨੇ ਅਤੇ ਇਸ ਦਾ ਵੀਡੀਓ ਅਮਰਜੀਤ ਖੁਰਾਣਾ ਵਲੋਂ ਤਿਆਰ ਕੀਤਾ ਗਿਆ ਹੈ ।ਇਹ ਜਸ ਸਟੂਡੀਓ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਹੈ ।

ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਪਰਮਿੰਦਰ ਥਿੰਦ ,ਮਨਦੀਪ ਕੁਮਾਰ ਮੌਂਟੀ ,ਹਰੀਸ਼ ਮੌਗਾ ,ਗੌਰਵ ਭਾਸਕਰ ,ਅੰਗਰੇਜ਼ ਭੁੱਲਰ ਅਤੇ ਹੋਰ ਪੱਤਰਕਾਰ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ ਇਹ ਗੀਤ ਯੂ ਟਿਊਬ ਅਤੇ ਹੋਰ ਸਾਈਟ ਤੇ ਚੱਲ ਰਿਹਾ ਹੈ ਉਮੀਦ ਹੈ ਕਿ ਪਹਿਲਾਂ ਵਾਲੇ ਗੀਤਾਂ ਵਾਂਗ ਸਰੋਤੇ ਇਸ ਗੀਤ ਨੂੰ ਪਿਆਰ ਦੇਣਗੇ ।

Related Articles

Leave a Reply

Your email address will not be published. Required fields are marked *

Check Also
Close
Back to top button