ਫ਼ਿਰੋਜ਼ਪੁਰ ਮਿਉਂਸਿਪਲ ਚੋਣਾਂ-2024: ਉਪਕਾਰ ਸਿੰਘ, ਆਈ.ਏ.ਐਸ, ਵਿਸ਼ੇਸ਼ ਸਕੱਤਰ, ਮਾਲ ਬਤੌਰ ਇਲੈਕਸ਼ਨ ਓਬਜਰਵਰ ਨਿਯੁਕਤ
ਫ਼ਿਰੋਜ਼ਪੁਰ ਮਿਉਂਸਿਪਲ ਚੋਣਾਂ-2024: ਉਪਕਾਰ ਸਿੰਘ, ਆਈ.ਏ.ਐਸ, ਵਿਸ਼ੇਸ਼ ਸਕੱਤਰ, ਮਾਲ ਬਤੌਰ ਇਲੈਕਸ਼ਨ ਓਬਜਰਵਰ ਨਿਯੁਕਤ
ਫ਼ਿਰੋਜ਼ਪੁਰ, 12 ਦਸੰਬਰ 2024: ਰਾਜ ਚੋਣ ਕਮਿਸ਼ਨ ਪੰਜਾਬ ਵੱਲੋ ਮਿਉਂਸਿਪਲ ਚੋਣਾਂ-2024 ਦਾ ਐਨਾਲ ਹੋ ਚੁੱਕਾ ਹੈ। ਚੋਣਾਂ ਦੇ ਮਹੱਤਵਪੂਰਨ ਕੰਮ ਨੂੰ ਮੁੱਖ ਰੱਖਦੇ ਹੋਏ ਸਕੱਰਤ, ਰਾਜ ਚੋਣ ਕਮਿਸ਼ਨ, ਪੰਜਾਬ ਦੁਆਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸ਼੍ਰੀ ਉਪਕਾਰ ਸਿੰਘ, ਆਈ.ਏ.ਐਸ, ਵਿਸ਼ੇਸ਼ ਸਕੱਤਰ, ਮਾਲ (97800-02978) ਨੂੰ ਬਤੌਰ ਇਲੈਕਸ਼ਨ ਓਬਜਰਵਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਲਈ ਮਾਨਯੋਗ ਆਬਜਰਵਰ ਨਾਲ ਸਵੇਰੇ 11.00 ਵਜੇ ਤੋਂ ਸ਼ਾਮ 04.00 ਵਜੇ ਤੱਕ ਸਰਕਟ ਹਾਊਸ ਫਿਰੋਜ਼ਪੁਰ ਵਿਖੇ ਮਿਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼੍ਰੀ ਹਿਮਾਂਸੂ ਕੁੱਕੜ, ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਕੰਟਰੋਲਰ, ਫ਼ਿਰੋਜ਼ਪੁਰ (95010-74777) ਨੂੰ ਬਤੌਰ ਲਾਈਜ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ।