ਵਿਵੇਕਾਨੰਦ ਵਰਲਡ ਸਕੂਲ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਰਵਾਇਆ ਸਿੱਖਿਅਕ ਅਤੇ ਸੱਭਿਆਚਾਰਕ ਟੂਰ
ਵਿਵੇਕਾਨੰਦ ਵਰਲਡ ਸਕੂਲ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਰਵਾਇਆ ਸਿੱਖਿਅਕ ਅਤੇ ਸੱਭਿਆਚਾਰਕ ਟੂਰ
ਫਿਰੋਜ਼ਪੁਰ, 8-12-2024: ਸੰਬੰਧਿਤ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਇਹ ਅਨੁਭਵ ਵਿਦਿਆਰਥੀਆਂ ਲਈ ਸਰਵਪੱਖੀ ਅਤੇ ਸੱਭਿਆਚਾਰਕ ਮਹੱਤਵ ਨੂੰ ਸਮਝਣ ਦਾ ਇਕ ਵਿਲੱਖਣ ਮੌਕਾ ਸੀ। ਵਿਦਿਆਰਥੀਆਂ ਦੇ ਇਤਿਹਾਸਕ ਵਿਕਾਸ ਅਤੇ ਸੱਭਿਆਚਾਰਕ ਜਾਨਕਾਰੀ ਵਿੱਚ ਵਾਧੇ ਦੇ ਉਦੇਸ਼ ਨਾਲ, ਵਿਵੇਕਾਨੰਦ ਵਰਲਡ ਸਕੂਲ ਨੇ ਛੇਵੀਂ ਤੋਂ ਬਾਰਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਮ੍ਰਿਤਸਰ ਦਾ ਸਿੱਖਿਅਕ ਅਤੇ ਸੱਭਿਆਚਾਰਕ ਯਾਤਰਾ ਦਾ ਆਯੋਜਨ ਕੀਤਾ।
ਸਵੇਰੇ ਪ੍ਰਿੰਸੀਪਲ ਤਜਿੰਦਰ ਪਾਲ ਕੌਰ ਨੇ ਬੱਸਾਂ ਨੂੰ ਹਰੇ ਝੰਡੇ ਨਾਲ ਯਾਤਰਾ ਲਈ ਰਵਾਨਾ ਕੀਤਾ। ਪਹਿਲਾ ਠਿਕਾਣਾ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸੀ। ਇੱਥੇ ਵਿਦਿਆਰਥੀਆਂ ਨੇ ਸਿੱਖ ਧਰਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਦੇ ਬਲੀਦਾਨ ਦੀ ਕਹਾਣੀ ਸੁਣੀ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਲੰਗਰ ਦਾ ਆਨੰਦ ਮਾਣਿਆ ਅਤੇ ਸਾਂਝੀ ਸੇਵਾ ਦਾ ਮਹੱਤਵ ਸਮਝਿਆ।
ਅਗਲਾ ਠਿਕਾਣਾ ਸਾਡਾ ਪਿੰਡ ਸੀ, ਜਿਥੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਸੰਗੀਤ, ਨਾਚ ਅਤੇ ਪਿੰਡ ਦੇ ਜੀਵਨ ਦਾ ਅਨੁਭਵ ਕੀਤਾ। ਉਨ੍ਹਾਂ ਨੇ ਰਵਾਇਤੀ ਪਕਵਾਨਾਂ ਦਾ ਸੁਆਦ ਚੱਖਿਆ ਅਤੇ ਪੰਜਾਬੀ ਸੱਭਿਆਚਾਰ ਨੂੰ ਨੇੜੇ ਤੋਂ ਜਾਣਿਆ।
ਯਾਤਰਾ ਦਾ ਸਮਾਪਨ ਸਰਤਾਜ ਹਵੇਲੀ ਵਿੱਚ ਹੋਇਆ, ਜਿਥੇ ਰਵਾਇਤੀ ਖਾਣੇ ਅਤੇ ਆਰਾਮਦਾਇਕ ਵਾਤਾਵਰਣ ਨੇ ਸਾਰਿਆਂ ਨੂੰ ਤਾਜ਼ਗੀ ਨਾਲ ਭਰ ਦਿੱਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਸੀ ਸੰਵਾਦ ਕੀਤਾ ਅਤੇ ਆਪਣੇ ਅਨੁਭਵ ਸਾਂਝੇ ਕੀਤੇ।
ਯਾਤਰਾ ਦੌਰਾਨ ਅਧਿਆਪਕ ਸਪਨ ਵਤਸ (ਪੀ ਆਰ ਓ), ਦਰਸ਼ਨ ਸਿੱਧੂ (ਖੇਡ ਕੋਆਰਡੀਨੇਟਰ), ਅਮਨਦੀਪ ਭੁੱਲਰ (ਅਕਾਦਮਿਕ ਕੋਆਰਡੀਨੇਟਰ) ਅਤੇ ਹੋਰ ਸਟਾਫ ਦੇ ਮੈਂਬਰ ਜਿਵੇਂ ਕਿ ਰੁਸਤਮਪ੍ਰੀਤ ਸਿੰਘ, ਜੀਨੀਆ, ਮੇਘਾ, ਦੀਪਾ ਅਤੇ ਖੁਸ਼ਬੂ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਇਹ ਯਾਤਰਾ ਵਿਦਿਆਰਥੀਆਂ ਦੇ ਸ਼ੈਖਣਿਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਮਦਦਗਾਰ ਸਿੱਧ ਹੋਈ।