Ferozepur News

ਸਿਹਤ ਸਹੂਲਤਾਂ ਵਿਚ ਦੇਸ਼ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਸਰਕਾਰੀ ਹਸਪਤਾਲ ਨੂੰ ਮਿਲਣਗੇ 3 ਕਰੋੜ ਅਤੇ ਰਾਜ ਪੱਧਰ ਤੇ 1 ਕਰੋੜ ਰੁਪਏ : ਕਮਲ ਸ਼ਰਮਾ

DSC00882ਫਿਰੋਜ਼ਪੁਰ 2 ਦਸੰਬਰ  (ਏ.ਸੀ.ਚਾਵਲਾ) ਪੋਲੀਓ ਦੀ ਨਾਮੁਰਾਦ ਬਿਮਾਰੀ ਨੂੰ ਦੇਸ਼ ਅੰਦਰ ਜੜ•ੋਂ ਖ਼ਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ ਗਏ ਹਨ ਜਿਸਦੇ ਨਤੀਜੇ ਵਜੋਂ ਪੂਰੇ ਦੇਸ਼ ਅੰਦਰ ਪੋਲੀਓ ਦਾ ਕੋਈ ਮਰੀਜ਼ ਨਹੀ ਹੈ, ਪਰੰਤੂ ਭਵਿੱਖ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ 126 ਦੇਸ਼ਾਂ ਦੀ ਸਹਿਮਤੀ ਨਾਲ ਇੰਨਐਕਟੀਵੇਟ ਪੋਲੀਓ ਵੈਕਸੀਨ ( ਆਈ.ਪੀ.ਵੀ.) ਦੇ ਟੀਕੇ ਦੀ ਸ਼ੁਰੂਆਤ ਕੀਤੀ ਗਈ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਸਥਾਨਕ ਸਿਵਲ ਹਸਪਤਾਲ ਵਿਖੇ  ਆਈ.ਪੀ.ਵੀ. ਦੇ ਟੀਕੇ ਦੀ ਸ਼ੁਰੂਆਤ ਕਰਨ ਮੌਕੇ ਆਪਣੇ ਸੰਬੋਧਨ ਵਿਚ ਕੀਤਾ। ਸ਼੍ਰੀ ਕਮਲ ਸ਼ਰਮਾ ਨੇ ਦੱਸਿਆ  ਕਿ ਪੋਲੀਓ ਦਾ ਖ਼ਾਤਮਾ ਕਰਕੇ ਭਾਰਤ ਵੱਲੋਂ ਵੱਡੀ ਉਪਲਬਧੀ ਹਾਸਲ ਕੀਤੀ ਗਈ ਹੈ। ਪਰ ਜਿੰਨ•ੀ ਦੇਰ ਤੱਕ ਵਿਸ਼ਵ ਵਿੱਚ ਪੋਲੀਓ ਦਾ ਇੱਕ ਵੀ ਕੇਸ ਹੈ, ਉਨ•ੀਂ ਦੇਰ ਤੱਕ ਸਾਡੇ ਮੁਲਕ ਵਿੱਚ ਵੀ ਪੋਲੀਓ ਦੀ ਬਿਮਾਰੀ ਦਾ ਖ਼ਤਰਾ ਬਣਿਆ ਰਹੇਗਾ। ਉਨ•ਾਂ ਦੱਸਿਆ ਕਿ ਖ਼ਾਸਕਰ ਗੁਆਂਢੀ ਮੁਲਕਾਂ ਵਿੱਚ ਲਗਾਤਾਰ ਲੋਕਾਂ ਦੀ ਆਪਸੀ ਆਵਾਜਾਈ ਕਾਰਨ ਪੋਲੀਓ ਦਾ ਵਾਇਰਸ ਵਾਤਾਵਰਨ ਵਿੱਚ ਸੰਚਾਰ ਕਰਦਾ ਰਹਿੰਦਾ ਹੈ । ਆਈ.ਪੀ.ਵੀ. ਦੇ ਲਾਂਚ ਹੋਣ ਨਾਲ ਨਿਯਮਤ ਟੀਕਾਕਰਨ ਦੌਰਾਨ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਦੇ ਨਾਲ ਹੁਣ ਆਈ.ਪੀ.ਵੀ. ਦਾ ਇੰਜੈੱਕਸ਼ਨ ਵੀ ਲਗਾਇਆ ਜਾਵੇਗਾ । ਉਨ•ਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਕ ਵੱਡਾ ਫ਼ੈਸਲਾ ਕੀਤਾ ਗਿਆ ਹੈ ਭਾਰਤ ਵਿਚੋਂ ਕੋਈ ਸਰਕਾਰੀ ਹਸਪਤਾਲ ਪਹਿਲੇ ਸਥਾਨ ਤੇ ਆÀੁਂਦਾ ਹੈ ਤਾਂ ਉਸ ਨੂੰ 3 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਸੇ ਤਰ•ਾਂ ਜੇਕਰ ਸਟੇਟ ਵਿਚੋਂ ਕੋਈ ਵੀ ਸਰਕਾਰੀ ਹਸਪਤਾਲ ਪਹਿਲੇ ਨੰਬਰ ਤੇ ਆਉਂਦਾ ਹੈ ਤਾ ਉਸ ਨੂੰ 1 ਕਰੋੜ ਜੇਕਰ ਦੂਸਰੇ ਨੰਬਰ ਤੇ ਆਉਂਦਾ ਹੈ ਤਾਂ 50 ਲੱਖ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਹਸਪਤਾਲ ਨੂੰ 30 ਲੱਖ ਰੁਪਏ ਦਿੱਤਾ ਜਾਵੇਗਾ।  ਉਨ•ਾਂ ਕਿਹਾ ਕਿ ਫਿਰੋਜ਼ਪੁਰ ਅੰਦਰ ਪੀ.ਜੀ.ਆਈ ਸੈਟਲਾਇਟ ਸੈਂਟਰ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋਣ ਕੀਤਾ ਜਾਵੇਗਾ ਇਹ ਸੈਂਟਰ 21 ਏਕੜ ਜ਼ਮੀਨ ਤੇ ਬਣਾਇਆ ਜਾਵੇਗਾ।  ਇਸ ਮੌਕੇ ਉਨ•ਾਂ ਵੱਲੋਂ ਬੱਚਿਆਂ ਨੂੰ ਟੀਕਾ ਲਗਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ । ਸਿਵਲ ਸਰਜਨ ਡਾ.ਪ੍ਰਦੀਪ ਚਾਵਲਾ ਨੇ ਦੱਸਿਆ ਕਿ ਭਲੇ ਹੀ ਪੋਲੀਓ ਦਾ ਦੇਸ਼ ਅਤੇ ਸੂਬੇ ਅੰਦਰ ਕੋਈ ਮਰੀਜ਼ ਨਹੀ ਹੈ, ਪਰੰਤੂ ਪੰਜਾਬ ਦੇ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦਾ ਸਰਹੱਦੀ ਸੂਬਾ ਹੋਣ ਕਰਕੇ ਪੋਲੀਓ ਵਾਇਰਸ ਦਾ ਪ੍ਰਭਾਵ ਸੂਬੇ ਤੇ ਪੈ ਸਕਦਾ ਹੈ। ਉਨ•ਾਂ ਕਿਹਾ ਇਨ•ਾਂ ਦੋਵੇਂ ਦੇਸ਼ਾਂ ਅੰਦਰ ਅੱਜ ਵੀ ਪੋਲੀਓ ਦੀ ਬਿਮਾਰੀ ਨਾਲ ਪੀੜ•ਤ ਮਰੀਜ਼ ਪਾਏ ਜਾਂਦੇ ਹਨ। ਉਨ•ਾਂ ਕਿਹਾ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਇਹ ਵੈਕਸੀਨ ਬਿੱਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।  ਪੋਲੀਓ ਦਾ ਇਹ ਟੀਕਾ ਅਤੇ ਪੋਲੀਓ ਦੀਆਂ ਬੂੰਦਾਂ ਮਿਲਕੇ ਬੱਚਿਆਂ ਅਤੇ ਆਮ ਲੋਕਾਂ ਵਿੱਚ ਪੋਲੀਓ ਤੋਂ ਬਚਾਉਣ ਵਿੱਚ ਵਧੇਰੇ ਸਹਾਈ ਸਿੱਧ ਹੋਣਗੀਆਂ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 8 ਮਾਰੂ ਬਿਮਾਰੀਆਂ ਦੇ ਬਚਾਅ ਲਈ ਹਰ ਮਹੀਨੇ ਸਬ-ਸੈਂਟਰ/ਆਂਗਣਵਾੜੀ ਸੈਂਟਰਾਂ ਵਿਖੇ ਮਮਤਾ ਦਿਵਸ ਲਗਾਕੇ ਸਮੁੱਚਾ ਟੀਕਾਕਰਨ ਕੀਤਾ ਜਾਂਦਾ ਹੈ। ਜਿਸ ਲਈ ਸਬੰਧਤ ਸਟਾਫ਼ ਨੂੰ ਵੱਖ-ਵੱਖ ਸਮੇਂ ਟਰੇਨਿੰਗ ਦੇ ਕੇ ਮਾਹਿਰ ਕੀਤਾ ਗਿਆ ਹੈ। ਉਨ•ਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਸਮੇਂ ਸਿਰ ਟੀਕਾਕਰਨ ਮੁਕੰਮਲ ਕਰਵਾਉਣ ਲਈ ਸਿਹਤ ਸੰਸਥਾਵਾਂ ਵਿਖੇ ਬੁੱਧਵਾਰ ਲੈ ਕੇ ਆਉਣ ਤਾਂ ਜੋ ਬੱਚਿਆ ਨੂੰ 8 ਮਾਰੂ ਬਿਮਾਰੀਆਂ ਤੋ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਡਾ.ਵਨੀਤਾ ਭੁੱਲਰ ਸਹਾਇਕ ਸਿਵਲ ਸਰਜਨ, ਜਿਲ•ਾ ਟੀ.ਬੀ ਅਫਸਰ ਡਾ.ਰਾਜੇਸ਼ ਭਾਸਕਰ, ਜਿਲ•ਾ ਟੀਕਾ ਕਰਨ ਅਫਸਰ ਡਾ.ਮਿਨਾਕਸ਼ੀ, ਸ੍ਰੀ.ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸਲ ਫਿਰੋਜ਼ਪੁਰ, ਸ੍ਰ.ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਡਾ.ਪ੍ਰਦੀਪ ਅਗਰਵਾਲ ਐਸ.ਐਮ.ਓ ਫਿਰੋਜ਼ਪੁਰ, ਜਿਲ•ਾ ਮਾਸ ਮੀਡੀਆ ਅਫਸਰ ਸ੍ਰੀਮਤੀ ਮਨਿੰਦਰ ਕੋਰ , ਸ੍ਰੀਮਤੀ ਸ਼ਮੀਨ ਅਰੋੜਾ, ਸ੍ਰੀ.ਵਿਕਾਸ ਕਾਲੜਾ, ਸਮੂਹ ਸੀਨੀਅਰ ਮੈਡੀਕਲ ਅਫਸਰ, ਮੈਡੀਕਲ ਅਫਸਰ, ਸਮੂਹ ਐਨ.ਐਚ.ਐਮ ਸਟਾਫ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।

Related Articles

Back to top button