Ferozepur News

ਵਿਸ਼ਵ ਨੋ ਤੰਬਾਕੂ ਪੰਦੜਵਾੜੇ ਦੇ ਸਬੰਧ ਵਿੱਚ ਫੂਡ ਸੇਫਟੀ ਅਫਸਰ ਵੱਲੋਂ ਤੰਬਾਕੂ ਐਕਟ 2003 ਅਧੀਨ ਕੱਟੇ ਚਲਾਨ

ਵਿਸ਼ਵ ਨੋ ਤੰਬਾਕੂ ਪੰਦੜਵਾੜੇ ਦੇ ਸਬੰਧ ਵਿੱਚ ਫੂਡ ਸੇਫਟੀ ਅਫਸਰ ਵੱਲੋਂ ਤੰਬਾਕੂ ਐਕਟ 2003 ਅਧੀਨ ਕੱਟੇ ਚਲਾਨ

ਵਿਸ਼ਵ ਨੋ ਤੰਬਾਕੂ ਪੰਦੜਵਾੜੇ ਦੇ ਸਬੰਧ ਵਿੱਚ ਫੂਡ ਸੇਫਟੀ ਅਫਸਰ ਵੱਲੋਂ ਤੰਬਾਕੂ ਐਕਟ 2003 ਅਧੀਨ ਕੱਟੇ ਚਲਾਨ

ਦੁਕਾਨਦਾਰਾ ਨੂੰ ਨੋ ਤੰਬਾਕੂ ਦੇ ਦੁਕਾਨਾ ਵਿੱਚ ਬੋਰਡ ਲਗਵਾਉਣ ਅਤੇ 18 ਸਾਲ ਦੇ ਉਮਰ ਤੋਂ ਘੱਟ ਬੱਚਿਆ ਨੂੰ ਨਸ਼ੀਲੇ ਪਦਾਰਥ ਦੇਣ ਤੋ ਇਨਕਾਰ ਕਰਨ ਲਈ ਵੀ ਕੀਤੀ ਹਦਾਇਤ

                   ਫਿਰੋਜ਼ਪੁਰ 23 ਮਈ 2022 (                           ) ਵਿਸ਼ਵ ਨੋ ਤੰਬਾਕੂ ਪੰਦੜਵਾੜੇ ਦੇ ਸਬੰਧ ਵਿੱਚ ਡਾ: ਰਜਿੰਦਰ ਅਰੌੜਾ ਸਿਵਲ ਸਰਜਨ ਫਿਰੋਜ਼ਪਰ ਦੇ ਦਿਸ਼ਾ ਨਿਰਦੇਸ਼ਾ ਅਧੀਨ  ਡਾ:ਰਵੀ ਰਾਮ ਸਰਨ ਖੇੜਾ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਅਤੇ ਸ਼੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਫਿਰੋਜ਼ਪੁਰ ਕੈਂਟ ਵਿਖੇ ਤੰਬਾਕੂ ਐਕਟ 2003 ਅਧੀਨ ਤੰਬਾਕੂ ਦੇ ਮੌਕੇ ਤੇ 15 ਚਲਾਨ ਕੱਟੇ।

          ਇਸ ਮੌਕੇ ਫੂਡ ਸੇਫਟੀ ਅਫਸਰ ਨੇ ਦੁਕਾਨਦਾਰਾ ਨੂੰ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਉਨ੍ਹਾਂ ਦੁਕਾਨਦਾਰਾ ਨੂੰ ਨੋ ਤੰਬਾਕੂ ਦੇ ਦੁਕਾਨਾ ਵਿੱਚ ਬੋਰਡ ਲਗਵਾਉਣ ਅਤੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆ ਨੂੰ ਨਸ਼ੀਲੇ ਪਦਾਰਥ ਦੇਣ ਤੋ ਇਨਕਾਰ ਕਰਨ ਲਈ ਵੀ ਹਦਾਇਤ ਕੀਤੀ। ਅਫਸਰਾਂ ਵੱਲੋ  ਨੁੱਕੜ ਮੀਟਿੰਗਾਂ ਕਰਕੇ ਤੰਬਾਕੂ ਦੇ ਮਾੜੇ ਪ੍ਰਭਾਵਾ ਦੱਸਦਿਆ ਕਿਹਾ ਕਿ ਲਗਭਗ  80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਤੰਬਾਕੂ ਦੇ ਸੇਵਨ ਨਾਲ ਮੂੰਹ, ਗਲ੍ਹੇ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ, ਕਿਉਂਕ ਇਸ ਵਿੱਚ ਨਿਕੋਟੀਨ ਸਹਿਤ ਹੋਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਦੀ ਲਗਾਤਾਰ ਵਰਤੋਂ ਕਾਰਣ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਹੋ ਸਕਦੇ ਹਨ, ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ  ਵਿੱਚ ਕਮੀ ਆ ਜਾਂਦੀ ਹੈ, ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ। ਉਨ੍ਹਾਂ ਤੰਬਾਕੂ ਦਾ ਸੇਵਨ ਕਰਨ ਤੋਂ ਮਨ੍ਹਾਂ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਇਸ ਦੇ ਮਾੜੇ ਪ੍ਰਭਾਵਾ ਬਾਰੇ ਹੋਰਨਾ ਵਿਅਕਤੀਆਂ ਨੂੰ ਦੱਸਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button