ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜਿਲ੍ਹਾ ਫਿਰੋਜਪੁਰ ਦੀਆਂ ਲੜਕੀਆਂ Under-17 ਨੇ ਬੈਡਮਿੰਟਨ ਵਿੱਚ ਜਿੱਤਿਆ ਬਰੋਂਜ ਮੈਡਲ
ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜਿਲ੍ਹਾ ਫਿਰੋਜਪੁਰ ਦੀਆਂ ਲੜਕੀਆਂ Under-17 ਨੇ ਬੈਡਮਿੰਟਨ ਵਿੱਚ ਜਿੱਤਿਆ ਬਰੋਂਜ ਮੈਡਲ
ਫਿਰੋਜ਼ਪੁਰ, ਦਸੰਬਰ 3, 2024: ਮੁੱਖ ਮੰਤਰੀ ਸ:ਭਗਵੰਤ ਮਾਨ ਜੀ ਦੀ ਸਰਪ੍ਰਸਤੀ ਅਧੀਨ ਅਤੇ ਖੇਡ ਮੰਤਰੀ ਜੀ ਦੀਆਂ ਦਿਸ਼ਾ ਨਿਰਦੇਸ਼ ਅਧੀਨ ਹੋ ਰਹੀਆਂ ਖੇਡਾਂ ਵੱਤਨ ਪੰਜਾਬ ਦੀਆਂ ਵਿੱਚ ਫਿਰੋਜਪੁਰ ਦੀਆਂ ਲੜਕੀਆਂ ਦੀ Under -17 ਬੈਡਮਿੰਟਨ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਬਰੋਂਜ ਮੈਡਲ ਤੇ ਕਬਜਾ ਕੀਤਾ ।
ਇਹ ਖੇਡਾਂ ਮਿਤੀ 26 ਨਵੰਬਰ 2024 ਤੋਂ 29 ਨਵੰਬਰ 2024 ਤੱਕ ਬਰਨਾਲਾ ਵਿਖੇ ਲਾਲ ਬਹਾਦਰ ਸ਼ਾਸਤਰੀ ਕਾਲਜ ਦੇ ਇੰਨਡੋਰ ਬੈਡਮਿੰਟਨ ਹਾਲ ਵਿੱਚ ਹੋਈਆਂ। ਇਸ ਟੂਰਨਾਮੈਂਟ ਵਿੱਚ ਪੰਜਾਬ ਦੇ 23 ਜਿਿਲਆਂ ਵਿੱਚੋਂ ਲਗਭਗ 1000 ਲੜਕੀਆਂ ਨੇ ਹਿੱਸਾ ਲਿਆ।ਇਹਨਾਂ ਨੇ ਆਪਨੇ ਪੂਲ ਵਿੱਚ ਜਿਲ੍ਹਾ ਜਲੰਧਰ ਦੀ ਟੀਮ ਨੂੰ ਕੁਆਟਰ ਫਾਈਨਲ ਵਿੱਚ ਹਰਾਇਆਂ ਅਤੇ ਸੈਮੀਫਾਈਨਲ ਵਿੱਚ ਪਹੁੰਚੀਆਂ।ਫਿਰੋਜਪੁਰ ਦੀ ਟੀਮ ਵਿੱਚ ਇਨਾਯਤ , ਭਵਿਆ ਸ਼ਰਮਾ ,ਅਸੀਸਪ੍ਰੀਤ , ਭਾਵਿਕਾ ਅਤੇ ਭਵਿਆ ਸ਼ਾਮਲ ਸਨ।
ਫਿਰੋਜਪੁਰ ਦੀ ਜਿੱਤ ਬਾਰੇ ਦੱਸਦੇ ਹੋਏ ਟੀਮ ਇੰਚਾਰਜ ਅਤੇ ਬੈਡਮਿੰਟਨ ਦੇ ਕੋਚ ਸ:ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵੱਤਨ ਪੰਜਾਬ ਦੀਆਂ ਸਰਕਾਰ ਦਾ ਇਕ ਬਹੁਤ ਵਧੀਆ ਉਪਰਾਲਾ ਹੈ, ਉਹਨਾਂ ਨੇ ਕਿਹਾ ਕਿ ਫਿਰੋਜਪੁਰ ਦੀ ਇਸ ਟੀਮ ਨੇ ਪਿਛਲੀ ਵਾਰ ਵੀ ਖੇਡਾਂ ਵੱਨ ਪੰਜਾਬ ਦੀਆਂ ਵਿੱਚ Under -17 ਲੜਕੀਆਂ ਵਿੱਚ ਮੈਡਲ ਹਾਸਲ ਕੀਤਾ ਸੀ, ਉਹਨਾਂ ਨੇ ਕਿਹਾ ਕਿ ਅਗਲੇ ਸਾਲ ਉਹਨਾਂ ਦਾ ਟੀਚਾ ਗੋਲਡ ਮੈਡਲ ਲਿਆਉਣ ਦਾ ਹੈ।ਇਨਾਮ ਵੰਡ ਸਮਾਰੋਹ ਵਿੱਚ ਮੈਡਮ ਸ਼ਕੂਰਾ ਬੇਗਮ ਹਾਜਰ ਸਨ।
ਇਸ ਮੋਕੇ ਲੜਕੀਆਂ ਦੀ ਟੀਮ ਫਿਰੋਜਪੁਰ ਵਿਖੇ ਪੁਜਣ ਤੇ ਡੀ.ਐਸ.ਉ. ਸ੍ਰੀ ਰੁਪਿਦੰਰ ਸਿੰਘ ਬਰਾੜ, ਕੋਚ ਸ਼੍ਰੀ ਗਗਨ ਮਾਟਾ ਸ਼੍ਰੀ ਗੁਰਵਿੰਦਰ ਸਿੰਘ ਸਟੈਨੋ, ਸ਼੍ਰੀ ਪੰਕਜ ਖੁਰਾਣਾ ਸੀਨੀ ਸਹਾਇਕ, ਸ਼੍ਰੀ ਗੁਰਜੀਤ ਸਿੰਘ ਕੋਚ ਅਤੇ ਸ੍ਰੀ ਬੋਹੜ ਸਿੰਘ ਗਰਾਉਂਡ ਮਾਰਕਰ ਨੇ ਟੀਮ ਨੂੰ ਵਧਾਈ ਦਿੱਤੀ।