ਦੇਵ ਸਮਾਜ ਦੇ ਬਾਨੀ ਪਰਮ ਪੂਜਨੀਕ ਭਗਵਾਨ ਦੇਵ ਆਤਮਾ ਜੀ ਦੇ 174ਵੇਂ ਸ਼ੁਭ ਜਨਮ ਦਿਵਸ ਤੇ ਗਤੀਵਿਧੀਆਂ ਦੀ ਆਯੋਜਨ ਕਰਵਾਇਆ ਗਿਆ
ਦੇਵ ਸਮਾਜ ਦੇ ਬਾਨੀ ਪਰਮ ਪੂਜਨੀਕ ਭਗਵਾਨ ਦੇਵ ਆਤਮਾ ਜੀ ਦੇ 174ਵੇਂ ਸ਼ੁਭ ਜਨਮ ਦਿਵਸ ਤੇ ਗਤੀਵਿਧੀਆਂ ਦੀ ਆਯੋਜਨ ਕਰਵਾਇਆ ਗਿਆ
ਫ਼ਿਰੋਜ਼ਪੁਰ, 23-11-202: ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿਚ ਲਗਾਤਾਰ ਤਰੱਕੀ ਦੇ ਰਾਹ ਤੇ ਵੱਧ ਰਿਹਾ ਹੈ । ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਯ ਭਗਵਾਨ ਦੇਵ ਆਤਮਾਂ ਜੀ ਦਾ 174ਵਾਂ ਜਨਮ ਦਿਹਾੜਾ 14 ਦਿਸੰਬਰ ਤੋਂ 17 ਦਿਸੰਬਰ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਦਿਹਾੜੇ ਮੌਕੇ ਕਾਲਜ ਵਿੱਚ ਲਗਾਤਾਰ ਗਤੀਵਿਧੀਆਂ ਕਰਵਾਈਆ ਜਾ ਰਹੀਆਂ ਹਨ।
ਮਿਤੀ 19 ਨਵੰਬਰ 2024 ਨੂੰ ਪਰਮ ਪੂਜਨੀਯ ਭਗਵਾਨ ਦੇਵ ਆਤਮਾਂ ਜੀ ਦੇ ਜਨਮ ਦਿਨ ਦੇ ਮੌਕੇ ਤੇ ਸਭਾ ਦਾ ਆਯੋਜਨ ਕੀਤਾ ਗਿਆ । ਸਭਾ ਵਿੱਚ ਸਭਾਪਤੀ ਦੀ ਭੂਮਿਕਾ ਡਾ. ਸੁਨੀਤਾ ਰੰਗਬੂਲਾ ਦੁਆਰਾ ਨਿਭਾਈ ਗਈ । ਸਭਾ ਦਾ ਆਰੰਭ ਭਜਨ – ਭਗਵਾਨ ਤੁਮਾਰੇ ਚਰਨੋ ਮੇ ਜਿਸੇ ਆਨੇ ਕਾ ਅਧਿਕਾਰ ਮਿਲਾ 2) ਆਤਮ ਜਗਤ ਕਾ ਸੂਰਜ ਚਮਕਾ ਜਿਸਸੇ ਹੁਆ ਉਜਾਲਾ ਹੈ 3) ‘ਜਹਾਂ ਭਰ ਮੇ ਸੱਚਾ ਵਹੀ ਦੇਵਤਾ ਹੈ ਹਮਾਰਾ ਗੁਰੂ ਜੋ ਕਿ ਦੇਵਾਤਮਾ ਹੈ’ ਨਾਲ ਕੀਤਾ ਗਿਆ । ਸਭਾਪਤੀ ਡਾ. ਸੁਨੀਤਾ ਰੰਗਬੂਲਾ ਜੀ ਦੁਆਰਾ ਪਰਮ ਪੁਜਨੀਯ ਭਗਵਾਨ ਦੇਵਾਤਮਾ ਜੀ ਦੇ ਜੀਵਨ ਅਤੇ ਪ੍ਰਾਪਤੀਆਂ,ਨਾਰੀ ਸਸ਼ਕਤੀਕਰਨ ਲਈ ਆਪਣਾ ਨਿਰਸਵਾਰਥ ਯੋਗਦਾਨ ਆਦਿ ਬਾਰੇ ਵਿਚਾਰ ਚਰਚਾ ਕੀਤੀ ਗਈ ।
ਮਿਤੀ 20 ਨਵੰਬਰ 2024 ਨੂੰ ਕਾਲਜ ਦੇ ਹੋਮ ਸਾਇੰਸ ਵਿਭਾਗ, ਫੈਸ਼ਨ ਡਿਜਾਇਨਿੰਗ ਵਿਭਾਗ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵਿਭਾਗ ਦੁਆਰਾ ਇੱਕ ਕੁਇਜ਼ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ਪਰਮ ਪੂਜਨੀਯ ਭਗਵਾਨ ਦੇਵ ਆਤਮਾਂ ਜੀ ਦੁਆਰਾ ਪ੍ਰਦਾਨ ਕੀਤੀ ਵਿਰਾਸਤ ਨੂੰ ਸ਼ਰਧਾਂਜਲੀ ਵਜੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪਰਮ ਪੂਜਨੀਯ ਭਗਵਾਨ ਦੇਵਾਤਮਾਂ ਦੇ ਯੋਗਦਾਨ ਅਤੇ ਆਦਰਸ਼ਾਂ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਨਾ ਸੀ। ਕੁਇਜ਼ ਵਿੱਚ ਤਿੰਨ ਟੀਮਾਂ ਸ਼ਾਮਲ ਸਨ, ਹਰ ਇੱਕ ਵਿੱਚ ਤਿੰਨ ਵਿਦਿਆਰਥੀ ਸ਼ਾਮਲ ਸਨ। ਸਵਾਲ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਦੀ ਜੀਵਨੀ ਅਤੇ ਯੋਗਦਾਨ ਦੇ ਆਲੇ-ਦੁਆਲੇ ਘੁੰਮਦੇ ਸਨ, ਜੋ ਕਿ ਭਾਗੀਦਾਰਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਡੂੰਘਾਈ ਨਾਲ ਜਾਣਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ ਮੁਕਾਬਲਾ ਜੋਸ਼, ਟੀਮ ਵਰਕ, ਅਤੇ ਟੀਮਾਂ ਵਿਚਕਾਰ ਸਿਹਤਮੰਦ ਪ੍ਰਤੀਯੋਗਤਾ ਦੁਆਰਾ ਕਰਵਾਇਆ ਗਿਆ ਸੀ। ਇਸ ਨੇ ਨਾ ਸਿਰਫ਼ ਭਾਗੀਦਾਰਾਂ ਦੇ ਗਿਆਨ ਵਿੱਚ ਵਾਧਾ ਕੀਤਾ ਸਗੋਂ ਕਾਲਜ ਦੇ ਦੂਰਦਰਸ਼ੀ ਸੰਸਥਾਪਕ ਲਈ ਮਾਣ ਅਤੇ ਸਤਿਕਾਰ ਦੀ ਭਾਵਨਾ ਨੂੰ ਵੀ ਵਧਾਇਆ।
ਮਿਤੀ 21 ਨਵੰਬਰ 2024 ਨੂੰ ਕਾਲਜ ਦੇ ਸਾਇੰਸ ਅਤੇ ਵੋਕੇਸ਼ਨਲ ਵਿਭਾਗਾਂ ਦੁਆਰਾ ਮਿਲ ਕੇ ਅੰਧ-ਵਿਦਿਆਲਿਆ ਅਤੇ ਲੋੜਵੰਦਾਂ ਕੋਲ ਜਾ ਕੇ ਉਹਨਾਂ ਨੂੰ ਖਾਣ-ਪੀਣ ਦਾ ਸਮਾਨ, ਕੱਪੜੇ ਆਦਿ ਸਮਾਨ ਵੰਡਿਆ ਗਿਆ ।
ਪ੍ਰਿੰਸੀਪਲ ਮੈਡਮ ਡਾ.ਸੰਗੀਤਾ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਗਿਆਨ ਭਰਪੂਰ ਸਮਾਗਮਾਂ ਅਤੇ ਸਮਾਜ-ਸੇਵੀ ਕੰਮਾਂ ਦੀ ਮੇਜ਼ਬਾਨੀ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਉਹਨਾਂ ਦੱਸਿਆ ਕਿ ਜਿਵੇ ਕਿ ਇਹ ਗਤੀਵਿਧੀਆਂ ਪਰਮ ਪੂਜਨੀਯ ਭਗਵਾਨ ਦੇਵ ਆਤਮਾਂ ਜੀ ਦੇ ਜਨਮ ਦਿਨ ਦਿਹਾੜੇ ਨੂੰ ਸਮਰਪਿਤ 17 ਦਿਸੰਬਰ ਤੱਕ ਚੱਲਦੀਆਂ ਰਹਿਣ ਗਈਆ । ਇਸ ਦੇ ਨਾਲ ਹੀ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।