ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਕੇਂਦਰੀ ਜ਼ੇਲ੍ਹ, ਫ਼ਿਰੋਜ਼ਪੁਰ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਕੈਦੀਆਂ ਵੱਲੋਂ ਦੀਵਾਲੀ ਮੌਕੇ ਹੱਥੀ ਤਿਆਰ ਕੀਤੇ ਦੀਵੇ, ਮੋਮਬੱਤਰੀਆਂ, ਕਾਗਜ਼ ਦੇ ਲਿਫਾਫੇ ਤੇ ਮਿਠਾਈ ਲਗਾਈ ਗਈ ਪ੍ਰਦਰਸ਼ਨੀ

ਫਿਰੋਜ਼ਪੁਰ, 25 ਅਕਤੂਬਰ 2024: ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਕੇਂਦਰੀ ਜ਼ੇਲ੍ਹ ਵਿੱਚ ਕੈਦੀਆਂ/ਹਵਾਲਾਤੀਆਂ ਦੇ ਵੋਕੇਸ਼ਨਲ ਕੋਰਸ ਕਰਵਾਏ ਗਏ, ਜਿਸ ਦੌਰਾਨ ਕੈਦੀਆਂ ਨੂੰ ਦੀਵੇ, ਮੋਮਬੱਤੀਆਂ, ਕਾਗਜ਼ ਦੇ ਲਿਫਾਫੇ ਬਣਵਾਉਣ ਸਬੰਧੀ ਟ੍ਰੇਨਿੰਗ ਦਿਵਾਈ ਗਈ। ਇਸ ਨਾਲ ਕੈਦੀਆਂ ਦੁਆਰਾ ਤਿਆਰ ਕੀਤੇ ਗਏ ਦੀਵੇ, ਮੋਮਬੱਤੀਆਂ, ਕਾਗਜ਼ ਦੇ ਲਿਫਾਫੇ, ਲੱਡੂ ਅਤੇ ਵੇਸਣ ਮਿਠਾਈਆਂ ਦੀ ਪ੍ਰਦਰਸ਼ਨੀ ਕੇਂਦਰੀ ਜ਼ੇਲ੍ਹ ਵਿੱਚ ਲਗਵਾਈ ਗਈ।
ਇਸ ਦੇ ਇਲਾਵਾ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸਤਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ, ਫਿਰੋਜੁਪਰ, ਸ੍ਰੀ ਸਤਨਾਮ ਸਿੰਘ, ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫ਼ਿਰੋਜ਼ਪੁਰ ਵੱਲੋਂ ਕੈਦੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਵੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।