ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ 2 ਸਤੰਬਰ ਨੂੰ ਫਿਰੋਜ਼ਪੁਰ ਧੰਨ ਧੰਨ ਬਾਬਾ ਵਡਭਾਗ ਸਿੰਘ ਸੋਢੀ ਮਹਾਰਾਜ ਦਾ ਪ੍ਰਕਾਸ਼ ਪੁਰਬ ਇਲਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੇਅੰਤ ਸਿੰਘ ਜੀ ਦੀ ਅਗਵਾਈ ਹੇਠ 1 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਦੇ ਖੁੱਲ੍ਹੇ ਪੰਡਾਲ ਵਿੱਚ ਮਨਾਇਆ ਜਾਵੇਗਾ

ਫਿਰੋਜ਼ਪੁਰ, ਅਗਸਤ 28, 2024: ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬਾਂਬੇ ਕੇ ਬੇਅੰਤ ਸੇਵਾ ਸੋਸਾਇਟੀ ਫਿਰੋਜ਼ਪੁਰ ਦੇ ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਜੀ ਨੇ ਦਸਿਆ ਹੈ ਕਿ 2 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਸਵੇਰੇ 10,30 ਵਜੇ ਤੋਂ ਲੈਕੇ ਦੁਪਹਿਰ 3,00 ਵਜੇ ਤੱਕ ਗੁਰਮਤਿ ਸਮਾਗਮ ਹੋਵੇ ਗਾ ਜਿਸ ਵਿਚ ਕੀਰਤਨ, ਕਥਾ ਵਾਚਕ ਅਤੇ ਢਾਡੀ ਜਥੇ ਅਤੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਗੇ ।ਇਸ ਮੌਕੇ ਦਸਮੇਸ਼ ਤਰਨ ਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।
ਮੁੱਖ ਸੇਵਾਦਾਰ ਬਾਬਾ ਬੇਅੰਤ ਸਿੰਘ ਜੀ ਨੇ ਦਸਿਆ ਹੈ ਕਿ ਨੋਜਵਾਨ ਸਿੱਖੀ ਸਰੂਪ ਵਿੱਚ ਆਉਣ ਲਾਈ ਦਸਤਾਰ ਦੇ ਲੰਗਰ ਲਗਾਏ ਜਾਣ ਗੇ ਨੋਜਵਾਨਾ ਨੂੰ ਦਸਤਾਰ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਦਸਤਾਰ ਕੋਚ ਗੁਰਦੀਪ ਸਿੰਘ ਥਿੰਦ ਹਜ਼ਾਰ ਹੋਣ ਗੇ । ਬਾਬਾ ਬੇਅੰਤ ਸਿੰਘ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਸਮਾਗਮ ਵਿੱਚ ਆਪਣੇ ਪਰਿਵਾਰ ਹਜਰੀ ਭਰਨ ਧੰਨ ਮਨ ਧਨ ਨਾਲ ਸੇਵਾ ਕਰਨ ਬੇਨਤੀ ਕੀਤੀ.
ਇਸ ਮੌਕੇ ਨੰਬਰਦਾਰ ਪਾਲ ਧੰਜਲ ਜੀ ਰਣਜੀਤ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਜ਼ਾਰ ਹਨ.