ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਦੇ ਐਨ.ਸੀ.ਸੀ. ਵਿੰਗ ਦੀਆਂ 3 ਕੈਡਿਟਸ ਨੂੰ ਕੈਡਿਟ ਵੈਲਫੇਅਰ ਸੁਸਾਇਟੀ, ਨਵੀ ਦਿੱਲੀ ਵੱਲੋਂ ਸਕਾਲਰਸ਼ਿਪ ਅਤੇ ਬੈਸਟ ਕੈਡਿਟ ਲਈ ਚੁਣਿਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਦੇ ਐਨ.ਸੀ.ਸੀ. ਵਿੰਗ ਦੀਆਂ 3 ਕੈਡਿਟਸ ਨੂੰ ਕੈਡਿਟ ਵੈਲਫੇਅਰ ਸੁਸਾਇਟੀ, ਨਵੀ ਦਿੱਲੀ ਵੱਲੋਂ ਸਕਾਲਰਸ਼ਿਪ ਅਤੇ ਬੈਸਟ ਕੈਡਿਟ ਲਈ ਚੁਣਿਆ ਗਿਆ
ਫਿਰੋਜ਼ਪੁਰ, 31-7-2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਦੇਵ ਸਮਾਜ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਕਰ ਰਿਹਾ ਹੈ। ਕਾਲਜ ਦਾ ਐਨ.ਸੀ.ਸੀ ਵਿੰਗ ਸਾਰਾ ਸਾਲ ਅਕਾਦਿਮਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। ਸਲਾਨਾ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਡਿਟਸ ਨੂੰ ਡੀ.ਜੀ.ਐਨ.ਸੀ.ਸੀ. ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਵੀ ਕੈਡਿਟਸ ਵੈਲਫੇਅਰ ਸੁਸਾਇਟੀ ਵੱਲੋਂ ਦੇਸ਼ ਭਰ ਵਿੱਚੋਂ 1000 ਕੈਡਿਟਸ ਨੂੰ ਸਕਾਲਰਸ਼ਿਪ ਮੁਹੱਈਆ ਕਰਵਾਈ ਗਈ। ਜਿਸ ਵਿੱਚ 5, ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਜੋ ਕਿ ਕਰਨਲ ਐਮ.ਐਸ.ਮਾਨ ਦੇ ਦਿਸ਼ਾ ਨਿਰਦੇਸ਼ਨ ਵਿੱਚ ਚੱਲ ਰਿਹਾ ਹੈ ਦੇ 11 ਕੈਡਿਟਸ ਨੂੰ ਇਸ ਸਕਾਲਰਸ਼ਿਪ ਲਈ ਚੁਣਿਆ ਗਿਆ, ਜਿਸ ਵਿੱਚੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਐਨ.ਸੀ.ਸੀ. ਵਿੰਗ ਦੀਆਂ 2 ਕੈਡਿਟਸ ਅੰਡਰ ਆਫਿਸਰ ਸੁਖਜਿੰਦਰ ਕੌਰ ਅਤੇ ਕੈਡਿਟ ਕਿੰਦਰਜੀਤ ਕੌਰ ਨੂੰ 6000 ਪ੍ਰਤੀ ਕੈਡਿਟ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ।
ਇਸੇ ਕਾਲਜ ਦੀ ਇੱਕ ਹੋਰ ਕੈਡਿਟ ਸੀਨੀਅਰ ਅੰਡਰ ਆਫਿਸਰ ਸੁਖਜਿੰਦਰ ਕੌਰ ਨੂੰ ਬੈਸਟ ਕੈਡਿਟ ਅਕਾਦਮਿਕ ਸ਼ੈਸ਼ਨ 2023 ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਜਿਸ ਵਿੱਚ ਇਸ ਨੂੰ 4500 ਰੁਪਏ ਕੈਸ਼ ਇਨਾਮ ਵਜੋਂ ਦਿੱਤਾ ਗਿਆ ।
ਇਸ ਮੌਕੇ ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਨੇ ਲੈਫ. ਡਾ. ਪਰਮਵੀਰ ਕੌਰ ਅਤੇ ਕੈਡਿਟਸ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਐਨ.ਸੀ.ਸੀ ਵਿੰਗ ਦੀ ਇਹ ਪ੍ਰਾਪਤੀ ਕਾਲਜ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਵਿਦਿਆਰਥੀ ਨੈਸ਼ਨਲ ਲੈਵਲ ਤੇ ਬੈਸਟ ਕੈਡਿਟ ਵਜੋਂ ਸਨਮਾਨਿਤ ਕੀਤੇ ਜਾ ਰਹੇ ਹਨ। ਸਾਡੀਆਂ ਇਹ ਤਿੰਨੇ ਕੈਡਿਟਸ ਬਾਕੀ ਵਿਦਿਆਰਥਣਾਂ ਨੂੰ ਐਨ.ਸੀ.ਸੀ. ਵਿੱਚ ਭਾਗ ਲੈਣ ਲਈ ਅਤੇ ਆਪਣਾ ਵਧੀਆਂ ਪ੍ਰਦਰਸ਼ਨ, ਦੇਸ਼ ਪ੍ਰਤੀ ਜਿੰਮੇਵਾਰੀਆਂ ਨੂੰ ਸਮਝਣ ਲਈ ਆਪਣੇ ਆਪ ਨੂੰ ਇੱਕ ਉਦਾਹਰਨ ਦੇ ਤੌਰ ਤੇ ਪੇਸ਼ ਕਰ ਰਹੇ ਹਨ । ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆ ਸ਼ੁੱਭ ਕਾਮਨਾਵਾਂ ਦਿੱਤੀਆ ।