Ferozepur News

ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ  ਪ੍ਰਾਸਪੈਕਟਸ ਡਿਪਟੀ ਕਮਿਸ਼ਨਰ, ਫ਼ਿਰੋਜਪੁਰ ਵੱਲੋਂ ਕੀਤਾ ਗਿਆ ਜਾਰੀ

ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ  ਪ੍ਰਾਸਪੈਕਟਸ ਡਿਪਟੀ ਕਮਿਸ਼ਨਰ, ਫ਼ਿਰੋਜਪੁਰ ਵੱਲੋਂ ਕੀਤਾ ਗਿਆ ਜਾਰੀ

 

ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ  ਪ੍ਰਾਸਪੈਕਟਸ ਡਿਪਟੀ ਕਮਿਸ਼ਨਰ, ਫ਼ਿਰੋਜਪੁਰ ਵੱਲੋਂ ਕੀਤਾ ਗਿਆ ਜਾਰੀ

ਫ਼ਿਰੋਜਪੁਰ , 3-7-2024:  ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਦੇ ਯਤਨਾਂ ਸਦਕਾ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ , ਉਹਨਾਂ ਵਿੱਚ ਸਾਹਿਤਕ ਕਲਾਵਾਂ ਪੈਦਾ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਅਧੀਨ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ, ਜਿਲ੍ਹਾ ਸੰਗਰੂਰ ਵਿਖੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ  ਸਾਹਿਬ ਦੇ ਸਹਿਯੋਗ ਨਾਲ 16 ਅਤੇ 17 ਨਵੰਬਰ 2024 ਨੂੰ  ਅਕਾਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ।

ਸ੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ,ਫ਼ਿਰੋਜ਼ਪੁਰ, ਵੱਲੋਂ ਦੋ ਰੋਜਾ ਅੰਤਰਾਸ਼ਟਰੀ ਬਾਲ ਕਾਨਫਰੰਸ ਦਾ ਪ੍ਰਾਸਪੈਕਟਸ ਡਾ. ਅਮਰ ਜੋਤੀ ਮਾਂਗਟ ਮੁੱਖ ਸੰਪਾਦਕ,ਨਵੀਆਂ ਕਲਮਾਂ ਨਵੀਂ ਉਡਾਣ ਵੱਲੋਂ ਜਾਰੀ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਨੇ ਸ. ਸੁਖੀ ਬਾਠ ਜੀ ਵੱਲੋਂ ਵਿਦੇਸ਼ ਚ ਵੱਸਦੇ ਹੋਏ ਵੀ ਮਾਂ ਬੋਲੀ ਪੰਜਾਬੀ ਲਈ ਤੇ ਬਾਲ਼ ਲੇਖਕਾਂ ਲਈ  ਇਨੇ ਵੱਡੇ ਪੱਧਰ ਕੀਤੇ ਜਾ ਰਹੇ ਉਪਰਾਲਿਆਂ ਦੀ ਦਿਲੋਂ ਸ਼ਲਾਘਾ ਕੀਤੀ ਅਤੇ ਉਹਨਾਂ ਤੇ ਓਥੇ ਹਾਜਰ ਅਫ਼ਸਰ ਸਾਹਿਬਾਨ ਵੱਲੋਂ ਵੀ ਵੱਧ ਤੋਂ ਵੱਧ ਬਣਦਾ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਤੇ ਇਸ ਮੌਕੇ ਸ਼੍ਰੀ ਸੂਰਜ ਸਹਾਇਕ ਕਮਿਸ਼ਨਰ (ਜ),ਡਾ. ਚਾਰੂਮਿਤਾ, ਐੱਸ.ਡੀ. ਐਮ.ਫ਼ਿਰੋਜ਼ਪੁਰ,  ਗਗਨਦੀਪ ਸਿੰਘ, ਐੱਸ.ਡੀ.ਐਮ. ਗੁਰੂਹਰਸਹਾਏ, ਗੁਰਮੀਤ ਸਿੰਘ ਐਸ . ਡੀ.ਐਮ. ਜ਼ੀਰਾ,   ਸ੍ਰੀ ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ, ਸਰਦਾਰ ਅਮਰੀਕ ਸਿੰਘ,ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ,  ਸ਼੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ  , ਸ਼੍ਰੀਮਤੀ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.)  , ਸ. ਹਰਜਸਦੀਪ ਸਿੰਘ ਸਿੱਧੂ ਏ.ਸੀ.ਐਫ.ਏ. , ਸ਼੍ਰੀ ਸੌਰਭ ਕੁਮਾਰ  ਡੀ.ਡੀ. ਐਫ. ,, ਡਾ. ਸਤਿੰਦਰ ਸਿੰਘ, ਪ੍ਰਿੰਸੀਪਲ ਨੈਸ਼ਨਲ ਐਵਾਰਡੀ ,  ਸ਼੍ਰੀਮਤੀ ਗਗਨਦੀਪ ਕੌਰ ਇਲੈਕਸ਼ਨ ਕਾਨੂੰਗੋ , ਸ਼੍ਰੀ ਹਰੀਸ਼ ਮੋਂਗਾ, ਸ਼੍ਰੀ ਧਰਮਪਾਲ ਬਾਂਸਲ, ਸਰਬਜੀਤ ਸਿੰਘ ਭਾਵੜਾ,  ਸ. ਰਵੀਇੰਦਰ ਸਿੰਘ ਸਟੇਟ ਐਵਾਰਡੀ  ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ /ਕਰਮਚਾਰੀ, ਪ੍ਰੈਸ ਦੇ ਨੁਮਾਇੰਦੇ ਅਤੇ ਐਨ.ਜੀ ਓਜ. ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਇਸ ਕਾਨਫਰੰਸ ਵਿੱਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਅਤੇ ਹੋਰ ਪੰਜਾਬੀ ਦੇ ਨਾਮਵਰ ਲਿਖਾਰੀ ਵਿਸ਼ੇਸ ਤੌਰ ਤੇ ਸਮੂਲੀਅਤ ਕਰਨਗੇ। ਇਹ ਜਾਣਕਾਰੀ  ਪ੍ਰੋਜੈਕਟ ਦੇ ਮੀਡੀਆ ਇੰਚਾਰਜ਼ ਗੁਰਵਿੰਦਰ ਸਿੰਘ ਕਾਂਗੜ ਅਤੇ ਇਸ ਜ਼ਿਲ੍ਹੇ ਦੇ ਮੁੱਖ ਸੰਪਾਦਕ ਅਮਰ ਜੋਤੀ ਮਾਂਗਟ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਉਸ ਦੀ ਟੀਮ ਸਦਕਾ ਪੰਜਾਬ ਵਿੱਚ ਹੁਣ ਤੱਕ ਬਾਲ ਲੇਖਕਾਂ ਦੀਆਂ 30 ਦੇ ਕਰੀਬ ਕਿਤਾਬਾਂ ਦੇ ਭਾਗ ਛਪ ਚੁੱਕੇ ਹਨ, ਅਗਲੇ ਦਿਨਾਂ ਵਿੱਚ  100 ਦੇ ਕਰੀਬ ਹੋਰ ਕਿਤਾਬਾਂ ਦੇ ਭਾਗ ਛਪਣ ਦਾ ਅਨੁਮਾਨ ਹੈ। ਇਸ ਤਹਿਤ ਪ੍ਰਾਇਮਰੀ ਪੱਧਰ ਦੀ ਕਿਤਾਬ ਵੀ ਵੱਖਰੇ ਤੌਰ ਤੇ ਛਾਪੀ ਗਈ ਹੈ । ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਰਾਜਸਥਾਨ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਰਾਜ ਅੰਦਰ ਵੀ ਬਾਲ ਲੇਖਕਾਂ ਦੀਆਂ ਪੁਸਤਕਾਂ ਛਪਣ ਲਈ ਲਗਭਗ ਤਿਆਰ ਹਨ ।  ਇਸੇ ਲੜੀ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ, ਇਟਲੀ,ਆਸਟ੍ਰੇਲੀਆ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵੀ ਜਲਦੀ ਹੀ ਕਿਤਾਬਾਂ ਛਾਪ ਰਹੇ ਹਾਂ । ਮੁੱਖ ਸੰਪਾਦਕ ਮੈਡਮ ਅਮਰ ਜੋਤੀ ਮਾਂਗਟ ਜੀ ਨੇ ਅੱਗੇ ਦੱਸਦਿਆਂ ਕਿਹਾ ਕਿ ਪਹਿਲੇ ਪੜਾਅ ਦੇ ਤਹਿਤ ਅਸੀਂ ਬੱਚਿਆਂ ਨੂੰ ਲਿਖਣ ਦੀਆਂ ਆਦਤਾਂ ਪਾਉਣ ਤੋਂ ਬਾਅਦ ਉਸ ਤੋਂ ਅਗਲੇ ਪੜਾਅ ਦੇ ਤਹਿਤ ਅਸੀਂ ਉਹਨਾਂ ਨੂੰ ਟੀ ਵੀ ਚੈਨਲਾਂ ਤੇ ਲੈ ਕੇ ਜਾ ਰਹੇ ਤਾਂ ਜੋ ਬੱਚੇ ਆਪਣੀ ਸ਼ਖਸੀਅਤ ਨੂੰ ਹੋਰ ਵਿਕਸਿਤ ਕਰ ਸਕਣ,।ਉਹਨਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਤ ਭਾਸ਼ਾ ਵਿੱਚ ਲਿਖਣ ਕਲਾ ਵੱਲ ਤੋਰ ਕੇ  ਉਹਨਾਂ ਦੀ ਸ਼ਖਸੀਅਤ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਾ , ਤਾਂ ਜੋ ਭਵਿੱਖ ਦੇ ਲੇਖਕਾਂ ਦੀ ਵੱਡੀ ਨਰਸਰੀ ਪੈਦਾ ਕੀਤੀ ਜਾ ਸਕੀ ।  ਉਹਨਾਂ ਅੱਗੇ ਦੱਸਿਆ ਕਿ ਸੁੱਖੀ ਬਾਠ ਜੀ ਵੱਲੋਂ ਆਪਣੇ ਸਵਰਗੀ ਪਿਤਾ ਸ .ਅਰਜਨ ਸਿੰਘ ਬਾਠ ਯਾਦਗਾਰੀ ਸ਼੍ਰੋਮਣੀ ਬਾਲ ਲੇਖਕ ਅਵਾਰਡ 9 ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬਾਲ ਲੇਖਕਾਂ ਨੂੰ ਦਿੱਤੇ ਜਾਣਗੇ   ਜਿਸ ਦੇ ਨਾਲ 11000 -11000 ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਦੂਜੇ ਅਤੇ ਤੀਜੇ ਸਥਾਨਾਂ ਵਾਲੇ ਬਾਲ ਲੇਖਕਾਂ ਨੂੰ 71 00,5100 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਉਤਸ਼ਾਹਤ ਲਈ ਸਨਮਾਨਿਤ ਕੀਤਾ ਜਾਵੇਗਾ। ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਵਿੱਚ ਪ੍ਰਾਇਮਰੀ ਵਰਗ ਦੇ ਕਵਿਤਾ ਅਤੇ ਲੇਖ ਮੁਕਾਬਲੇ, ਮਿਡਲ ਵਰਗ ਦੇ ਗੀਤ ਕਵਿਤਾ ਲੇਖ ਮੁਕਾਬਲੇ ਕਰਵਾਏ ਜਾਣਗੇ। ਸੈਕੰਡਰੀ ਵਰਗ ਦੇ ਗੀਤ ਕਵਿਤਾ ਲੇਖ ਰਚਨਾ ਅਤੇ ਕਹਾਣੀ ਰਚਨਾ ਦੇ ਮੁਕਾਬਲੇ ਕਰਾਏ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਸਿਰਫ ਉਹੀ ਬੱਚੇ ਸ਼ਾਮਿਲ ਹੋ ਸਕਣਗੇ ।ਜਿੰਨਾ ਬੱਚਿਆਂ ਨੇ ਆਪਣੀਆਂ ਰਚਨਾਵਾਂ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਛਪੀਆਂ ਕਿਤਾਬਾਂ ਵਿੱਚ ਭੇਜੀਆਂ ਹਨ। ਮੁਕਾਬਲਿਆਂ ਵਿੱਚ ਸ਼ਾਮਿਲ ਹੋਣ ਵਾਲੇ ਬੱਚਿਆਂ ਲਈ ਇਹ ਵੀ ਜਰੂਰੀ ਸ਼ਰਤ ਹੈ ਕਿ ਪੇਸ਼ ਕੀਤੀ ਜਾਣ ਵਾਲੀ ਰਚਨਾ ਉਸ ਦੀ ਨਿਰੋਲ ਆਪਣੀ ਲਿਖੀ ਹੋਣੀ ਚਾਹੀਦੀ ਹੈ।  ਇਸ ਤੋਂ ਬਾਅਦ ਜ਼ਿਲ੍ਹੇ ਦੀ ਸਮੁੱਚੀ ਟੀਮ ਦੇ ਸਹਿਯੋਗ ਸਦਕਾ ਦੋ ਰੋਜ਼ਾ ਅੰਤਰਰਾਸਟਰੀ ਬਾਲ ਲੇਖਕ ਕਾਨਫਰੰਸ ਦਾ ਪ੍ਰਾਸਪੈਕਟ ਜਾਰੀ ਕੀਤਾ।
ਜਿਸ ਵਿਚ ਟੀਮ ਮੈਂਬਰ ਸਾਹਿਬਾਨ  ਸ. ਹੀਰਾ ਸਿੰਘ ਤੂਤ, ਸ. ਸੁਰਿੰਦਰ ਕੰਬੋਜ, ਸ. ਬਲਜੀਤ ਸਿੰਘ ਧਾਲੀਵਾਲ, ਸ. ਹਰਦੇਵ ਸਿੰਘ ਭੁੱਲਰ ਵੱਲੋਂ ਭਰਪੂਰ ਯੋਗਦਾਨ ਪਾਇਆ ਗਿਆ। ਇਸ ਮੌਕੇ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੀ ਮੁੱਖ ਸੰਚਾਲਿਕਾ ਪ੍ਰੀਤ ਹੀਰ , ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਸੁਖਦੀਪ ਕੌਰ ਪ੍ਰਿੰਸੀਪਲ ਅਕਾਲ ਕਾਲਜ ਮਸਤੂਆਣਾ ਸਾਹਿਬ,ਪ੍ਰੋਜੈਕਟ  ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਗੁਰਵਿੰਦਰ ਸਿੰਘ ਸਿੱਧੂ ਪ੍ਰੋਜੈਕਟ ਸਲਾਹਕਾਰ , ਜਗਜੀਤ ਸਿੰਘ ਨੌਹਰਾ ਸਲਾਹਕਾਰ ,ਉੱਘੀ ਲੇਖਕਾ ਬਲਜੀਤ ਸ਼ਰਮਾ ਸੰਗਰੂਰ ਖਜਾਨਚੀ,  ਬਲਜੀਤ ਸਿੰਘ ਸੇਖਾ  ਖਜਾਨਚੀ ਅਤੇ  ਸਟੇਟ ਕੋਰ ਕਮੇਟੀ ਮੈਂਬਰ ਬਲਜਿੰਦਰ ਕੌਰ ਕਲਸੀ ਮੋਗਾ,ਡਾਕਟਰ ਸੁਖਪਾਲ ਕੌਰ ਲੁਧਿਆਣਾ, ਮਾਸਟਰ ਲਖਵਿੰਦਰ ਸਿੰਘ ਮਲੇਰਕੋਟਲਾ, ਦਮਨਜੀਤ ਕੌਰ ਬਠਿੰਡਾ, ਰਾਜਵਿੰਦਰ ਕੌਰ ਅੰਮ੍ਰਿਤਸਰ, ਅਜੈ ਕੁਮਾਰ ਖਟਕੜ ਹਾਜ਼ਰ ਸਨ| ਪ੍ਰਾਸਪੈਕਟਸ ਰਿਲੀਜ਼ ਕਰਵਾਉਣ ਲਈ ਡਾ. ਸਤਿੰਦਰ ਸਿੰਘ ਪ੍ਰਿੰਸੀਪਲ, ਨੈਸ਼ਨਲ ਐਵਾਰਡੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button