ਦੇਵ ਸਮਾਜ ਕਾਲਜ ਵਿਖੇ ਲੀਗਲ ਲਿਟਰੇਸੀ ਸੈਲ ਅਤੇ ਵੂਮੇਨ ਸਟਡੀਜ਼ ਸੈਲ ਦੁਆਰਾ ਭਾਰਤ ਵਿੱਚ ਔਰਤਾਂ ਦੇ ਜਾਇਦਾਦ ਦੇ ਅਧਿਕਾਰਾ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਸੈਮੀਨਾਰ
ਦੇਵ ਸਮਾਜ ਕਾਲਜ ਵਿਖੇ ਲੀਗਲ ਲਿਟਰੇਸੀ ਸੈਲ ਅਤੇ ਵੂਮੇਨ ਸਟਡੀਜ਼ ਸੈਲ ਦੁਆਰਾ ਭਾਰਤ ਵਿੱਚ ਔਰਤਾਂ ਦੇ ਜਾਇਦਾਦ ਦੇ ਅਧਿਕਾਰਾ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਸੈਮੀਨਾਰ
ਫਿਰੋਜਪੁਰ, ਅਪ੍ਰੈਲ 5, 2024: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਉੱਤਰੀ ਭਾਰਤ ਦੀ ਇੱਕ ਸਿਰਮੌਰ ਵਿਦਿਅਕ ਸੰਸਥਾ ਹੈ ਜੋ ਔਰਤਾਂ ਨੂੰ ਮੁੱਲ ਆਧਾਰਿਤ ਸਿੱਖਿਆ ਪ੍ਰਦਾਨ ਕਰਦੀ ਹੈ। ਸੰਨ੍ਹ 1901 ਈ: ਵਿੱਚ ਦੇਵ ਸਮਾਜ ਦੇ ਸੰਸਥਾਪਕ ਪਰਮ ਪੂਜਨੀਕ ਭਗਵਾਨ ਦੇਵਾਤਮਾ ਦੇ ਕਰ ਕਮਲਾਂ ਦੁਆਰਾ ਲਗਾਇਆ ਗਿਆ ਇਹ ਨੰਨ੍ਹਾ ਪੌਦਾ ਬੌਹੜ ਦਾ ਰੂਪ ਧਾਰਨ ਕਰ ਗਿਆ ਹੈ। ਵਰਤਮਾਨ ਵਿੱਚ ਦੇਵ ਸਮਾਜ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗ ਦਰਸ਼ਨ ਵਿੱਚ ਨਿਰੰਤਰ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ।
ਇਸ ਕਾਲਜ ਵਿੱਚ ਲਗਾਤਾਰ ਸਮਾਜਿਕ, ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਦੀਆ ਗਤੀਵਿਧੀਆਂ ਕਰਵਾਈਆ ਜਾਂਦੀਆ ਹਨ। ਇਸੇ ਲੜੀ ਦੇ ਅੰਤਰਗਤ ਲੀਗਲ ਲਿਟਰੇਸੀ ਸੈਲ ਅਤੇ ਵੂਮੈਨ ਸਟਡੀਜ਼ ਸੈਲ ਦੁਆਰਾ ਭਾਰਤ ਵਿੱਚ ਔਰਤਾਂ ਦੇ ਜਾਇਦਾਦ ਦੇ ਅਧਿਕਾਰਾ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਮੁੱਖ ਵਕਤਾਂ ਦੇ ਤੌਰ ਤੇ ਡਾ. ਦਿਨੇਸ਼ ਕੁਮਾਰ, ਐਸੋਸੀਏਟ ਪ੍ਰੋਫੈਸਰ, ਕਾਨੂੰਨੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸ਼ਿਰਕਤ ਕੀਤੀ । ਉਹਨਾਂ ਨੇ ਕਾਨੂੰਨ ਸੰਬੰਧੀ ਵਿਸ਼ੇ ਤੇ ਚਰਚਾ ਕਰਦਿਆ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਦੱਸਿਆ ਕਿ ਹਿੰਦੂ ਸਕਸੈਸ਼ਨ ਐਕਟ 1956 ਦੇ ਉਪਬੰਧਾ ਦੇ ਅਨੁਸਾਰ ਔਰਤ ਨੂੰ ਚੱਲ-ਅਚੱਲ ਜਾਇਦਾਦ ਵਿੱਚ ਪੂਰਨ ਤੌਰ ਤੇ ਅਧਿਕਾਰ ਦਿੱਤਾ ਗਿਆ ਹੈ। ਉਹਨਾਂ ਨੇ ਯਜੁਰ ਵੇਦ ਤੋਂ ਲੈ ਕੈ 1956 ਤੱਕ ਕਾਨੂੰਨ ਵਿੱਚ ਕੋਈ ਤਬਦੀਲੀ ਨਾ ਹੋਣ ਬਾਰੇ ਦੱਸਿਆ । ਜਿਸ ਅਨੁਸਾਰ ਸੰਪੰਤੀ 4 ਪੀੜ੍ਹੀਆਂ ਦੇ ਸਿਰਫ ਆਦਮੀਆਂ ਵਿੱਚ ਵੰਡੀ ਜਾਵੇਗੀ ਅਤੇ ਔਰਤ ਨੂੰ ਸਿਰਫ ਮੈਨਟੇਨੈਸ ਦਾ ਅਧਿਕਾਰ ਦਿੱਤਾ ਜਾਵੇਗਾ । ਉਹਨਾਂ ਇਸ ਨੂੰ ਹੌਰ ਵਿਸਥਾਰ ਵਿੱਚ ਸਮਝਾਉਂਦਿਆ ਦੱਸਿਆ ਕਿ ਸੰਯੁਕਤ ਪਰਿਵਾਰ ਦਾ ਸੰਕਲਪ, ਇਸਤਰੀ ਧੰਨ, ਦਾਜ-ਪ੍ਰਥਾ ਇਸ ਦੇ ਨਾਲ ਹੀ ਜੁੜੇ ਹੋਏ ਸੰਕਲਪ ਹਨ ।
ਸਮੇਂ ਸਮੇਂ ਇਸ ਕਾਨੂੰਨ ਵਿੱਚ ਸੋਧ ਹੁੰਦੀ ਰਹੀ ਅਤੇ 2005 ਤੋਂ ਬਾਅਦ ਮਾਂ-ਬਾਪ ਦੀ ਸੰਪੰਤੀ ਨੂੰ ਬੱਚਿਆ ਵਿੱਚ ਬਰਾਬਰ ਵੰਡੇ ਜਾਣ ਦਾ ਕਾਨੂੰਨ ਪਾਸ ਹੋਇਆ । ਜਿਸ ਵਿੱਚ ਔਰਤਾਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ । ਔਰਤਾਂ ਦੇ ਜਾਇਦਾਦ ਅਧਿਕਾਰ ਸੰਬੰਧੀ ਫੈਸਲੇ ਉਹਨਾਂ ਦੀ ਸਮਾਜ ਵਿੱਚ ਭੂਮਿਕਾ ਅਤੇ ਸਥਿਤੀ ਤੇ ਪ੍ਰਭਾਵ ਪਾਉਂਦੇ ਹਨ। ਉਹਨਾਂ ਮੁਫਤ ਲੀਗਲ ਸਰਵਿਸਜ਼ ਅਥਾਰਟੀ ਬਾਰੇ ਵੀ ਵਿਸਤਾਰਪੂਰਵਕ ਦੱਸਿਆ ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਬੋਲਦਿਆ ਕਿਹਾ ਕਿ ਔਰਤਾਂ ਦਾ ਜਾਇਦਾਦ ਤੇ ਨਿਯੰਤਰਨ ਦਾ ਅਧਿਕਾਰ, ਔਰਤਾ ਦੀ ਸਮੁੱਚੀ ਰਹਿਣ-ਸਹਿਣ ਦੀ ਸਥਿਤੀ ਅਤੇ ਸਰੀਰਿਕ ਸੁਰੱਖਿਆ ਦੁਆਰਾ ਔਰਤਾਂ ਦੇ ਅਧਿਕਾਰਾਂ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ। ਲਿੰਗ ਵਿਤਕਰਾ, ਲਿੰਗ ਅਸਮਾਨਤਾ, ਜੀਵਨ ਸੰਭਾਵਨਾਵਾਂ ਅਤੇ ਸਮੱਸਿਆਵਾਂ, ਔਰਤਾਂ ਪ੍ਰਤੀ ਡੂੰਘੇ ਸਮਾਜਿਕ, ਸੱਭਿਆਚਾਰਕ ਪੱਖ-ਪਾਤ ਕਾਰਨ ਹੈ। ਜੇਕਰ ਕੁਦਰਤ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਦੀ ਤਾਂ ਸਾਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਅੰਤ ਵਿੱਚ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਡਾ. ਦਿਨੇਸ਼ ਕੁਮਾਰ ਦੁਆਰਾ ਸਤੁੰਸ਼ਟੀ-ਜਨਕ ਜਵਾਬ ਦਿੱਤਾ ਗਿਆ ।
ਡਾ. ਰੁਕਿੰਦਰ ਕੌਰ, ਇੰਚਾਰਜ, ਲੀਗਲ ਲਿਟਰੇਸੀ ਸੈਲ ਦੁਆਰਾ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ । ਇਸ ਮੌਕੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਡਾ. ਸੰਗੀਤਾ ਨੇ ਲੀਗਲ ਲਿਟਰੇਸੀ ਅਤੇ ਵੂਮੈਨ ਸਟੱਡੀ ਸੈਲ ਦੇ ਕੋਆਰਡੀਨੇਟਰ ਨੂੰ ਵਧਾਈ ਦਿੱਤੀ । ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।