Ferozepur News

ਰੈਗੂਲਰ ਦੀ ਮੰਗ ਨੂੰ ਲੈ ਕੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੇ ਵਫਦ ਨੇ ਸੌਂਪੇ ਮੰਗ ਪੱਤਰ

jasbir
ਫ਼ਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ) ਸਿੱਖਿਆ ਪ੍ਰੋਵਾਈਡਰ ਮਾਲਵਾ ਜੋਨ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਬਲਾਕ-1 ਦੇ ਸੁਖਵਿੰਦਰ ਸਿੰਘ, ਬਲਾਕ-2 ਦੇ ਓਮ ਪ੍ਰਕਾਸ਼ ਅਤੇ ਬਲਾਕ-3 ਦੇ ਸ਼੍ਰੀਮਤੀ ਦਰਸ਼ਨ ਕੌਰ ਨੂੰ ਸਿੱਖਿਆ ਪ੍ਰੋਵਾਈਡਰਾਂ ਦੇ ਵਫਦ ਨੇ ਇਨ•ਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਸਕੱਤਰ ਪੰਜਾਬ ਅਤੇ ਡੀ. ਜੀ. ਐਸ. ਈ. ਪੰਜਾਬ ਨੂੰ ਮੰਗ ਪੱਤਰ ਸੋਂਪੇ ਗਏ। ਪ੍ਰਧਾਨ ਨੇ ਆਖਿਆ ਕਿ ਜੇਕਰ ਰੈਗੂਲਰ ਦੀ ਪ੍ਰਪੋਜ਼ਲ ਜਲਦ ਤਿਆਰ ਨਾ ਕੀਤੀ ਗਈ ਤਾਂ ਸੰਘਰਸ਼ ਨੁੰ ਤੇਜ਼ ਕੀਤਾ ਜਾਵੇਗਾ। ਸੰਘਰਸ਼ ਨੁੰ ਤੇਜ਼ ਕਰਦੇ ਹੋਏ 27 ਫਰਵਰੀ ਨੂੰ ਪੂਰੇ ਪੰਜਾਬ ਦੇ ਸਿੱਖਿਆ ਪ੍ਰੋਵਾਈਡਰ ਛੁੱਟੀ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਧਰਨਾ ਦੇਣਗੇ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ। ਸਾਰੇ ਸਿੱਖਿਆ ਪ੍ਰੋਵਾਈਡਰ ਅਧਿਆਪਕ 27 ਫਰਵਰੀ ਨੂੰ ਸਾਢੇ 9 ਵਜੇ ਗੁਰਦੁਆਰਾ ਸਾਰਾਗੜ•ੀ ਫਿਰੋਜ਼ਪੁਰ ਵਿਖੇ ਇਕੱਠੇ ਹੋਣ ਤਾਂ ਜੋ ਸਰਕਾਰ ਦਾ ਪਿੱਟ ਸਿਆਪਾ ਕਰ ਸਕੀਏ। ਇਸ ਮੌਕੇ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਦੀਪਕ ਗੁਰਜਿੰਦਰ ਸਿੰਘ, ਸੁਨੀਲ ਗੁਪਤਾ ਆਦਿ ਅਧਿਆਪਕ ਹਾਜ਼ਰ ਸਨ।

Related Articles

Check Also
Close
Back to top button