Ferozepur News

ਨਗਰ ਕੌਂਸਲ/ ਨਗਰ ਪੰਚਾਇਤਾਂ ਦੇ ਨਾਮਜ਼ਦਗੀਆਂ

DSC02875

ਜਿਲਹ੍ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ੽ਿਲਹ੍ਾ  ਫਿਰੋਜ਼ਪੁਰ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਪਰ੍ੋਗਰਾਮ ਦਾ ਐਲਾਨ
ਫਿਰੋਜ਼ਪੁਰ 8 ਫਰਵਰੀ 2015 (  ) ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਰਾਜ ਅੰਦਰ ਨਗਰ ਕੌਂਸਲਾਂ/ਨਗਰ ਪੰਚਾਇਤਾਂ  ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਨਾਮਜ਼ਦਗੀਆਂ ਭਰਨ ਦਾ ਅਮਲ 10 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 13 ਫਰਵਰੀ ਹੋਵੇਗੀ.
ਇਸ ਸਬੰਧੀ ਜਾਣਕਾਰੀ ਦਿੰਦਿਆਂ ੽ਿਲਹ੍ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਇੰਜ:ਡੀ.ਪੀ.ਐਸ.ਖਰਬੰਦਾ ਅਤੇ ਵਧੀਕ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸਰ੍ੀਮਤੀ ਨੀਲਮਾ ਆਈ.ਏ.ਐਸ ਨੇ ਦੱਸਿਆ ਕਿ ਇਨਹ੍ਾਂ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ.  ਉਨਹ੍ਾਂ ਦੱਸਿਆ ਕਿ 14 ਫਰਵਰੀ ਨੂੰ ਨਾਮਜ਼ਦਗੀਆਂ ਪੱਤਰਾਂ ਦੀ ਜਾਂਚ ਹੋਵੇਗੀ ਅਤੇ 16 ਫਰਵਰੀ  ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ਼ ਹੋਵੇਗੀ ਅਤੇ ਇਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਚਿੰਨ ਅਲਾਟ ਕੀਤੇ ਜਾਣਗੇ. ਉਨਹ੍ਾਂ ਕਿਹਾ ਦੱਸਿਆ ਕਿ ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ ਪੋਲਿੰਗ 25 ਫਰਵਰੀ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਪੋਲਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਹੋਵੇਗੀ.
ਜਿਲਹ੍ਾ ਚੋਣ ਅਫਸਰ ਇੰਜ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ ਇਨਹ੍ਾਂ ਨਗਰ ਕੌਂਸਲ/ ਨਗਰ ਪੰਚਾਇਤਾਂ ਦੇ ਨਾਮਜ਼ਦਗੀਆਂ ਲੈਣ ਲਈ ਨਗਰ ਕੌਂਸਲ ਫਿਰੋਜ਼ਪੁਰ ਦੇ ਲਈ ਰਿਟਰਨਿੰਗ ਅਫਸਰ ਸਰ੍ੀ ਸੰਦੀ ਸਿੰਘ ਗਡ਼ਾ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਅਤੇ ਸਥਾਨ ਦਫਤਰ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ, ਨਗਰ ਕੌਂਸਲ ਜ਼ੀਰਾ ਲਈ ਰਿਟਰਨਿੰਗ ਅਫਸਰ ਸਰ੍ੀ ਜਰਨੈਲ ਸਿੰਘ ਉਪ ਮੰਡਲ ਮੈਜਿਸਟਰੇਟ ਜ਼ੀਰਾ ਅਤੇ ਸਥਾਨ ਦਫਤਰ ਨਗਰ ਕੌਂਸਲ ਜ਼ੀਰਾ, ਨਗਰ ਕੌਂਸਲ ਗੁਰੂਹਰਸਹਾਏ ਲਈ ਰਿਟਰਨਿੰਗ ਅਫਸਰ ਸਰ੍ੀ ਜਸਪਾਲ ਸਿੰਘ ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ ਅਤੇ ਸਥਾਨ ਦਫਤਰ ਨਗਰ ਕੌਂਸਲ ਗੁਰੂਹਰਸਹਾਏ, ਨਗਰ ਕੌਂਸਲ ਤਲਵੰਡੀ ਭਾਈ ਲਈ ਰਿਟਰਨਿੰਗ ਅਫਸਰ ਸਰ੍ੀ ਚਰਨਦੀਪ ਸਿੰਘ ੽ਿਲਹ੍ਾ ਟਰਾਂਸਪੋਰਟ ਅਫਸਰ ਫਿਰੋਜਪੁਰ ਅਤੇ ਸਥਾਨ ਦਫਤਰ ਸਕੱਤਰ ਮਾਰਕੀਟ ਕਮੇਟੀ ਤਲਵੰਡੀ ਭਾਈ, ਨਗਰ ਪੰਚਾਇਤ ਮੁੱਦਕੀ ਲਈ ਰਿਟਰਨਿੰਗ ਅਫਸਰ ਸਰ੍ੀ ਅਰੁਣ ਸ਼ਰਮਾ ਉਪ ਮੁੱਖ ਕਾਰਜਕਾਰੀ ਅਫਸਰ ਜਿਲਹ੍ਾ ਪੀਰ੍ਸ਼ਦ ਫਿਰੋਜਪੁਰ ਅਤੇ  ਸਥਾਨ ਦਫਤਰ ਨਗਰ ਪੰਚਾਇਤ ਮੁੱਦਕੀ ਅਤੇ ਨਗਰ ਪੰਚਾਇਤ ਮਮਦੋਟ ਲਈ ਰਿਟਰਨਿੰਗ ਅਫਸਰ ਸਰ੍ੀ ਭੁਪਿੰਦਰ ਸਿੰਘ ਤਹਿਸੀਲਦਾਰ ਫਿਰੋਜਪੁਰ ਅਤੇ ਸਥਾਨ ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਮਦੋਟ ਹੋਣਗੇ.  ਉਨਹ੍ਾਂ ਕਿਹਾ ਕਿ ਕਿਸਮ ਦੀ ਜਾਣਕਾਰੀ ਲਈ ਸਬੰਧਿਤ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ.

Related Articles

Back to top button