Ferozepur News
ਜ਼ਿਲਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਹਾਈ ਸਕੂਲ ਸੋਢੀ ਨਗਰ ਦੀ ਨਗ਼ਮਾ ਦੂਜੇ ਸਥਾਨ ਤੇ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ - ਸਕੂਲ ਮੁਖੀ ਗੁਰਪ੍ਰੀਤ ਸਿੰਘ
ਜ਼ਿਲਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਹਾਈ ਸਕੂਲ ਸੋਢੀ ਨਗਰ ਦੀ ਨਗ਼ਮਾ ਦੂਜੇ ਸਥਾਨ ਤੇ
ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਉਪਰਾਲੇ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ – ਸਕੂਲ ਮੁਖੀ ਗੁਰਪ੍ਰੀਤ ਸਿੰਘ
ਫਿਰੋਜਪੁਰ 4 ਫਰਵਰੀ () ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ਼੍ਰੀਮਤੀ ਨੀਲਮ ਰਾਣੀ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰਗਟ ਸਿੰਘ ਬਰਾੜ ਜੀ ਦੀ ਰਹਿਨੁਮਾਈ ਹੇਠ ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਵਿਗਿਆਨ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਪ੍ਰਿੰਸੀਪਲ ਸ੍ਰੀਮਤੀ ਸ਼ਾਲੂ ਰਤਨ ਜੀ ਡੀਐਮ ਵਿਗਿਆਨ ਸ੍ਰੀ ਉਮੇਸ਼ ਕੁਮਾਰ ਬੀਐਮ ਸਾਹਿਬਾਨ ਅਤੇ ਵਿਸ਼ਾ ਮਾਹਰਾਂ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਹ ਮੁਕਾਬਲਾ ਸੀਨੀਅਰ ਵਿੰਗ 9ਵੀਂ -12ਵੀਂ ਜੂਨੀਅਰ ਵਿੰਗ 6ਵੀਂ -8ਵੀਂ ਅਲੱਗ ਅਲੱਗ ਕੈਟਾਗਰੀ ਵਿੱਚ ਸੀ । ਜਿਲਾ ਫਿਰੋਜ਼ਪੁਰ ਦੇ 11 ਬਲਾਕਾਂ ਦੇ ਜੇਤੂ ਵਿਦਿਆਰਥੀ ਆਪਣੇ ਮਾਡਲਾਂ ਸਮੇਤ ਸ਼ਾਮਿਲ ਹੋਏ। ਸਰਕਾਰੀ ਹਾਈ ਸਕੂਲ ਸੋਢੀ ਨਗਰ ਜੂਨੀਅਰ ਵਿੰਗ ਦੀ ਅਠਵੀਂ ਜਮਾਤ ਦੀ ਵਿਦਿਆਰਥਣ ਨਗ਼ਮਾ ਨੇ ਜ਼ਿਲੇ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ , ਸਕੂਲ ਮੁਖੀ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਅਧਿਆਪਕ ਸਾਹਿਬਾਨ ਵੱਲੋਂ ਸਵੇਰ ਦੀ ਸਭਾ ਦੇ ਵਿੱਚ ਨਗ਼ਮਾ ਨੂੰ ਸਨਮਾਨਿਤ ਕੀਤਾ ਸਕੂਲ ਤੇ ਕਿਹਾ ਸੋਢੀ ਨਗਰ ਸਕੂਲ ਦੇ ਵਿਦਿਆਰਥੀ ਵਿਭਾਗ ਦੀਆਂ ਹਰ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਹਨ ਅਤੇ ਮਾਣਮੱਤੀਆਂ ਪ੍ਰਾਪਤੀਆਂ ਕਰਦੇ ਆ ਰਹੇ ਹਨ। ਰਾਜ ਪੁਰਸਕਾਰੀ ਅਧਿਆਪਕ ਸ. ਰਵੀ ਇੰਦਰ ਸਿੰਘ ਜੀ ਨੇ ਖੁਸ਼ੀ ਜਾਹਰ ਕਰਦੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ ਤੇ ਸੋਢੀ ਨਗਰ ਸਕੂਲ ਦਾ ਮਿਹਨਤੀ ਸਟਾਫ ਅਗਾਂਹਵਧੂ ਸੋਚ ਰੱਖਦਾ ਹੈ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ । ਸਾਇੰਸ ਅਧਿਆਪਕ ਸ੍ਰੀਮਤੀ ਰੰਜਨਾ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਨਗਮਾ ਵੱਲੋਂ ਤਿਆਰ ਕੀਤਾ ਗਿਆ ਮਾਡਲ ਰੌਸ਼ਨੀ ਰਾਹੀਂ ਡਾਟਾ ਟਰਾਂਸਫਰ ਤੇ ਅਧਾਰਤ ਸੀ ਭਾਵ ਬਿਨਾਂ ਕਿਸੇ ਤਾਰ ਜਾਂ ਕਨੈਕਸ਼ਨ ਤੋਂ ਰੋਸ਼ਨੀ ਦੇ ਜਰੀਏ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਡਾਟਾ ਟ੍ਰਾਂਸਫਰ ਕਰਨ ਦੀ ਵਿਧੀ ਜਿਸ ਨੂੰ ਵਿਦਿਆਰਥਣ ਨਗਮਾ ਨੇ ਬੜੇ ਵਧੀਆ ਢੰਗ ਦੇ ਨਾਲ ਨਿਭਾਇਆ । ਇਸ ਮੌਕੇ ਸਕੂਲ ਮੁਖੀ ਸਰਦਾਰ ਗੁਰਪ੍ਰੀਤ ਸਿੰਘ, ਜਰਮਨਜੀਤ ਸਿੰਘ, ਸਟੇਟ ਅਵਾਰਡੀ ਅਧਿਆਪਕ ਸ.ਰਵੀ ਇੰਦਰ ਸਿੰਘ , ਸਰਬ ਜੋਤ ਸਿੰਘ ਮੁੱਤੀ ਜਤਿੰਦਰ ਗੱਖੜ, ਲਵਪ੍ਰੀਤ ਸਿੰਘ, ਓਕਾਰਨਾਥ, ਹਿਮਾਂਸ਼ੂ ਜੁਨੇਜਾ, ਸ੍ਰੀਮਤੀ ਰੰਜਨਾ, ਹਰਦੀਪ ਕੌਰ, ਹਰਪ੍ਰੀਤ ਕੌਰ, ਨਿਰਮਲਾ ਰਾਣੀ ਪੂਜਾ ਰਾਣੀ ਆਦਿ ਅਧਿਆਪਕ ਹਾਜ਼ਰ ਸਨ।