ਸਾਡੀ ਸਕਰਾਤਮਕ ਸੋਚ ਹੀ ਹਰ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ
ਇੱਕ ਰਾਜਾ ਸੀ। ਜਿਸ ਦੀ ਕੇਵਲ ਇੱਕ ਲੱਤ ਅਤੇ ਇੱਕ ਅੱਖ ਸੀ। ਉਸ ਦੇ ਰਾਜ ਵਿੱਚ ਸਾਰੇ ਲੋਕ ਖੁਸ਼ਹਾਲ ਸਨ। ਕਿਉਂਕਿ ਰਾਜਾ ਬਹੁਤ ਬੁੱਧੀਮਾਨ ਅਤੇ ਪ੍ਰਤਾਪੀ ਸੀ ।
ਇੱਕ ਵਾਰ ਰਾਜਾ ਨੂੰ ਵਿਚਾਰ ਆਇਆ ਕਿ ਖੁਦ ਦੀ ਇੱਕ ਤਸਵੀਰ ਬਣਵਾਈ ਜਾਏ। ਫਿਰ ਕੀ ਸੀ, ਦੇਸ਼ ਵਿਦੇਸ਼ ਤੋਂ ਚਿੱਤਰਕਾਰਾਂ ਨੂੰ ਬੁਲਾਇਆ ਗਿਆ। ਅਤੇ ਇੱਕ ਤੋਂ ਵੱਧ ਕੇ ਇੱਕ ਚਿੱਤਰਕਾਰ ਰਾਜਾ ਦੇ ਦਰਬਾਰ ਵਿੱਚ ਆਏ।
ਰਾਜਾ ਨੇ ਉਨ੍ਹਾਂ ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਕਿ ਉਹ ਉਸ ਦੀ ਇੱਕ ਬਹੁਤ ਸੁੰਦਰ ਤਸਵੀਰ ਬਣਾਉਣ। ਜੋ ਰਾਜ ਮਹਿਲ ਵਿੱਚ ਲਗਾਈ ਜਾਏਗੀ।
ਸਾਰੇ ਚਿੱਤਰਕਾਰ ਸੋਚਣ ਲੱਗੇ ਕਿ ਰਾਜਾ ਤਾਂ ਪਹਿਲਾਂ ਤੋਂ ਹੀ ਅਪਾਹਿਜ ਹੈ। ਫਿਰ ਉਸਦੀ ਬਹੁਤ ਸੁੰਦਰ ਤਸਵੀਰ ਕਿਵੇਂ ਬਣਾਈ ਜਾ ਸਕਦੀ ਹੈ? ਇਹ ਤਾਂ ਸੰਭਵ ਹੀ ਨਹੀਂ ਹੈ । ਅਤੇ ਅਗਰ ਤਸਵੀਰ ਸੁੰਦਰ ਨਾ ਬਣੀ ਤਾਂ ਰਾਜਾ ਨਾਰਾਜ਼ ਹੋ ਕੇ ਸਜਾ ਦੇਵੇਗਾ।
ਇਹ ਸੋਚ ਕੇ ਸਾਰੇ ਚਿੱਤਰਕਾਰਾਂ ਨੇ ਰਾਜਾਂ ਦੀ ਤਸਵੀਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ।
ਫਿਰ ਪਿੱਛੇ ਤੋਂ ਇੱਕ ਚਿੱਤਰਕਾਰ ਨੇ ਆਪਣਾ ਹੱਥ ਖੜਾ ਕੀਤਾ। ਅਤੇ ਬੋਲਿਆ ਕਿ ਮੈਂ ਤੁਹਾਡੀ ਇਕ ਬਹੁਤ ਸੁੰਦਰ ਤਸਵੀਰ ਬਣਾਵਾਂਗਾ। ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ।
ਫਿਰ ਉਹ ਚਿੱਤਰਕਾਰ ਜਲਦੀ ਨਾਲ ਰਾਜਾ ਦੀ ਆਗਿਆ ਲੈ ਕੇ ਤਸਵੀਰ ਬਣਾਉਣ ਵਿੱਚ ਜੁਟ ਗਿਆ। ਕਾਫੀ ਦੇਰ ਬਾਅਦ ਉਸ ਨੇ ਇੱਕ ਤਸਵੀਰ ਤਿਆਰ ਕੀਤੀ।
ਕਿ ਜਿਸ ਨੂੰ ਦੇਖ ਕੇ ਰਾਜਾ ਬਹੁਤ ਪ੍ਰਸੰਨ ਹੋਇਆ। ਅਤੇ ਸਾਰੇ ਦੂਜੇ ਚਿੱਤਰਕਾਰਾਂ ਨੇ ਆਪਣੇ ਦੰਦਾਂ ਥੱਲੇ ਉਂਗਲੀਆਂ ਦੱਬ ਲਈਆਂ।
ਉਸ ਚਿੱਤਰਕਾਰ ਨੇ ਇੱਕ ਐਸੀ ਤਸਵੀਰ ਬਣਾਈ। ਜਿਸ ਵਿੱਚ ਰਾਜਾ ਇਸ ਢੰਗ ਨਾਲ ਘੋੜੇ ਤੇ ਬੈਠਾ ਸੀ । ਜਿਸ ਕਾਰਨ ਉਸ ਦੀ ਇੱਕ ਲੱਤ ਹੀ ਦਿਖਾਈ ਦੇ ਰਹੀ ਸੀ ।
ਅਤੇ ਇੱਕ ਅੱਖ ਰਾਣੀ ਸਾਹਿਬਾ ਦੀਆ ਲਟਕ ਰਹੀਆਂ ਜ਼ੁਲਫਾਂ ਨਾਲ ਢੱਕੀ ਹੋਈ ਸੀ।
ਰਾਜਾ ਇਹ ਦੇਖ ਕੇ ਬਹੁਤ ਪ੍ਰਸੰਨ ਹੋਇਆ। ਕਿ ਉਸ ਚਿੱਤਰਕਾਰ ਨੇ ਰਾਜਾ ਦੀ ਕਮਜ਼ੋਰੀ ਨੂੰ ਛੁਪਾ ਕੇ ਕਿੰਨੀ ਚਲਾਕੀ ਨਾਲ ਇੱਕ ਸੁੰਦਰ ਤਸਵੀਰ ਬਣਾਈ ਹੈ । ਰਾਜਾ ਨੇ ਖੁਸ਼ ਹੋ ਕੇ ਉਸ ਨੂੰ ਖੂਬ ਇਨਾਮ ਅਤੇ ਧੰਨ ਦੌਲਤ ਦੇ ਦਿੱਤੀ।
ਤੇ ਕਿਉਂ ਨਾ, ਅਸੀਂ ਵੀ ਦੂਜਿਆਂ ਦੀਆਂ ਕਮੀਆਂ ਨੂੰ ਛੁਪਾਈਏ, ਨਜ਼ਰਅੰਦਾਜ਼ ਕਰੀਏ। ਅਤੇ ਉਨ੍ਹਾਂ ਦੀਆਂ ਚੰਗਿਆਈਆਂ ਤੇ ਧਿਆਨ ਦਈਏ। ਅੱਜ ਕੱਲ੍ਹ ਦੇਖਿਆ ਜਾਂਦਾ ਹੈ ਕਿ ਲੋਕ ਇੱਕ ਦੂਜੇ ਦੀਆਂ ਕਮੀਆਂ ਨੂੰ ਬਹੁਤ ਛੇਤੀ ਲੱਭ ਲੈਂਦੇ ਹਨ। ਚਾਹੇ ਸਾਡੇ ਖੁਦ ਵਿੱਚ ਕਿੰਨੀਆਂ ਵੀ ਬੁਰਾਈਆਂ ਹੋਣ। ਲੇਕਿਨ ਅਸੀਂ ਹਮੇਸ਼ਾ ਦੂਜੇ ਦੀਆਂ ਬੁਰਾਈਆਂ ਤੇ ਹੀ ਧਿਆਨ ਦਿੰਦੇ ਹਾਂ। ਕਿ ਫਲਾਣਾ ਆਦਮੀ ਇੰਜ ਦਾ ਹੈ। ਉਂਝ ਦਾ ਹੈ।
ਸਾਨੂੰ ਨਕਰਾਤਮਕ ਹਾਲਾਤਾਂ ਵਿੱਚ ਵੀ ਸਕਾਰਾਤਮਕ ਸੋਚਣਾ ਚਾਹੀਦਾ ਹੈ। ਅਤੇ ਸਾਡੀ ਸਕਰਾਤਮਕ ਸੋਚ ਹੀ ਹਰ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ।
ਪੇਸ਼ਕਸ…. ਓਸ਼ੋ ਪੰਜਾਬੀ ਵਿੱਚ ।