ਡਾ. ਸੰਦੀਪ ਪਾਠਕ ਨੇ ਪਿੰਡ ਝੋਕ ਹਰੀਹਰ ਨੂੰ ਸੰਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਲਿਆਦਾ
ਵਿਧਾਇਕ ਦਹੀਯਾ ਨੇ ਡਾਃ ਪਾਠਕ ਦਾ ਕੀਤਾ ਧੰਨਵਾਦ
ਡਾ. ਸੰਦੀਪ ਪਾਠਕ ਨੇ ਪਿੰਡ ਝੋਕ ਹਰੀਹਰ ਨੂੰ ਸੰਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਲਿਆਦਾ
ਵਿਧਾਇਕ ਦਹੀਯਾ ਨੇ ਡਾਃ ਪਾਠਕ ਦਾ ਕੀਤਾ ਧੰਨਵਾਦ
ਫਿਰੋਜ਼ਪੁਰ, 24 ਅਕਤੂਬਰ 2023
ਫਿਰੋਜ਼ਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਪਿੰਡ ਝੋਕ ਹਰੀਹਰ ਦੀ ਚੋਣ ਸੰਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਹੋਈ ਹੈ ਅਤੇ ਇਸ ਪਿੰਡ ਦਾ ਚੌਂਹ ਪੱਖੀ ਵਿਕਾਸ ਇਸ ਸਕੀਮ ਅਧੀਨ ਹੋਵੇਗਾ| ਇਹ ਜਾਣਕਾਰੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਨੇ ਦਿੱਤੀ|
ਵਿਧਾਇਕ ਸ਼੍ਰੀ ਦਹੀਯਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਮੈਂਬਰ ਸ੍ਰੀ ਸੰਦੀਪ ਪਾਠਕ ਜੀ ਨੂੰ ਬੇਨਤੀ ਕੀਤੀ ਸੀ ਕਿ ਉਨਾਂ ਦੇ ਹਲਕੇ ਦੇ ਪਿੰਡ ਦੀ ਚੌਣ ਸੰਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਕੀਤੀ ਜਾਵੇ ਤਾਂ ਜੋ ਉਸ ਪਿੰਡ ਦਾ ਸਰਬਪੱਖੀ ਵਿਕਾਸ ਹੋ ਸਕੇ| ਉਹਨਾਂ ਦੱਸਿਆ ਕਿ ਡਾਕਟਰ ਸੰਦੀਪ ਪਾਠਕ ਵੱਲੋਂ ਉਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਲਕੇ ਦੇ ਪਿੰਡ ਝੋਕ ਹਰੀਹਰ ਨੂੰ ਸੰਸਦ ਆਦਰਸ਼ ਗ੍ਰਾਮ ਯੋਜਨਾ ਅਧੀਨ ਚੁਣਿਆ ਗਿਆ ਹੈ ਅਤੇ ਹੁਣ ਇਸ ਪਿੰਡ ਦਾ ਇਸ ਸਕੀਮ ਤਹਿਤ ਸਰਬਪੱਖੀ ਵਿਕਾਸ ਹੋਵੇਗਾ| ਉਨ੍ਹਾਂ ਹਲਕੇ ਦੇ ਪਿੰਡ ਦੀ ਚੋਣ ਇਸ ਯੋਜਨਾ ਅਧੀਨ ਕਰਨ ਲਈ ਉਨ੍ਹਾਂ ਨੇ ਡਾ. ਸੰਦੀਪ ਪਾਠਕ ਦਾ ਧੰਨਵਾਦ ਕੀਤਾ|
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਰ ਰਹੀ ਹੈ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤ ਮੁਹੱਈਆ ਕਰਵਾ ਕੇ ਰਾਜ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਸ੍ਰੀ ਰਜ਼ਨੀਸ ਦਹੀਯਾ ਨੇ ਦੱਸਿਆ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਜਿਨ੍ਹਾਂ ਸਹੂਲਤਾਂ ਦੀ ਘਾਟ ਹੈ ਉਹ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹਲਕੇ ਦਾ ਸਰਵਪੱਖੀ ਵਿਕਾਸ ਪਾਰਟੀ ਦੀਆਂ ਨੀਹਾਂ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ ਹੀ ਉਦੇਸ਼ ਆਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਹੇਠਲੇ ਪੱਧਰ ਤੱਕ ਉਪਲਬਧ ਕਰਵਾਉਣਾ ਹੈ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਅੰਦਰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।