19 ਜਥੇਬੰਦੀਆ ਦੇ ਤਾਲਮੇਲ ਰੂਪ ਦੇ ਐਲਾਨ ਮੁਤਾਬਕ ਫਿਰੋਜ਼ਪੁਰ ਤੋ ਧਰਨਾ ਮੁਲਤਵੀ ਪਰ ਸ਼ਘਰੰਸ਼ ਰਹੇਗਾ ਜਾਰੀ
19 ਜਥੇਬੰਦੀਆ ਦੇ ਤਾਲਮੇਲ ਰੂਪ ਦੇ ਐਲਾਨ ਮੁਤਾਬਕ ਫਿਰੋਜ਼ਪੁਰ ਤੋ ਧਰਨਾ ਮੁਲਤਵੀ ਪਰ ਸ਼ਘਰੰਸ਼ ਰਹੇਗਾ ਜਾਰੀ
ਫਿਰੋਜ਼ਪੁਰ, 30.9.2023:ਕਿਸਾਨ ਮਜ਼ਦੂਰ ਸ਼ਘਰੰਸ਼ ਕਮੇਟੀ ਪੰਜਾਬ ਦੇ ਜਿਲੇ ਫਿਰੋਜ਼ਪੁਰ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜਿਲਾ ਮੀਤ ਪ੍ਰੈੱਸ ਸਕੱਤਰ ਹਰਫੂਲ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆ,ਦੱਸਿਆ ਕੇ ਫਿਰੋਜ਼ਪੁਰ ਵਿੱਚ ਰੇਲਵੇ ਟਰੈਕ ਤੇ ਜੋ ਧਰਨਾ ਚਲ ਰਿਹਾ ਸੀ ਉਹ ਅਜ ਸ਼ਾਮ 19ਜਥੇਬੰਦੀਆ ਦੇ ਤਾਲਮੇਲ ਕੇਂਦਰ ਦੇ ਫੈਸਲੇ ਅਨੁਸਾਰ ਮੁਲਤਵੀ ਕਰ ਦਿਤਾ ਹੈ ।
23/24 ਤਰੀਕ ਨੂੰ ਦੁਸਹਿਰੇ ਮੋਕੇ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਕਾਰਪੋਰੇਟਾ ਦਾ ਪੁਤਲਾ ਮੂਕ ਮਜਹਾਰਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਸ਼ਘਰੰਸ਼ਾ ਦਾ ਐਲਾਨ ਵੀ ਕੀਤਾ ਜਾਵੇਗਾ।ਜਿਲੇ ਨਾਲ ਸਬੰਧਿਤ ਮਸਲਿਆ ਤੇ ਡੀ ਸੀ ਤੇ ਐਸ ਐਸ ਪੀ ਫਿਰੋਜ਼ਪੁਰ ਨਾਲ 3 ਅਕਤੂਬਰ ਦੀ ਮੀਟਿੰਗ ਦਾ ਵਿਸ਼ਵਾਸ ਤਹਿਸੀਲ ਦਾਰ ਪ੍ਰਦੀਪ ਕੁਮਾਰ ਦੇ ਦੇਣ ਮਗਰੋ ਧਰਨਾ ਮੁਲਤਵੀ ਕੀਤਾ ਗਿਆ।
ਇਸ ਮੋਕੇ ਜਿਲੇ ਦੇ ਆਗੂ ਗੁਰਮੇਲ ਸਿੰਘ ਫਤੇ ਵਾਲਾ,ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜੁਤਾਲਾ,ਰਣਜੀਤ ਸਿੰਘ ਖੱਚਰ ਵਾਲਾ,ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸੁਰਜੀਤ ਸਿੰਘ, ਬੂਟਾ ਸਿੰਘ, ਸੁਖਵੰਤ ਸਿੰਘ, ਅਮਨਦੀਪ ਸਿੰਘ ਕੱਚਰਭੰਨ, ਬਲਰਾਜ ਸਿੰਘ ਫੇਰੋਕੇ,ਮੱਖਣ ਸਿੰਘ, ਗੁਰਮੇਲ ਸਿੰਘ ਜੀਆ ਬਗਾ,ਗੁਰਬਖਸ਼ ਸਿੰਘ, ਬਚਿੱਤਰ ਸਿੰਘ, ਆਦਿ ਆਗੂ ਹਾਜ਼ਰ ਸਨ।