ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਸਮਰ ਕੈਂਪ ਦਾ ਆਯੋਜਨ
ਵਿਦਿਆਰਥੀਆਂ ਦਾ 15 ਨੂੰ ਕਰਵਾਇਆ ਜਾਵੇਗਾ ਮੈਡੀਕਲ ਚੈਕਅਪ-ਡਾ. ਕੇ.ਸੀ ਅਰੋੜਾ
ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਸਮਰ ਕੈਂਪ ਦਾ ਆਯੋਜਨ
ਵਿਦਿਆਰਥੀਆਂ ਦਾ 15 ਨੂੰ ਕਰਵਾਇਆ ਜਾਵੇਗਾ ਮੈਡੀਕਲ ਚੈਕਅਪ-ਡਾ. ਕੇ.ਸੀ ਅਰੋੜਾ
ਫਿਰੋਜ਼ਪੁਰ, ਜੁਲਾਈ 3, 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਹਰਜੋਤ ਸਿੰਘ ਬੈਸ ਸਿੱਖਿਆ ਮੰਤਰੀ ਪੰਜਾਬ ਦੀ ਸੋਚ ਅਤੇ ਦੂਰਦ੍ਰਿਸ਼ਟੀ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਚਮਕੋਰ ਸਿੰਘ ਰਾਹੀਂ ਪ੍ਰਾਪਤ ਹਦਾਇਤਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ), ਪ੍ਰਗਟ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਰਹਿਣ ਨੁਮਾਈ ਹੇਠ ਸਮਰ ਕੈਂਪ ਦਾ ਆਯੋਜਨ ਦੇ ਸਵਾਗਤ ਅਤੇ ਸਿੱਖਣ ਦੀ ਤਿਆਰੀ ਤੇ ਪ੍ਰੋਗਰਾਮ ਦੋਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ.ਕੇ.ਸੀ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਇਸ ਦਾ ਮੰਚ ਸੰਚਾਲਨ ਦੀ ਜਿਮੇਵਾਰੀ ਸ੍ਰੀਮਤੀ ਇੰਦਰਜੀਤ ਕੌਰ ਐਸ.ਐਸ ਮਿਸਟ੍ਰੈਸ ਵੱਲੋਂ ਬਾਖੂਬੀ ਨਿਭਾਈ ਗਈ। ਜਿਸ ਵਿੱਚ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਸਮਰ ਕੈਂਪ ਲਗਾਉਣ ਦਾ ਉਦੇਸ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਲਈ ਖੇਡ ਵਿਧੀ ਰਾਹੀਂ ਵੱਖ-ਵੱਖ ਕੌਸਲਾਂ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਰੋਚਕਮਈ ਢੰਗ ਨਾਲ ਸਿੱਖਣਾ ਬੱਚਿਆ ਦਾ ਭੋਤਿਕ ਵਿਕਾਸ, ਨੈਤਿਕ ਸਿੱਖਿਆ ਦੇ ਨਾਲ-ਨਾਲ ਮੋਲਿਕ ਕਦਰਾ ਕੀਮਤਾਂ ਅਤੇ ਸਿਹਤ ਸੰਭਾਲ ਲਈ ਗਤੀਵਿਧੀਆਂ ਕਰਵਾਉਣ ਦੇ ਨਾਲ-ਨਾਲ ਮੈਥ ਅਤੇ ਸਾਇੰਸ ਨੂੰ ਰੋਕ ਢੰਗ ਨਾਲ ਸਿੱਖਣਾ ਹੈ। ਇਸ ਉਪਰੰਤ ਡਾ. ਕੇ.ਸੀ ਅਰੋੜਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਸਰਕਾਰ ਦੇ ਨਵੀਆਂ ਲੀਹਾਂ ਤੇ ਲਗਾਏ ਜਾ ਰਹੇਂ ਸਮਰ ਕੈਂਪ ਦੀ ਜਿਥੇ ਪ੍ਰਸੰਸਾ ਕੀਤੀ ਅਤੇ ਇਸ ਕੈਂਪ ਦੋਰਾਨ ਜ਼ੋ ਬਚਿਆ ਦੀ ਰੋਜਮਰਾ ਜਿੰਦਗੀ ਵਿੱਚ ਕੰਮ ਆਉਣ ਵਾਲੀਆ ਗੱਲਾ ਨਾਲ ਭਰਪੂਰ ਕੈਂਪ ਦੇ ਸਮਾਪਨ ਦਿਨ ਤੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਆਪਣੇ ਵੱਲੋ ਕਰਨ ਲਈ ਗੱਲ ਕਹੀ। ਜਦੋਂ ਤੋਂ ਕੈਂਪ ਲਗਾਉਣ ਲਈ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤਾ ਉਸ ਤੋਂ ਪ੍ਰੇਰਣਾ ਲੈਂਦੇ ਹੋਏ ਸੱਤਵੀ ਕਲਾਸ ਦਾ ਵਿਦਿਆਰਥੀ ਅਮਨ ਕੁਮਾਰ ਨੇ ਸਵਿਧਾਨ ਦੀਆਂ ਗਤੀਵਿਧੀਆ ਨਾਲ ਸਬੰਧਤ ਇਕ ਮਾਡਲ ਤਿਆਰਕ ਕੀਤਾ ਜੋਕਿ ਸਭ ਲਈ ਪ੍ਰੇਰਣਾ ਸਰੋਤ ਬਣਿਆ, ਜਿਸ ਵਿੱਚ ਸਮੂਹ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਨਾਲ ਅਤੇ ਅਧਿਆਪਕ ਆਪਣੇ ਸਿਹਤ ਲਈ, ਦੰਦਾਂ ਲਈ ਅਤੇ ਅੱਖਾਂ ਦੀ ਸੰਭਾਲ ਲਈ ਇਸ ਮੈਡੀਕਲ ਕੈਂਪ ਦਾ ਲਾਭ ਲੈਣ ਲਈ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਇਸ ਸਮਰ ਕੈਂਪ ਨੂੰ ਕਾਮਯਾਬ ਕਰਨ ਲਈ ਨੀਤਿਮਾ ਸ਼ਰਮਾ ਲੈਕਚਰਾਰ, ਲਖਵਿੰਦਰ ਸਿੰਘ ਵੋਕੇਸ਼ਨਲ ਅਧਿਆਪਕ, ਰਿੰਪੀ ਕੰਪਿਊਟਰ ਟੀਚਰ, ਪਰਵਿੰਦਰ ਕੋਰ, ਸੁਨੀਤਾ, ਮਿਲੀ ਸੋਹੀ, ਇੰਦਰਜੀਤ ਕੋਰ, ਸ਼ੈਲੀ ਬਜਾਜ, ਰਣਜੀਤ ਕੋਰ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ। ਜਗਦੀਪ ਪਾਲ ਸਿੰਘ 9417000994