‘ਮੇਰੀ ਲਾਇਫ ਮੇਰਾ ਸਵੱਛ ਸ਼ਹਿਰ‘ ਕੰਪੇਨ ਤਹਿਤ ਆਰ.ਆਰ.ਆਰ. ਸੀਜ਼ ਸੈਂਟਰ ਖੋਲੇ ਜਾਣਗੇ – ਸੰਜੇ ਬਾਂਸਲ
- ਰੀਡਿਊਸ, ਰੀਯੂਜ਼ ਅਤੇ ਰੀਸਾਇਕਲ ਸੈਂਟਰ ਨਾਲ ਕੱਚਰੇ ਦੀ ਪੈਦਾਵਾਰ ਵਿੱਚ ਆਵੇਗੀ ਕਮੀ
‘ਮੇਰੀ ਲਾਇਫ ਮੇਰਾ ਸਵੱਛ ਸ਼ਹਿਰ‘ ਕੰਪੇਨ ਤਹਿਤ ਆਰ.ਆਰ.ਆਰ. ਸੀਜ਼ ਸੈਂਟਰ ਖੋਲੇ ਜਾਣਗੇ – ਸੰਜੇ ਬਾਂਸਲ
– ਰੀਡਿਊਸ, ਰੀਯੂਜ਼ ਅਤੇ ਰੀਸਾਇਕਲ ਸੈਂਟਰ ਨਾਲ ਕੱਚਰੇ ਦੀ ਪੈਦਾਵਾਰ ਵਿੱਚ ਆਵੇਗੀ ਕਮੀ
– ਲੋਕਾਂ ਨੂੰ ਕੰਪੇਨ ਵਿੱਚ ਸਹਿਯੋਗ ਕਰਨ ਦੀ ਅਪੀਲ
– ਮੁਹਿੰਮ ਨਾਲ ਲੋੜਵੰਦ ਵਿਅਕਤੀਆਂ ਨੂੰ ਮਿਲੇਗਾ ਲਾਭ
ਫ਼ਿਰੋਜ਼ਪੁਰ, 19 ਮਈ 2023:
ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਤਹਿਤ ਮਿਤੀ 15 ਮਈ ਤੋਂ 5 ਜੂਨ 2023 ਤੱਕ ਚਲਾਈ ਜਾਣ ਵਾਲੀ ਕੰਪੈਂਨ ‘ਮੇਰੀ ਲਾਈਫ਼ ਮੇਰਾ ਸ਼ਹਿਰ‘ ਤਹਿਤ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨਾਲ ਮਿਲਕੇ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਹ ਜਾਣਾਕਰੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਸ਼੍ਰੀ ਸੰਜੇ ਬਾਂਸਲ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਕੰਪੇਨ ਤਹਿਤ 15-17 ਮਈ 2023 ਸ਼ਹਿਰ ਅੰਦਰੋਂ ਘੱਟੋ-ਘੱਟ 5-6 ਸਥਾਨਾਂ ਰੀਡਿਊਸ, ਰੀਯੂਜ਼ ਅਤੇ ਰੀਸਾਇਕਲ ਸੈਂਟਰ ਬਣਾਉਣ ਲਈ ਜਗ੍ਹਾ ਦੀ ਸ਼ਨਾਖਤ ਕਰਕੇ 18-19 ਮਈ 2023 ਤੱਕ ਸ਼ਨਾਖਤ ਕੀਤੇ ਸਥਾਨਾਂ ਤੇ ਬੋਰਡ ਲਗਵਾਉਣੇ, ਪੇਂਟ ਕਰਵਾਉਣਾਂ ਅਤੇ ਇਸ ਸਥਾਨ ਪ੍ਰਾਪਤ ਹੋਣ ਵਾਲੀਆਂ ਆਇਟਮਾਂ ਦੀ ਲਿਸਟ ਡਿਸਪਲੇਅ ਕੀਤੀ ਜਾਵੇਗੀ। 20 ਮਈ 2023 ਤੱਕ ਰੀਡਿਊਸ, ਰੀਯੂਜ਼ ਅਤੇ ਰੀਸਾਇਕਲ ਸੈਂਟਰ ਦਾ ਉਦਘਾਟਨ ਅਤੇ ਪਲਾਸਟਿਕ ਕੈਰੀ ਬੈਗਜ਼ ਅਤੇ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ। 21 ਮਈ 2023 ਤੱਕ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਪਲਾਸਟਿਕ ਪਿੰਕਗ ਡਰਾਇਵ ਚਲਾਉਣਾਂ ਤੇ ਇੱਕਠੇ ਕੀਤੇ ਪਲਾਸਟਿਕ ਨੂੰ ਬੇਲ ਬਣਾਉਣਾਂ। 22 ਮਈ 2023 ਤੱਕ ਸਿੰਗਲ ਯੂਜ਼ ਪਲਾਸਟਿਕ ਦੇ ਬਦਲਵੇ ਪ੍ਰਬੰਧ, ਪਲਾਸਟਿਕ ਬੇਲ ਅਤੇ ਕੰਪੋਸਟ ਆਦਿ ਦਾ ਪ੍ਰਦਰਸ਼ਨੀ ਲਗਾਈ ਜਾਵੇਗੀ। 23 ਮਈ 2023 ਤੱਕ ਸ਼ਹਿਰ ਦੀਆਂ ਸਮਾਜਿਕ, ਧਾਰਿਮਕ ਸੰਸਥਾਵਾਂ ਨਾਲ ਸਿੰਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਕੈਰੀ ਬੈਗਜ਼ ਸਬੰਧੀ ਮੀਟਿੰਗ ਕੀਤੀ ਜਾਵੇਗੀ। 24 ਮਈ 2023 ਨੂੰ ਡਰਾਈ ਵੇਸਟ ਪਿੰਕਗ ਡਰਾਇਵ, ਗ੍ਰੀਨ ਬੇਲਟ, ਪਾਰਕਾਂ ਅਤੇ ਟੂਰਿਸਟ ਸਥਾਨਾਂ ਤੋਂ ਇੱਕਠਾ ਕਰਵਾ ਕੇ ਬੇਲ ਬਣਾਏ ਜਾਣਗੇ। 25 ਮਈ 2023 ਤੱਕ ਪਲਾਸਟਿਕ ਕੈਰੀ ਬੈਗਜ਼ ਅਤੇ ਸਿੰਗਲ ਯੂਜ਼ ਪਲਾਸਟਿਕ ਵੇਚਣ ਵਾਲਿਆਂ ਦੀ ਜਾਂਚ ਕਰਨੀ। 26 ਮਈ 2023 ਤੱਖ ਵਿਦਿਆਰਥੀਆਂ/ ਵਲੰਟੀਅਰ ਅਤੇ ਸਟੇਕਹੋਲਡਰ ਨੂੰ ਲੈ ਕੇ ਰੀਡਿਊਸ, ਰੀਯੂਜ਼ ਅਤੇ ਰੀਸਾਇਕਲ ਸੈਂਟਰ ਤੇ ਵਿਜ਼ਟ ਕਰਵਾਉਣੀ। 27 ਮਈ 2023 ਤੱਕ ਸ਼ਹਿਰ ਦੇ ਵੱਖ-ਵੱਖ ਘੱਟੋ-ਘੱਟ 7-8 ਸਕੂਲਾਂ ਦਾ ਪਲਾਸਟਿਕ ਵੇਸਟ ਮੈਂਨਜ਼ਮੇਂਟ ਦੇ ਨਿਪਟਾਰੇ ਸਬੰਧੀ ਲੇਖ ਰਚਨਾ। 28 ਮਈ 2023 ਤੱਕ ਸ਼ਹਿਰ ਦੇ 5-7 ਸਕੂਲਾਂ ਦੇ +1,+2 ਦੇ ਵਿਦਿਆਰਥੀਆਂ ਵੱਲੋਂ ਸ਼ਹਿਰ ਅੰਦਰ ਸ਼ਨਾਖਤ ਕੀਤੀਆਂ ਗਈਆਂ ਦੀਵਾਰਾਂ ਉੱਪਰ ਪਲਾਸਟਿਕ ਵੇਸਟ ਮੈਂਨਜ਼ਮੇਂਟ ਅਤੇ ਬੀਟ ਪਲਾਸਟਿਕ ਪ੍ਰਦਰਸ਼ਨ ਸਬੰਧੀ ਵਾਲ ਪੇਟਿੰਗ ਕਰਵਾਈ ਜਾਣੀ ਹੈ। 29 ਮਈ 2023 ਤੱਕ ਕੰਪੋਸਟ ਯੂਨਿਟਾਂ/ ਪਲਾਂਟ ਦੇ ਬਾਹਰ ਕੰਪੋਸਟ ਸੇਲ ਲਗਾਈ ਜਾਵੇਗੀ। 30-31 ਮਈ 2023 ਤੱਕ ਨਗਰ ਕੌਂਸਲ ਫਿਰੋਜ਼ਪੁਰ ਦੇ ਪਾਰਕ ਵਿੱਚ ਬੇਸਟਆਊਟ ਆਫ ਵੇਸਟ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। 1-2 ਜੂਨ 2023 ਤੱਕ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਲਗੇ ਹੋਏ ਦਰੱਖਤਾਂ ਦੇ ਆਸ-ਪਾਸ ਟਾਇਲਾਂ/ਇੱਟਾਂ ਆਦਿ ਹਟਵਾਈਆਂ ਜਾਣਗੀਆਂ। 3-4 ਜੂਨ 2023 ਤੱਕ ਸਟਰੋਮ ਵਾਟਰ ਡਰੇਨ / ਵਾਟਰ ਬਾਡੀ ( ਕੁੰਡੇ ਰੋਡ ) ਤੇ ਪਲਾਸਟਿਕ ਵੇਸਟ ਹਟਾਇਆ ਜਾਵੇਗਾ। 5 ਜੂਨ 2023 ਤੱਕ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਜਾਣਗੇ ਇਸ ਮੌਕੇ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸ਼ਾਮਿਲ ਕਰਕੇ ਕੱਪੜੇ ਦੇ ਥੈਲੇ ਅਤੇ ਖਾਦ ਵੰਡੀ ਜਾਵੇਗੀ।
ਸ੍ਰੀ ਬਾਂਸਲ ਨੇ ਕਿਹਾ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 5 ਸਥਾਨਾਂ ਤੇ ਪੱਕੇ ਅਤੇ ਆਰਜ਼ੀ ਆਰ.ਆਰ.ਆਰ.ਸੀਜ਼ ਰੀਡਿਊਸ, ਰੀਯੂਜ਼ ਅਤੇ ਰੀਸਾਇਕਲ ਸੈਂਟਰ ਬਣਾਏ ਜਾਂਣਗੇ। ਜਿਨ੍ਹਾਂ ਥਾਵਾਂ ‘ਤੇ ਸ਼ਹਿਰ ਵਾਸੀ ਆਪਣੇ ਘਰਾਂ ਅੰਦਰ ਪਏ ਪੁਰਾਣੀਆਂ ਵਸਤੂਆਂ ਜਿਵੇਂ ਕਿ ਪੁਰਾਣੇ ਕੱਪੜੇ, ਕਿਤਾਬਾਂ, ਬਰਤਨ, ਮਿੱਟੀ ਦੇ ਭਾਂਡੇ, ਖਿਡੌਣੇ ਅਤੇ ਹੋਰ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਇਨ੍ਹਾਂ ਸੈਂਟਰਾਂ ਵਿੱਚ ਦਾਨ ਦੇ ਤੌਰ ‘ਤੇ ਦੇ ਸਕਦੇ ਹਨ ਅਤੇ ਜ਼ਰੂਰਤਮੰਦ ਲੋਕ ਇਸ ਜਗ੍ਹਾ ਤੋਂ ਇਹ ਸਮਾਨ ਲੈ ਸਕਦੇ ਹਨ। ਇਸ ਮੁਹਿੰਮ ਨਾਲ ਜਿੱਥੇ ਜ਼ਰੂਰਤਮੰਦ ਵਿਅਕਤੀਆਂ ਨੂੰ ਲਾਭ ਮਿਲੇਗਾ। ਉੱਥੇ ਸ਼ਹਿਰ ਵਾਸੀ ਨੂੰ ਦਾਨ ਪੁੰਨ ਕਰਨ ਦਾ ਮੌਕਾ ਵੀ ਮਿਲੇਗਾ ਅਤੇ ਰੋਜ਼ਾਨਾਂ ਦੇ ਕੱਚਰੇ ਦੀ ਪੈਦਾਵਾਰ ਵਿੱਚ ਵੀ ਕਮੀ ਆਵੇਗੀ। ਜਿਹੜੇ ਲੋਕ ਇਨ੍ਹਾਂ ਸੈਂਟਰਾਂ ‘ਤੇ ਸਮਾਨ ਜਮ੍ਹਾ ਕਰਵਾਉਣਗੇ ਉਨ੍ਹਾਂ ਦੀ ਲਾਗਬੁੱਕ ਤੇ ਐਂਟਰੀ ਅਤੇ ਉਨ੍ਹਾਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਦਿੱਤੇ ਜਾਣਗੇ।
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਇਸ ਕੰਪੇਨ ਦੇ ਨੋਡਲ ਅਫਸਰ ਸ਼੍ਰੀ ਗੁਰਿੰਦਰ ਸਿੰਘ ਹਨ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਪ੍ਰੋਗਰਾਮ ਕੁਆਡੀਨੇਟਰ ਅਤੇ ਮੋਟੀਵੇਟਰ ਹਨ। ਇਨ੍ਹਾਂ ਵੱਲ਼ੋਂ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਕੂਲਾਂ/ ਕਾਲਜਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਮੁਹਿੰਮ ਨੂੰ ਸਫ਼ਲ ਬਣਾਉਣ ‘ਚ ਸਹਿਯੋਗ ਕਰਨ ਤਾਂ ਜੋ ਫ਼ਿਰੋਜ਼ਪੁਰ ਅੰਦਰ ਕੱਚਰੇ ਦੀ ਮਾਤਰਾ ਨੂੰ ਘਟਾਇਆ ਜਾ ਸਕੇ ਅਤੇ ਲੋੜਵੰਦਾਂ ਨੂੰ ਸਹਿਯੋਗ ਕੀਤਾ ਜਾਵੇ।
—-