Ferozepur News
ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਵੱਲੋ ਸੂਗਰ ਦੀ ਬਿਮਾਰੀ ਦੀ ਜਾਂਚ ਸਬੰਧੀ ਕੈਂਪ
May 15, 2023
0 84 1 minute read

ਫ਼ਿਰੋਜ਼ਪੁਰ, 15-05-2023: ਸਟਰੀਮ ਲਾਈਨ ਵੈਲਫੇਅਰ ਸੋਸਾਇਟੀ (ਰਜਿ.) ਫਿਰੋਜਪੁਰ ਵੱਲੋ ਸੈਂਟਰਲ ਗੁਰੂਦੁਆਰਾ, ਫਿਰੋਜਪੁਰ ਸ਼ਹਿਰ ਵਿਖੇ ਚੇਅਰਮੈਨ ਦੀਵਾਨ ਚੰਦ ਦੀ ਅਗੁਵਾਈ ਵਿੱਚ ਸੂਗਰ ਦੀ ਬਿਮਾਰੀ ਦੀ ਜਾਂਚ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਤੋ ਡਾ. ਯੁਵਰਾਜ ਨਾਰੰਗ, ਜਿਲ੍ਹਾ ਐਪੀਡੀਮਾਲੋਜਿਸ਼ਟ ਵੱਲੋ ਸਿ਼ਰਕਤ ਕੀਤੀ ਗਈ।
ਡਾ. ਯੁਵਰਾਜ ਨਾਰੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਜ਼ਿਆਦਾਤਰ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਇਸ ਬਿਮਾਰੀ ਵਿੱਚ ਬਲੱਡ ਸ਼ੂਗਰ ਵਧਣ ਕਾਰਨ ਤੁਹਾਨੂੰ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਿਮਾਰੀ ਬਾਰੇ ਚਿੰਤਾਜਨਕ ਗੱਲ ਇਹ ਹੈ ਕਿ ਇਹ ਨਾੜੀਆਂ ਸਮੇਤ ਸਰੀਰ ਦੇ ਵੱਖ੍ ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਨੂੰ ਡਾਇਬੀਟਿਕ ਨਿਊਰੋਪੈਥੀ ਕਿਹਾ ਜਾਂਦਾ ਹੈ। ਸਰੀਰ ਵਿੱਚ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜੋ ਸ਼ੂਗਰ ਦਾ ਸੰਕੇਤ ਹੋ ਸਕਦੇ ਹਨ। ਤੁਹਾਡੀ ਹਾਈ ਬਲੱਡ ਸ਼ੂਗਰ ਨਸਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਈ ਵਾਰ ਹੱਥਾਂ੍ ਪੈਰਾਂ ਵਿਚ ਝਰਨਾਹਟ ਜਾਂ ਸੁੰਨ ਹੋਣਾ ਅਜਿਹੇ ਲੱਛਣ ਹੁੰਦੇ ਹਨ ਜੋ ਸਿਹਤ ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਡਾਇਬਟੀਜ਼ ਤੁਹਾਡੇ ਦਿਲ ਅਤੇ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ, ਇਹ ਤੁਹਾਡੇ ਗੁਰਦਿਆਂ, ਅੱਖਾਂ ਅਤੇ ਨਸਾਂ ਵਿੱਚ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਦਾ ਤੁਹਾਡੇ ਦਿਲ ਅਤੇ ਦਿਮਾਗ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਸ਼ੂਗਰ ਦੇ ਕੁਝ ਆਮ ਲੱਛਣ ਹਨ :- ਸ਼ਰੀਰ ਵਿੱਚ ਥਕਾਵਟ, ਆਮ ਨਾਲੋਂ ਵੱਧ ਪਿਆਸ, ਵਾਰ ਵਾਰ ਪਿਸ਼ਾਬ ਆਉਣਾ, ਬਿਨਾਂ ਕੋਸ਼ਿਸ਼ ਕੀਤੇ ਭਾਰ ਘੱਟ ਹੋਣਾ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ, ਚਿੜਚਿੜਾ ਮਹਿਸੂਸ ਕਰਨਾ ਜਾਂ ਮੂਡ ਵਿੱਚ ਬਦਲਾਅ, ਧੁੰਦਲਾ ਨਜ਼ਰ ਆਉਣਾ, ਹੌਲੀ੍ ਹੌਲੀ ਠੀਕ ਹੋਣ ਵਾਲੇ ਜ਼ਖਮ, ਜਿਵੇਂ ਕਿ ਮਸੂੜੇ, ਚਮੜੀ ਅਤੇ ਯੋਨੀ ਦੀ ਲਾਗ। ਜੇਕਰ ਤੁਸੀਂ ਆਪਣੇ ਸਰੀਰ ਵਿੱਚ ਇਹ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।
ਇਸ ਮੋਕੇ ਸਿਹਤ ਵਿਭਾਗ ਤੋ ਸਤਪਾਲ ਸਿੰਘ, ਮ.ਪ.ਹ.ਵ (ਮੇਲ) ਪ੍ਰਧਾਨ ਸੈਂਟਰਲ ਗੁਰੂਦੁਆਰਾ ਹਰ ਨਰਾਇਨ ਸਿੰਘ ਲਾਡੀ, ਸੈਕਟਰੀ ਹਰਭਜਨ ਸਿੰਘ ਚਾਵਲਾ, ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਭਗਵਾਨ, ਅਸੋਕ ਚੁੱਘ, ਰਾਮ ਕਿਸੋਰ, ਕ੍ਰਿਸ਼ਨ ਚੰਦ ਜਾਗੋਵਾਲੀਆ, ਸਤੀਸ਼ ਵੱਧਵਾ, ਸਤਪਾਲ ਸਿੰਘ, ਮ.ਪ.ਹ.ਵ (ਮੇਲ) ਆਦਿ ਹਾਜਰ ਸਨ