ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 23 ਮਾਰਚ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ S.S.P ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ
31 ਮਾਰਚ ਨੂੰ ਜ਼ੀਰਾ ਸ਼ਰਾਬ ਫੈਕਟਰੀ ਮੋਰਚੇ ਵਿੱਚ ਸ਼ਹੀਦਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜ਼ਲੀ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 23 ਮਾਰਚ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ S.S.P ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ
31 ਮਾਰਚ ਨੂੰ ਜ਼ੀਰਾ ਸ਼ਰਾਬ ਫੈਕਟਰੀ ਮੋਰਚੇ ਵਿੱਚ ਸ਼ਹੀਦਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜ਼ਲੀ
ਫਿਰੋਜ਼ਪੁਰ, ਮਾਰਚ 18, 2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਮੀਟਿੰਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੂਲੇਵਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਨਵੀਂ ਬਣੀ ਸੂਬਾ ਟੀਮ ਵਿੱਚ ਸੂਬਾ ਜਰਨਲ ਸਕੱਤਰ ਰਣਬੀਰ ਸਿੰਘ ਠੱਠਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੂੰ ਸਿਰੋਪਾ ਦੇ ਕੇ ਜੀ ਆਇਆ ਕਿਹਾ ਗਿਆ। ਮੀਟਿੰਗ ਸੰਬੰਧੀ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਨਾਲ ਸਬੰਧਿਤ ਕਿਸਾਨਾਂ ਮਜ਼ਦੂਰਾਂ ਦੇ ਪੁਲਿਸ ਨਾਲ ਸੰਬਧਿਤ ਮਸਲਿਆਂ ਨੂੰ ਹੱਲ ਨਾਂਹ ਕਰਨ ਦੇ ਰੋਸ ਵਜੋਂ 23 ਮਾਰਚ ਨੂੰ ਫਿਰੋਜ਼ਪੁਰ ਦੇ S.S.P. ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਲੱਗੇ ਮੋਰਚੇ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਤੇ ਸ਼ਹੀਦਾਂ ਦੇ ਦੱਸੇ ਮਾਰਗਾਂ ਤੇ ਚੱਲਣ ਦੇ ਅਹਿਦ ਲਏ ਜਾਣਗੇ ਤੇ ਜਿਸ ਕਦਰ ਸਿਆਸਤਦਾਨਾਂ ਵੱਲੋਂ ਪੂੰਜੀਪਤੀ ਘਰਾਣਿਆਂ ਹੱਥ ਦੇਸ਼ ਨੂੰ ਵੇਚਿਆ ਜਾ ਰਿਹਾ ਹੈ। ਸ਼ਹੀਦਾਂ ਵੱਲੋਂ ਭਾਰਤੀ ਰਾਜਨੀਤੀਵਾਨਾਂ ਦੇ ਚਰਿੱਤਰ ਬਾਰੇ ਬੋਲਿਆ ਇੱਕ ਇੱਕ ਬੋਲ ਅੱਜ ਸੱਚ ਸਾਬਿਤ ਹੋ ਰਿਹਾ ਹੈ, ਇਸ ਲਈ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦੇਣ ਲਈ 31 ਮਾਰਚ ਨੂੰ ਜ਼ੀਰਾ ਸ਼ਰਾਬ ਫੈਕਟਰੀ ਅੱਗੇ ਲੱਗੇ ਪੱਕੇ ਮੋਰਚੇ ਵਿੱਚ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ, 6 ਅਪ੍ਰੈਲ ਨੂੰ ਜਥੇਬੰਦੀ ਵੱਲੋਂ ਹਜ਼ਾਰਾਂ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਦਾ ਜਥਾ ਮੋਹਾਲੀ-ਚੰਡੀਗ੍ਹੜ ਹੱਦ ਉੱਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਹੋਰ ਮਜਬੂਤੀ ਲਈ ਭੇਜਿਆ ਜਾਵੇਗਾ ਤੇ ਮੋਰਚੇ ਦੀਆਂ ਚਾਰੇ ਮੰਗਾਂ ਮੰਨਣ ਤੇ ਜ਼ੋਰ ਦਿੱਤਾ ਜਾਵੇਗਾ। ਇਸ ਮੌਕੇ ਧਰਮ ਸਿੰਘ ਸਿੱਧੂ, ਰਣਜੀਤ ਸਿੰਘ ਖੱਚਰਵਾਲਾ, ਸੁਰਜੀਤ ਸਿੰਘ ਫੌਜੀ, ਗੁਰਮੇਲ ਸਿੰਘ ਫੱਤੇਵਾਲਾ, ਹਰਫੂਲ ਸਿੰਘ, ਬਚਿੱਤਰ ਸਿੰਘ ਦੂਲੇਵਾਲਾ, ਮੇਜਰ ਸਿੰਘ ਗਜ਼ਨੀ ਵਾਲਾ, ਗੁਰਬਖਸ਼ ਸਿੰਘ ਪੰਜਗਰਾਈਂ, ਗੁਰਨਾਮ ਸਿੰਘ ਅਲੀਕੇ, ਅਵਤਾਰ ਸਿੰਘ,ਕੇਵਲ ਸਿੰਘ ਵਾਹਕਾ, ਮੰਗਲ ਸਿੰਘ ਸਵਾਈਕੇ, ਬਲਰਾਜ ਸਿੰਘ ਫੇਰੋਕੇ, ਮੱਖਣ ਸਿੰਘ ਵਾੜਾ ਜਵਾਹਰ ਸਿੰਘ ਵਾਲਾ, ਗੁਲਜ਼ਾਰ ਸਿੰਘ, ਭੁਪਿੰਦਰ ਸਿੰਘ, ਹਰਨੇਕ ਸਿੰਘ, ਮੱਸਾ ਸਿੰਘ, ਗੁਰਮੁੱਖ ਸਿੰਘ, ਗੁਰਭੇਜ ਸਿੰਘ, ਸੁਖਵਿੰਦਰ ਸਿੰਘ ਆਦਿ ਆਗੂ ਹਾਜਰ ਸਨ।
ਬਲਜਿੰਦਰ ਤਲਵੰਡੀ