ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 2023 ਦੇ ਬਜਟ ਵਿੱਚ ਜੀ.ਐਸ.ਟੀ. ਵਿੱਚ ਬਦਲਾਵ ਸੰਬੰਧੀ ਵਿਸ਼ੇ ਤੇ ਨੈਸ਼ਨਲ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 2023 ਦੇ ਬਜਟ ਵਿੱਚ ਜੀ.ਐਸ.ਟੀ. ਵਿੱਚ ਬਦਲਾਵ ਸੰਬੰਧੀ ਵਿਸ਼ੇ ਤੇ ਨੈਸ਼ਨਲ ਵੈਬੀਨਾਰ ਦਾ ਆਯੋਜਨ
ਫ਼ਿਰੋਜ਼ਪੁਰ, 4.3.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਨਿਰੰਤਰ ਤਰੱਕੀ ਦੀਆਂ ਲੀਹਾਂ ਤੇ ਅਗਰਸਰ ਹੈ। ਇਸੇ ਲੜੀ ਤਹਿਤ ਪੋਸਟ ਗ੍ਰੈਜੂਏਟ ਇਕਨਾਮਿਕਸ ਵਿਭਾਗ ਵੱਲੋ 2023 ਦੇ ਬਜਟ ਵਿੱਚ ਜੀ.ਐਸ.ਟੀ. ਵਿੱਚ ਬਦਲਾਵ ਸੰਬੰਧੀ ਵਿਸ਼ੇ ਤੇ ਨੈਸ਼ਨਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਵਕਤਾ ਤੇ ਤੌਰ ਤੇ ਸ਼੍ਰੀ ਅਭਿਸ਼ੇਕ ਸੂਦ, ਸੇਂਟ ਐਡਰਿਉ ਕਾਲਜ, ਬਾਧਰਾ (ਵੈਸਟ) ਮੁੰਬਈ ਨੇ ਸ਼ਿਰਕਤ ਕੀਤੀ। ਇਸ ਵਿਸ਼ੇ ਤੇ ਬੋਲਦਿਆ ਮੁੱਖ ਵਕਤਾਂ ਨੇ ਦੱਸਿਆ ਕਿ ਜੀ.ਐਸ.ਟੀ. ਦੀ ਸਭ ਤੋਂ ਵੱਡੀ ਵਿਸ਼ੇਸਤਾ ਇਹ ਹੈ ਕਿ ਕਿਸੇ ਵੀ ਸਮਾਨ ਜਾਂ ਸਰਵਿਸ ਤੇ ਇਸ ਟੈਕਸ ਦੀ ਦਰ ਪੂਰੇ ਦੇਸ਼ ਵਿੱਚ ਇਕੋ ਜਿਹੀ ਹੈ । ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਗ੍ਰਾਹਕ ਅਤੇ ਵਿਕਰੇਤਾ ਨੂੰ ਉਸ ਵਸਤੂ ਤੇ ਇਕੋ ਜਿਹਾ ਟੈਕਸ ਲੱਗਦਾ ਹੈ। ਨਵੀਂ ਵਿਵਸਥਾ ਤਹਿਤ ਜੀ.ਐਸ.ਟੀ ਸਿਸਟਮ ਵਿੱਚ ਕਾਰੋਬਾਰੀ ਦੇ ਬਿਜਨਿਸ ਤੇ ਨਜ਼ਰ ਰੱਖਣ ਲਈ ਨਿਗਰਾਨੀ ਦੇ ਬਹੁਤ ਸਾਰੇ ਪੜਾਅ ਤਹਿ ਕੀਤੇ ਗਏ ਹਨ । ਹਰ ਮਹੀਨੇ ਦੀ ਕੁੱਲ ਵਿਕਰੀ, ਖਰੀਦਦਾਰੀ ਅਤੇ ਟੈਕਸ ਦੇਣਦਾਰੀ ਬਾਰੇ ਸਰਕਾਰ ਕੋਲ ਵੇਰਵਾ ਪਹੁੰਚਦਾ ਹੈ।
ਇਸ ਮੌਕੇ ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰਜੋਪੁਰ ਨੇ ਪ੍ਰੌਗਰਾਮ ਦੇ ਸੰਚਾਲਕ ਮੈਡਮ ਸੰਗੀਤਾ ਅਰੌੜਾ ਨੂੰ ਵਰਕਸ਼ਾਪ ਦੇ ਸਫਲ ਆਯੋਜਨ ਤੇ ਮੁਬਾਰਕਬਾਦ ਦਿੱਤੀ ।ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।