ਕਿਸਾਨ ਮਜਦੂਰ ਜਥੇਬੰਦੀ ਵੱਲੋ ਅੱਜ ਜਿਲਾ ਫਿਰੋਜਪੁਰ ਵਿਖੇ ਪੱਕੇ ਮੋਰਚੇ ਦੇ 19 ਵੇ ਦਿਨ ਵਿਸਾਲ ਇਕੱਠ ਕਰਕੇ ਮੁਖ ਮੰਤਰੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਗਏ….ਲੋਹਕਾ
ਕਿਸਾਨ ਮਜਦੂਰ ਜਥੇਬੰਦੀ ਵੱਲੋ ਅੱਜ ਜਿਲਾ ਫਿਰੋਜਪੁਰ ਵਿਖੇ ਪੱਕੇ ਮੋਰਚੇ ਦੇ 19 ਵੇ ਦਿਨ ਵਿਸਾਲ ਇਕੱਠ ਕਰਕੇ ਮੁਖ ਮੰਤਰੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੁਕੇ ਗਏ….ਲੋਹਕਾ
ਫਿਰੋਜਪੁਰ, ਦਸੰਬਰ, 14, 2022: ਕਿਸਾਨ ਮਜਦੂਰ ਜਥੇਬੰਦੀ ਦੀ ਅਗਵਾਈ ਹੇਠ ਅੱਜ ਫਿਰੋਜਪੁਰ ਵਿਖੇ ਲੱਗੇ ਪੱਕੇ ਮੋਰਚੇ ਚੋ ਜਿਲਾ ਪਰਧਾਨ ਇੰਦਰਜੀਤ ਸਿੰਘ ਬਾਠ ਬਲਰਾਜ ਸਿੰਘ ਫੇਰੋਕੇ ਦੀ ਅਗਵਾਈ ਹੇਠ Dc ਦਫਤਰ ਫਿਰੋਜਪੁਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ.ਲਿਖਤੀ ਪਰੈਸ ਨੋਟ ਰਾਹੀ ਜਿਲਾ ਪਰੈਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਦੱਸਿਆ ਕਿ 7 ਦਸੰਬਰ ਨੂੰ ਤਰਨਤਾਰਨ ਲੱਗੇ ਮੋਰਚੇ ਚੋ ਗਰੀਬ ਮਜਦੂਰ ਬਲਵਿੰਦਰ ਪਿੰਡ ਵੜੈਚ ਸਹੀਦੀ ਪਾ ਗਿਆ ਸ਼ੀ।ਉਸ ਦੀ ਲਾਸ ਅਜ 7 ਦਿਨ ਬੀਤ ਜਾਨ ਦੇ ਬਾਵਜੂਦ ਵੀ ਸਿਵਲ ਹਸਪਤਾਲ ਵਿਚ ਪਈ ਹੈ।ਭਗਵੰਤ ਸਰਕਾਰ ਪੀੜਤ ਪਰਿਵਾਰ ਨੂ ਇਨਸਾਫ ਦੇਨ ਦੀ ਬਜਾਏ ਮਖੋਲ ਕਰ ਰਹੀ ਹੈ।ਜਿਸ ਲਈ ਤਰਨਤਾਰਨ ਜਿਲੇ ਵੱਲੋ ਅੱਜ ਜਿਲਾ ਪਰਬੰਧਕ ਕੰਪਲੈਕਸ ਵਿਚ ਸੁਬਹ 8 ਵਜੇ ਤੋ ਕਿਸੇ ਵੀ ਅਧਿਕਾਰੀ ਨੂੰ ਵੜਨ ਨਹੀ ਦਿੱਤਾ ਤੇ ਮੇਨ ਗੇਟ ਬੰਦ ਕਰਕੇ ਹਜਾਰਾ ਕਿਸਾਨ ਮਜਦੂਰ ਘਿਰਉ ਕਰਕੇ ਬੈਠ ਗਏ ਹਨ.ਜਿਨਾ ਚਿਰ ਤੱਕ ਸਹੀਦ ਮਜਦੂਰ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਇਕ ਜੀਅ ਨੁ ਸਰਕਾਰੀ ਨੋਕਰੀ ਤੇ ਉਹਨਾ ਦਾ ਸਮੁਚਾ ਕਰਜਾ ਖਤਮ ਨਹੀ ਨਹੀ ਹੋ ਜਾਦਾ।ਉਨਾ ਚਿਰ ਘਿਰਾਉ ਮੁਕੱਮਲ ਜਾਰੀ ਰਹੇਗਾ.ਜੇਕਰ ਇਸ ਮਸਲੇ ਦਾ ਜਲਦੀ ਹੱਲ ਨਹੀ ਹੁਦਾ ਤਾ 1-2 ਦਿਨਾ ਤੱਕ ਮੀਟਿਗ ਲਾ ਕੇ ਜਿਲਾ ਫਿਰੋਜਪੁਰ ਦਾ Dc ਕੰਪਲੈਕਸ ਤੇ ਪੰਜਾਬ ਭਰ ਦੇ Dc ਕੰਪਲੈਕਸ ਮੁਕੱਮਲ ਤੋਰ ਤੇ ਬੰਦ ਕੀਤੇ ਜਾਣਗੇ.ਜਿਸ ਦੀ ਜਿਮੇਵਾਰੀ ਪੰਜਾਬ ਸਰਕਾ ਦੀ ਹੋਵੇਗੀ.ਇਸ ਤੋ ਇਲਾਵਾ ਕੱਲ ਤੋ ਪੰਜਾਬ ਭਰ ਵਿੱਚ ਟੋਲ ਫਰੀ ਕੀਤੇ ਜਾਣਗੇ.
ਕਿਸਾਨ ਆਗੂਆ ਨੇ ਜੋਰਦਾਰ ਮੰਗ ਕੀਤੀ ਕਿ ਪੰਜਾਬ ਸਰਕਾਰ ਨਾਲ ਪੈਡਿਗ ਮਸਲੇ ਜੇਕਰ ਜਲਦੀ ਹੱਲ ਨਾ ਹੋਏ ਤਾ ਅਗਲੀ ਮੀਟਿਗ ਲਗਾ ਕੇ ਵੱਡੇ ਐਕਸਨ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਜਿਲਾ ਆਗੂ ਗੁਰਮੇਲ ਸਿੰਘ ਵਰਿੰਦਰ ਸਿੰਘ ਕੱਸੋਆਣਾ ਮੰਗਲ ਸਿੰਘ ਮੇਜਰ ਸਿੰਘ ਪਰਦੀਪ ਢਿੱਲੋ ਜੀਰਾ ਰਵੀ ਜੀਰਾ RK ਜੀਰਾ ਆਦਿ ਆਗੂ ਮੌਕੇ ਤੇ ਹਾਜਰ ਸਨ।ਜਾਰੀ ਕਰਤਾ ਜਿਲਾ ਪਰੈਸ ਸਕੱਤਰ