ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇੱਕ ਸਾਇਬਰ ਸਕਿਊਰਟੀ ਜਾਗਰੂਕਤਾ ਵਿਸ਼ੇ ਤੇ ਇੱਕ ਰੋਜਾ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਇੱਕ ਸਾਇਬਰ ਸਕਿਊਰਟੀ ਜਾਗਰੂਕਤਾ ਵਿਸ਼ੇ ਤੇ ਇੱਕ ਰੋਜਾ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ , 7.10.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਤਰੱਕੀ ਦੀ ਰਾਹ ਤੇ ਅਗਰਸਰ ਹੈ। ਇਸੇ ਲੜੀ ਵਿੱਚ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਸਾਇਬਰ ਸਕਿਊਰਟੀ ਜਾਗਰੂਕਤਾ ਵਿਸ਼ੇ ਤੇ ਇੱਕ ਰੋਜਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਪੋਸਟ-ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਅੰਕੁਰ ਗੁਪਤਾ ਨੇ ਵੈਬੀਨਾਰ ਵਿੱਚ ਸਪੀਕਰ ਵਜੋਂ ਦੱਸਿਆ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਜਿਸ ਕਾਰਣ ਸੁਰੱਖਿਆ ਦੀ ਭਾਵਨਾ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਇਸ ਲਈ, ਹਰ ਕਿਸੇ ਨੂੰ ਨੈੱਟਵਰਕ ਸੁਰੱਖਿਆ ਦੀਆਂ ਮੂਲ ਗੱਲਾਂ ਬਾਰੇ ਜਾਣਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਹਰੇਕ ਨਾਗਰਿਕ ਆਪਣੇ ਨੈੱਟਵਰਕ ਦੀ ਰੱਖਿਆ ਕਰ ਸਕੇ । ਨੈੱਟਵਰਕ ਸੁਰੱਖਿਆ ਵਿੱਚ ਇਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਕਿਸੇ ਆਨਲਾਈਨ ਨੁਕਸਾਨ ਜਨਕ ਘਟਨਾ ਦੇ ਬਚਾਅ ਲਈ ਨੈਟਵਰਕ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਾ ਦੇਣਾ, ਅਣਅਧਿਕਾਰਤ ਪਹੁੰਚ, ਤੁਹਾਡੇ ਮਹੱਤਵਪੂਰਨ ਡੇਟਾ ਦੀ ਸੁਰੱਖਿਆ ਆਦਿ। ਸਾਨੂੰ ਆਪਣੇ ਕੰਪਿਊਟਰਾਂ ਅਤੇ ਡੇਟਾ ਨੂੰ ਉਸੇ ਤਰ੍ਹਾਂ ਸੁਰੱਖਿਅਤ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਨੂੰ ਸੁਰੱਖਿਅਤ ਰੱਖਦੇ ਹਾਂ ।
ਇਸ ਮੌਕੇ ਡਾ. ਸੰਗੀਤਾ ਨੇ ਵਿਦਿਆਰਥੀਆਂ ਨੂੰ ਸਾਇਬਰ ਸਕਿਊਰਟੀ ਜਾਗਰੂਕਤਾ ਨਾਲ ਸੰਬੰਧਿਤ ਕਿਸਮਾਂ ਜਿਵੇ ਨੈੱਟਵਰਕ ਪਹੁੰਚ ਨਿਯੰਤਰਣ, ਐਂਟੀਵਾਇਰਸ ਅਤੇ ਐਂਟੀਮਲਵੇਅਰ ਸੌਫਟਵੇਅਰ, ਐਪਲੀਕੇਸ਼ਨ ਸੁਰੱਖਿਆ, ਵਿਵਹਾਰ ਸੰਬੰਧੀ ਸੁਰੱਖਿਆ, ਡੇਟਾ ਦੇ ਨੁਕਸਾਨ ਦੀ ਰੋਕਥਾਮ, ਪ੍ਰਮੁੱਖ ਧਮਕੀਆਂ, ਈਮੇਲ ਸੁਰੱਖਿਆ, ਫਾਇਰਵਾਲ, ਘੁਸਪੈਠ ਦੀ ਰੋਕਥਾਮ ਪ੍ਰਣਾਲੀ, ਮੋਬਾਈਲ ਡਿਵਾਈਸ ਸੁਰੱਖਿਆ, ਨੈੱਟਵਰਕ ਵਿਭਾਜਨ, ਸੁਰੱਖਿਆ ਜਾਣਕਾਰੀ ਅਤੇ ਇਵੈਂਟ ਪ੍ਰਬੰਧਨ, VPN, ਵੈੱਬ ਸੁਰੱਖਿਆ, ਵਾਇਰਲੈੱਸ ਸੁਰੱਖਿਆ ਆਦਿ ਬਾਰੇ ਵਿਦਿਆਰਥੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਦੇ ਨਾਲ ਹੀ ਉਹਨਾਂ ਨੇ ਕੰਪਿਊਟਰ ਵਿਭਾਗ ਨੂੰ ਸਫਲ ਆਯੋਜਨ ਤੇ ਵਧਾਈ ਦਿੱਤੀ । ਇਸ ਮੌਕੇ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾ ਦਿੱਤੀਆਂ ।