5 ਸਤੰਬਰ ਅਧਿਆਪਕ ਦਿਵਸ ਰਾਜਸੀ ਸਮਾਰੋਹ ਤੇ ਕੰਪਿਊਟਰ ਅਧਿਆਪਕ ਕਰਨਗੇ ਇਨਸਾਫ਼ ਸੰਘਰਸ਼ ਰੈਲੀ ਅਤੇ ਮੰਗਣਗੇ ਅਪਣੇ 17ਸਾਲਾਂ ਰੋਕੇ ਹੱਕ
5 ਸਤੰਬਰ ਅਧਿਆਪਕ ਦਿਵਸ ਰਾਜਸੀ ਸਮਾਰੋਹ ਤੇ ਕੰਪਿਊਟਰ ਅਧਿਆਪਕ ਕਰਨਗੇ ਇਨਸਾਫ਼ ਸੰਘਰਸ਼ ਰੈਲੀ ਅਤੇ ਮੰਗਣਗੇ ਅਪਣੇ 17ਸਾਲਾਂ ਰੋਕੇ ਹੱਕ
ਫਿਰੋਜ਼ਪੁਰ, 28.8.2022: ਰੈਗੂਲਰ ਹੋ ਕੇ ਵੀ ਰੈਗੂਲਰਮੁਲਾਜਮਾਂ ਦੀਆ ਸਹੂਲਤਾਂ ਤੋਂ ਵਾਂਝੇ : ਹਰਜੀਤ ਸਿੰਘ ਸੰਧੂ ਸੁਬਾ ਸੀਨੀ. ਮੀਤ ਪ੍ਰਧਾਨ ਸੁਬਾ ਸੀਨੀ. ਮੀਤ ਪ੍ਰਧਾਨ ਹਰਜੀਤਸਿੰਘ ਸੰਧੂ ਅਤੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਸੰਧ ਫਿਰੋਜ਼ਪੁਰੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਪੰਜਾਬਸਰਕਾਰ ਹਰ ਵਰਗ ਦੀਆ ਸਮੱਸਿਆਵਾ ਦੇ ਹੱਲ ਦਾ ਢੰਡੋਰਾਂ ਪਿੱਟ ਰਹੀ ਹੈ. ਪਰ ਲੱਗਭਗ 7000 ਦੇੇ ਕਰੀਬ ਕੰਪਿਊਟਰ ਅਧਿਆਪਕ ਜਿਹਨਾਂ ਦੀ ਭਰਤੀ ਸਮੇਂ ਸਮੇਂ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੀ ਗਈ ਜਿਹਨਾਂ ਨੂੰ ਜੁਲਾਈ 2011 ਨੂੰ ਰਾਜਪਾਲ ਪੰਜਾਬ ਦੇ ਨੋਟੀਫਿਕੇਸ਼ਨ ਅਨੁਸਾਰ ਮੌਕੇ ਦੀਸਰਕਾਰ ਨੇ ਪਿਕਟਸ ਸੁਸਾੁੲਟੀ ਵਿੱਚ ਰੈਗੂਲਰ ਮੁਲਜਮਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਤਹਿਤ ਰੈਗੂਲਰਕੀਤਾ ਗਿਆ.
ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਨ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀਕੀਤਾ ਗਿਆ। ਇਸਦੇ ਰੋਸ਼ ਵਜੋਂ ਕੰਪਿਊਟਰਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇੇਠ 5 ਸਤੰਬਰਅਧਿਆਪਕ ਦਿਵਸ ਤੇ ਪੰਜਾਬ ਸਰਕਾਰ ਦੇ ਰਾਜਸੀ ਪ੍ਰੋਗਰਾਮ ਤੇ ਇਨਸਾਫ਼ ਮੰਗ ਸੰਘਰਸ਼ ਰੈਲੀ ਕਰਕੇਅਪਣੀਆ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਘੇਰਨਗੇ ।ਉਹਨਾਂ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ , ਏ.ਸੀ.ਪੀ.,ਆਈ.ਆਰ. ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ ਜੋ ਤਰੂੰਤ ਲਾਗੂ ਕੀਤੇ ਜਾਣੇ ਚਾਹੀਦੇ ਹਨ ।ਪੰਜਾਬ ਦੇ ਸਮੁੱਚੇ ਰੈਗੂਲਰ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ ਦਿੱਤਾ ਜਾ ਚੁੱਕਾ ਹੈ ਪਰ ਕੰਪਿਊਟਰਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।
ਸੀਨੀਅਰ ਮੀਤ ਪ੍ਰਧਾਨਸਰਵਜੋਤ ਸਿੰਘ ਅਤੇ ਜਨਰਨ ਸੱਕਤਰ ਰਵੀਇੰਦਰ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਨ ਵਕਤ ਆਖਿਆ ਅਗਰ ਪੰਜਾਬ ਸਾਰਕਾਰ ਕੰਪਿਊਟਰ ਅਧਿਆਪਕਾਂ ਨੂੰਮੌਜੂਦਾ ਗ੍ਰੇਡ ਤੇ ਪੇਅ ਪ੍ਰੋਟੈਕਟ ਕਰ ਕੇ ਸਿੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੰਦੀ ਹੈ ਤਾਂ ਪੰਜਾਬਸਰਕਾਰ ਤੇ ਇੱਕ ਨਿੱਕੇ ਪੈਸੇ ਦਾ ਵੀ ਬੋਝ ਨਹੀਂ ਪਵੇਗਾ । ਅਧਿਆਪਕ ਦਿਵਸ ਤੇ ਕੰਪਿਊਟਰਅਧਿਆਪਕਾਂ ਨਾਲ 17 ਸਾਲਾ ਤੋਂ ਕੀਤੇ ਜਾ ਰਹੇ ਸ਼ੋਸ਼ਣ ਨੂੰ ਲੋਕਾਂ ਵਿੱਚ ਪ੍ਰਚਾਰਿਆ ਜਾਵੇਗਾ। ਜਿਕਰਯੋਗ ਹੈ ਕਿ 100 ਦੇ ਕਰੀਬ ਕੰਪਿਊਟਰ ਅਧਿਆਪਕਜੋ ਸੰਸਾਰ ਨੂੰ ਸੇਵਾ ਦੌਰਾਨ ਛੱਡ ਗਏ ਪੰਜਾਬ ਸਰਕਾਰ ਨੇ ਉਹਨਾਂ ਦੀ ਸਾਰ ਤੱਕ ਨਹੀ ਲਈ ਹੈ ਅਤੇ ਨਾਹੀ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ। ਰੈਲੀਦੌਰਾਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਸਰਕਾਰ ਦੀਆ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ, ਭਗਵੰਤ ਮਾਨ ਸਰਕਾਰ ਦੇ ਕੀਤੇ ਚੌਣ ਮਨੋਰਥ ਵਾਅਦੇ ਅਤੇ ਆਪ ਵਿਧਾਇਕਾਂ ਵਲੋਂ ਵੋਟਾਂ ਤੋਂ ਪਹਿਲਾਂਕੀਤੇ ਵਾਅਦਿਆਂ ਨੂੰ ਆਮ ਲੋਕਾਂ ਵਿੱਚ ਉਜਾਗਰ ਕੀਤਾਜਾਵੇਗਾ ।
ਜਿਲ੍ਹਾ ਕਮੇਟੀ ਨੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਪਰਿਵਾਰਾਂਸਮੇਤ ਰੈਲੀ ਵਿੱਚ ਭਾਗ ਲੈਣ। ਇਸ ਮੌਕੇ ਇਸ ਦੌਰਾਨ ਸ਼ਮਸ਼ੇਰ ਸਿੰਘ, ਮਿਸਾਲ ਧਵਨ ,ਗੁਰਮੀਤਸਿੰਘ,ਜਤਿੰਦਰ ਵਰਮਾ,ਸਰਬਜੀਤ ਸਿੰਘ ਕਲਸੀ, ਅਸ਼ੋਕ, ਜਸਪ੍ਰੀਤ ਸਿੰਘ, ਜੋਤ ਸਰੂਪ,ਦੀਪਕ ਕੱਕੜ,ਅਜੈਕੁਮਾਰ, ਸੰਜੀਵ ਮਨਚੰਦਾ, ਪ੍ਰਿਤਪਾਲ ਸਿੰਘ,ਜੋਗਿੰਦਰ ਪਾਲ, ਸ਼ਮਸ਼ੇਰ ਸਿੰਘ, ਸਤੀਸ਼, ਮੁਕੇਸ਼ ਚੋਹਾਨ,ਗੁਰਵਿੰਦਰਸਿੰਘ,ਸਤਨਾਮ ਸਿੰਘ,ਰੋਹਿਤ ਸ਼ਰਮਾ,ਗੁਲਸ਼ਨ ਵਿਜੈ,ਹਰਬੰਸ,ਮਹੇਸ਼,ਰਮਿਤ ਨਾਰੰਗ, ਮੈਡਮ ਵੰਦਨਾ, ਕਮਲਾਰਾਣੀ , ਰਾਜਵੰਤ, ਜੋਤੀ, ਕਿਰਨ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਿਮਰਨ ਕੌਰ ,ਕਵਿਤਾ ਆਦਿ ਹੋਰਅਧਿਆਪਕਾਂ ਨੇ ਸ਼ਮੂਲੀਅਤ ਕੀਤੀ ।