Ferozepur News
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਸੁਰੂ ਕੀਤੇ ਨਵੇਂ ਕੋਰਸਾਂ ਨੂੰ ਵੀ ਮਿਲ ਰਿਹਾ ਭਰਵਾਂ ਹੁੰਗਾਰਾ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ ਸੁਰੂ ਕੀਤੇ ਨਵੇਂ ਕੋਰਸਾਂ ਨੂੰ ਵੀ ਮਿਲ ਰਿਹਾ ਭਰਵਾਂ ਹੁੰਗਾਰਾ
ਫਿਰੋਜ਼ਪੁਰ , 6.8.2022: ਪੰਜਾਬ ਸਰਕਾਰ ਵਲੋਂ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਦੇ ਨਾਮ ਤੇ ਲਗਪਗ 98 ਏਕੜ ਵਿੱਚ ਸਥਾਪਿਤ ਭਾਰਤ ਦੀ ਇਕੋ ਇਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ( ਪਹਿਲਾਂ ਨਾਮ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ) ਵੱਖ ਵੱਖ ਇੰਜੀਨੀਅਰਿੰਗ ਦੇ ਕੋਰਸਾਂ ਲਈ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਦੀ ਇੱਕ ਮੰਨੀ ਪ੍ਰਮੰਨੀ ਸੰਸਥਾ ਹੈ।
ਇਸ ਯੂਨੀਵਰਸਿਟੀ ਨੇ ਜਿਥੇ ਉੱਚਕੋਟੀ ਦੇ ਇੰਜੀਨੀਅਰ ਪੈਦਾ ਕੀਤੇ ਓਥੇ ਇਸ ਸੰਸਥਾ ਤੋਂ ਪੜ੍ਹੇ ਹੋਏ ਵਿਦਿਆਰਥੀ IAS PCS PPS ਵਰਗੇ ਵੱਕਾਰੀ ਅਹੁਦਿਆਂ ਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਹਰੇ ਭਰੇ ਪਾਰਕਾਂ, ਫ਼ਲਦਾਰ, ਛਾਂਦਾਰ ਤੇ ਸਜਾਵਟੀ ਬੂਟਿਆਂ ਨਾਲ ਭਰੇ ਕੈਂਪਸ ਦੇ ਅੰਦਰ ਆਉਂਦਿਆਂ ਹੀ ਇਕ ਸੁਹਾਵਣੀ ਜਗਾ ਦਾ ਅਹਿਸਾਸ ਕਰਵਾਉਂਦੀ ਇਹ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਗਰੀਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਯੂਨੀਵਰਸਿਟੀ ਵਿੱਚ ਡਿਪਲੋਮਾ ਕੋਰਸਾਂ, ਬੀ ਟੈਕ , ਐਮ ਟੈਕ ਇੰਜੀਨੀਅਰਿੰਗ ਕੋਰਸਾਂ ਜਿਵੇਂ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਸਿਵਲ ਇਜੀਨੀਅਰਿੰਗ, ਇਲੈਕਟ੍ਰੋਨਿਕ ਐਂਡ ਕਮਨੀਕੇਸ਼ਨ ਇੰਜ, ਇਲੈਕਟਰੀਕਲ ਇੰਜ, ਮਕੈਨੀਕਲ਼ ਇੰਜ , ਬੀ ਸੀ ਏ, ਐਮ ਸੀ ਏ, ਬੀ ਐਸ ਸੀ ਨਾਨ ਮੈਡੀਕਲ, ਬੀ ਐਸ ਸੀ (ਐਗਰੀਕਲਚਰ ਆਨਰ) , ਬੀ ਐਸ ਸੀ ਅਪਲਾਈਡ ਫਿਸਿਕਸ ,(ਸਪੈਸ਼ਲਾਈਜੇਸ਼ਨ ਇਨ ਇਲੈਕਟਰੋਨਿਕ), ਇਨਵਾਇਰੋਮੈਂਟਲ ਸਾਇੰਸ, ਫੂਡ ਐਂਡ ਨਿਊਟ੍ਰਿਸ਼ਨ, ਆਰਕੀਟੇਕਟ ਇੰਜ, ਐਮ ਐਸ ਸੀ ਮੈਥ, ਬੀ ਪਲਾਨਨਿੰਗ (ਫੋਕਸ ਇੰਫਰਾਸਟਰਕਚਰ) ਤੇ ਬੀ ਕੌਮ,ਤੋਂ ਇਲਾਵਾ ਇਥੇ ਬਹੁਤ ਸਾਰੇ ਹੋਰ ਭੀ ਨਵੇਂ ਕੋਰਸਾਂ ਦੀ ਸੁਰੂਆਤ ਕੀਤੀ ਗਈ ਹੈ, ਜਿਹਨਾ ਵਿੱਚ ਬੀ ਟੈਕ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਆਨਰ) ਮਾਈਨਰ ਡਿਗਰੀ ਇਨ ਡਾਟਾ ਸਾਇੰਸ, ਬੀ ਟੈਕ ਕੈਮੀਕਲ ਇੰਜੀਨੀਅਰਿੰਗ (ਆਨਰ), ਮਾਈਨਰ ਡਿਗਰੀ ਇਨ ਪੈਟਰੋਲੀਅਮ ਇੰਜੀਨੀਅਰਿੰਗ, ਮਾਈਨਰ ਡਿਗਰੀ ਇਨ ਕੈਮੀਕਲ ਇੰਜੀਨੀਅਰਿੰਗ , ਬੀ ਵੋਕ (ਵੈੱਬ ਅਤੇ ਡਾਟਾ ਅਨਾਲੇਟਿਕਸ), ਐਮ ਕੌਮ, ਡਿਪਲੋਮਾ ਇਨ ਇੰਟਰਨੈੱਟ ਆਫ ਥਿੰਗਜ਼ ਅਤੇ ਆਰਟੀਫਿਸ਼ਲ ਇੰਟੈਲੀਜੈਂਸ, ਡਿਪਲੋਮਾ ਇਨ ਬਾਇਓਮੈਡੀਕਲ ਐਂਡ ਹੈਲਥਕੇਅਰ ਇੰਸਟਰੁਮੈਨਟੇਸ਼ਣ (ਇਕ ਸਾਲ), ਪਾਰਟ ਟਾਈਮ ਐਮ ਟੈਕ ਇਨ ਇਨਵਾਏਰੋਮੇਂਟ ਸਾਇੰਸ ਐਂਡ ਇੰਜੀਨੀਅਰਿੰਗ, ਐਮ ਟੈਕ ਕੈਮੀਕਲ ਇੰਜੀਨੀਅਰਿੰਗ, ਪੀ ਐਚ ਡੀ ( ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਇਲੈਕਟ੍ਰੋਨਿਕ ਐਂਡ ਕਮਨਿਕੇਸ਼ਨ ਇੰਜ, ਇਲੈਕਟਰੀਕਲ ਇੰਜ, ਮਕੇਨਿਕਲ ਇੰਜ , ਸਿਵਲ ਇਜੀਨੀਅਰਿੰਗ , ਕੈਮੀਕਲ ਇੰਜ , ਮੈਥੇਮੈਟਿਕਸ, ਕੇਮਿਸਟਰੀ, ਫ਼ਜਿਕਸ, ਸਾਇਕੋਲੋਜੀ, ਮੈਂਨਜਮੇਂਟ, ਕੰਪਿਊਟਰ ਐਪਲੀਕੇਸ਼ਨ, ਇਨਵੈਰੋਮੇਂਟ ਸਾਇੰਸ ਐਂਡ ਇੰਜ, ਮੇਟ੍ਰਿਆਲ ਸਾਇੰਸ ਐਂਡ ਇੰਜ. ਆਦਿ ਸੁਰੂ ਹੋ ਚੁੱਕੇ ਹਨ। ਜਿਹਨਾ ਚ ਵਿਦਿਆਰਥੀਆ ਵਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਯੂਨੀਵਰਸਿਟੀ ਵਿੱਚ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ ਸਕਾਲਰਸ਼ਿਪ, ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਸ਼ਰਤਾਂ ਸਹਿਤ 100% ਟਿਊਸ਼ਨ ਫੀਸ ਮਾਫੀ ਦੀ ਵਿਵਸਥਾ ਅਤੇ ਅਨੁਸੂਚਿਤ/ਜਨਜਾਤੀਆਂ ਦੇ ਬੱਚਿਆਂ ਲਈ ਜਿਨਾ ਦੀ ਸਲਾਨਾ ਆਮਦਨ 250000, ਤੋਂ ਘੱਟ ਹੋਵੇ ਲਈ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 100% ਫੀਸ ਮੁਆਫੀ ਦੀ ਵਿਵਸਥਾ ਹੈ।
ਵਾਈ ਫਾਈ ਨਾਲ ਲੈਸ ਇਹ ਯੂਨੀਵਰਸਿਟੀ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਅਤੇ ਕੌਂਸਲ ਆਫ ਆਰਕੀਟੈਕਚਰ ਵਲੋਂ ਮਾਨਤਾ ਪ੍ਰਾਪਤ ਹੈ।ਯੂਨੀਵਰਸਿਟੀ ਦੇ ਪ੍ਰੋਫੈਸਰ ਜਿਆਦਾਤਰ ਉੱਚਕੋਟੀ ਦੀਆਂ ਆਈ ਆਈ ਟੀ/ਯੂਨੀਵਰਸਿਟੀਆਂ ਤੋਂ ਪੀ ਐਚ ਡੀ ਹਾਸਲ ਹਨ ਤੇ ਆਪਣੇ ਆਪਣੇ ਵਿਸ਼ੇ ਦੇ ਉੱਚਕੋਟੀ ਦੇ ਮਾਹਰ ਹਨ। ਏਸੇ ਤਰਾਂ ਯੂਨੀਵਰਸਿਟੀ ਦਾ ਟੈਕਨੀਕਲ /ਦਫ਼ਤਰੀ ਸਟਾਫ ਭੀ ਮਿਹਨਤੀ ਤੇ ਆਪਣੇ ਆਪਣੇ ਕੰਮਾਂ ਚ ਮਾਹਰ ਹੈ। ਪੰਜਾਬ ਸਰਕਾਰ ਵਲੋਂ ਨਵੇਂ ਕੋਰਸਾਂ ਤੇ ਹੋਰ ਖਰਚਿਆਂ ਨੂੰ ਦੇਖਦਿਆਂ ਆਪਣੇ ਪਹਿਲੇ ਬਜਟ ਵਿੱਚ ਯੂਨੀਵਰਸਿਟੀ ਦੀ ਗ੍ਰਾਂਟ ਨੂੰ ਭੀ ਦੁਗਣੀ ਕਰ ਦਿੱਤਾ ਗਿਆ ਸੀ।
ਯੂਨੀਵਰਸਿਟੀ ਦੇ ਮਾਨਯੋਗ ਉਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਇਹ ਯੂਨੀਵਰਸਿਟੀ ਵਿੱਚ ਨਵੇਂ ਸੈਸ਼ਨ ਦੇ ਦਾਖਲਿਆਂ ਦੀ ਸੁਰੂਆਤ ਹੋ ਚੁੱਕੀ ਹੈ ਜਿਸ ਪੰਜਾਬ ਤੋਂ ਇਲਾਵਾ ਬਿਹਾਰ, ਯੂ ਪੀ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਦਿੱਲੀ ਆਦਿ ਸਟੇਟਾਂ ਤੋਂ ਵਿਦਿਆਰਥੀ ਦਾਖਲਾ ਲੈਣ ਲਈ ਪਹੁੰਚ ਰਹੇ ਹਨ ।