ਜਿਲ੍ਹਾ ਫਿਰੋੋਜਪੁਰ ਵਿੱਚ ਸਰਕਾਰੀ ਸਕੂਲਾਂ ਅਤੇ ਸਾਝੀਆਂ ਥਾਵਾਂ ਤੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ , ਡਿਪਟੀ ਕਮਿਸ਼ਨਰ ਫਿਰੋੋਜਪੁਰ
ਜਿਲ੍ਹਾ ਫਿਰੋੋਜਪੁਰ ਵਿੱਚ ਸਰਕਾਰੀ ਸਕੂਲਾਂ ਅਤੇ ਸਾਝੀਆਂ ਥਾਵਾਂ ਤੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ , ਡਿਪਟੀ ਕਮਿਸ਼ਨਰ ਫਿਰੋੋਜਪੁਰ
ਫਿਰੋੋਜਪੁਰ, 15.7.2022: ਮਾਨਯੋਗ ਸਰਦਾਰ ਫੋੋਜਾ ਸਿੰਘ ਸਰਾਰੀ, ਬਾਗਬਾਨੀ ਮੰਤਰੀ, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸ਼ੈਲਿੰਦਰ ਕੋੋਰ ਆਈ.ਐਫ.ਐਸ, ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਵੱਲੋੋਂ ਰਾਜ ਵਿਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ, ਵੱਧ ਰਹੇ ਦੂਸਿ਼ਤ ਵਾਤਾਵਰਣ ਅਤੇ ਡਿਗਦੇ ਪਾਣੀ ਦੇ ਪੱਧਰ ਨੂੰ ਰੋੋਕਣ ਲਈ ਫਿਰੋਜਪੁਰ ਜਿਲ੍ਹੇ ਵਿਚ ਫਰੂਟ ਪਲਾਂਟੇਸ਼ਨ ਡਰਾਇਵ ਮੁਹਿੰਮ ਦਾ ਆਗਾਜ਼ ਸ੍ਰੀਮਤੀ ਅੰਮ੍ਰਿਤ ਸਿੰਘ ਆਈ .ਏ. ਐਸ ਅਤੇ ਸਰਦਾਰ ਰਣਬੀਰ ਸਿੰਘ ਭੁੱਲਰ ਐਮ.ਐਲ.ਏ ਫਿਰੋੋਜ਼ਪੁਰ (ਸ਼ਹਿਰੀ ) ਵੱਲੋੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ) ਫਿਰੋੋਜਪੁਰ ਵਿਚ ਬੂਟੇ ਲਗਾ ਕੇ ਕੀਤਾ ਗਿਆ ।
ਇਸ ਮੋੋਕੇ ਡਿਪਟੀ ਕਮਿਸ਼ਨਰ ਜੀ ਨੇ ਦੱਸਿਆ ਕਿ ਜਿਲ੍ਹੇ ਵਿਚ ਕੁੱਲ 841 ਸਰਕਾਰੀ ਸਕੂਲਾਂ ਵਿਚ ਲਗਭਗ 10150 ਫਲਦਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਜਿਲ੍ਹੇ ਦੇ 50 ਸਕੂਲਾਂ ਵਿਚ ਤਕਰੀਬਨ 500 ਫਲਦਾਰ ਬੂਟੇ ਲਗਵਾ ਕੇ ਲਾਈਵ ਸਟਰੀਮਿੰਗ ਦੇ ਮਾਧਿਅਮ ਰਾਹੀਂ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਵੱਧ ਤੋੋਂ ਵੱਧ ਬੂਟੇ ਲਗਾਉਣ ਲਈ ਲੋੋਕਾਂ ਨੂੰ ਅਪੀਲ ਕੀਤੀ ਗਈ।
ਇਸ ਮੋੋਕੇ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਜਿਲ੍ਹਾ ਸਿਖਿਆ ਅਫਸਰ ਐਲੀਮੇੈਂਟਰੀ/ਸੈਕੰਡਰੀ ਵੱਲੋੋਂ ਬਹੁਤ ਸਹਿਯੋਗ ਮਿਲਿਆ ਹੈ ਅਤੇ ਅਗਲੇ ਪੜਾਵਾਂ ਵਿੱਚ ਵੀ ਇਸ ਤਰਾਂ ਹੀ ਸਹਿਯੋੋਗ ਮਿਲਣ ਦੀ ਪੂਰੀ ਆਸ ਹੈ।ਇਸ ਤਹਿਤ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੇੈ।
ਇਸ ਮੋੋਕੇ ਸ੍ਰੀ ਇੰਦਰਪਾਲ ਐਸ.ਡੀ.ਐਮ ਜੀਰਾ,ਬਾਗਬਾਨੀ ਵਿਕਾਸ ਅਫਸਰ ਡਾ.ਸਿਮਰਨ ਸਿੰੰਘ ,ਪ੍ਰਿੰਸੀਪਲ ਰਾਜੇਸ਼ ਮਹਿਤਾ, ਮਨਜੀਤ ਭੱਲਾ, ਹਰਵਿੰਦਰ ਕੋੋਰ,ਬਲਰਾਜ ਸਿੰਘ,ਲਲਿਤ ਕੁਮਾਰ, ਜਗਦੀਪ ਕੋੋਰ, ਭੁਪਿੰਦਰ ਕੋੋਰ,ਅਮਨ ਤਲਵਾੜ, ਸ੍ਰੀ ਸੁਧਾਕਰ ਕੁਮਾਰ ਰਵੀ ਫੀਲਡ ਕੰਸਲਟੈਂਟ ਬਾਗਬਾਨੀ ਅਤੇ ਮਹਿੰਦਰ ਬੇਲਦਾਰ ਹਾਜਰ ਸਨ।