ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਸਤਪਾਲ ਸਿੰਘ ਪ੍ਰਧਾਨ ਅੱਤੇ ਰਮਨ ਅੱਤਰੀ ਬਣੇ ਜ਼ਿਲ੍ਹਾ ਜਰਨਲ ਸਕੱਤਰ
ਫਿਰੋਜ਼ਪੁਰ 12 ਜੁਲਾਈ 2022. – ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਜਿਲਾ ਫਿਰੋਜ਼ਪੁਰ ਦੀ ਚੋਣ ਕੁਲਬੀਰ ਸਿੰਘ ਮੋਗਾ ਅਤੇ ਟਹਿਲ ਸਿੰਘ ਫਾਜ਼ਿਲਕਾ ਅਬਜਰਵਰ ਦੀ ਅਗਵਾਈ ਹੇਠ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਸਪੰਨ ਹੋਈ ਜਿਸ ਵਿੱਚ ਸਮੂਹ ਬਲਾਕਾ ਦੇ ਮਲਟੀਪਰਪਜ ਕਾਮਿਆ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅੱਤੇ ਸਿਹਤ ਕਰਮਚਾਰੀ ਪੰਜਾਬ ਦੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਜੱਥੇਬੰਦੀ ਦੇ ਸ਼ਾਨਾਮਈ ਇਤਿਹਾਸ, ਪ੍ਰਾਪਤੀਆਂ ਅੱਤੇ ਸਾਂਝੇ ਸੰਘਰਸ਼ਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਤੇ ਚਾਨਣਾਂ ਪਾਇਆ ਅੱਤੇ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਵੀ ਦਿੱਤੀ। ਇਸਤਰੀ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੋਕੇ ਮਲਟੀਪਰਪਜ ਕਾਮਿਆ ਦੀਆ ਮੰਗਾ ਜਿਵੇ ਕਿ ਕੱਚੇ ਮੁਲਾਜ਼ਮ ਨੂੰ ਰੈਗੂਲਰ ਕਰਨਾ,ਮਲਟੀਪਰਪਜ ਆਹੁਦਾ ਦਾ ਨਾ ਬਦਲਣਾ,ਨਵੇ ਭਰਤੀ ਹੋਏ ਮਲਟੀਪਰਪਜ ਮੁਲਾਜ਼ਮਾ ਤੇ ਪੰਜਾਬ ਦਾ ਪੇ ਕਮਿਸ਼ਨ ਲਾਗੂ ਕਰਨਾ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ,ਮਲਟੀਪਰਪਜ ਕਾਮਿਆ ਦੀਆ ਖਾਲੀ ਪਈਆ ਅਸਾਮੀਆਂ ਨੂੰ ਰੈਗੂਲਰ ਤੋਰ ਤੇ ਭਰਨਾ,ਕੱਟੇ ਭੱਤੇ ਬਹਾਲ ਕਰਵਾਉਣ ਆਦਿ ਮੰਗਾ ਤੇ ਵੱਖ ਵੱਖ ਬੁਲਾਰਿਆ ਵੱਲੋ ਵਿਚਾਰ ਚਰਚਾ ਕੀਤੀ ਗਈ ਅਤੇ ਇਹਨਾ ਮੰਗਾ ਨੂੰ ਲਾਗੂ ਕਰਵਾਉਣ ਲਈ ਆਉਣ ਵਾਲੇ ਸਮੇ ਵਿੱਚ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਇਹਨਾ ਮੰਗਾ ਨੂੰ ਲਾਗੂ ਕਰਵਾਇਆ ਜਾਵੇਗਾ।ਇਸ ਮੋਕੇ ਯੂਨੀਅਨ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਅਤੇ ਹੇਠ ਲਿਖੇ ਅਨੁਸਾਰ ਆਹੁਦੇਦਾਰ ਚੁਣੇ ਗਏ। ਸਤਪਾਲ ਸਿੰਘ ਪ੍ਰਧਾਨ, ਰਮਨ ਅੱਤਰੀ ਜਨਰਲ ਸਕੱਤਰ, ਮਾਲਾ ਰਾਣੀ ਵਿੱਤ ਸਕੱਤਰ, ਪੁਨੀਤ ਮਹਿਤਾ ਸੀਨੀਅਰ ਮੀਤ ਪ੍ਰਧਾਨ, ਮਨਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਮੀਤ ਪ੍ਰਧਾਨ, ਕਮਲਜੀਤ ਕੌਰ ਅਤੇ ਮਨਪ੍ਰੀਤ ਸਿੰਘ ਸਹਾਇਕ ਸਕੱਤਰ, ਸਤਨਾਮ ਸਿੰਘ ਅਤੇ ਗੁਰਦਿਆਲ ਕੌਰ ਗੁਰੂਹਰਸਹਾਏ ਪ੍ਰੈੱਸ ਸਕੱਤਰ, ਦਲਜੀਤ ਕੌਰ ਜੀਰਾ ਅਤੇ ਗੁਰਸੰਤ ਸਿੰਘ ਸਹਾਇਕ ਵਿੱਤ ਸਕੱਤਰ, ਮਹਿੰਦਰ ਪਾਲ ਮਮਦੋਟ, ਸਤੀਸ਼ ਕੁਮਾਰ ਅਤੇ ਜਸਪ੍ਰੀਤ ਕੌਰ ਦਫਤਰ ਸਕੱਤਰ, ਅਮਨਦੀਪ ਸ਼ਰਮਾ, ਮਨਜੀਤ ਕੌਰ ਕੱਸੋਆਣਾ,ਨਿਸ਼ਾ ਫਿਰੋਜ਼ਸ਼ਾਹ ਆਡੀਟਰ,ਬੇਅੰਤ ਕੌਰ ਮਮਦੋਟ, ਨਿੰਰਵਿੰਦਰ ਕੌਰ ਅਤੇ ਜਗਜੀਤ ਕੋਰ ਫਿਰੋਜ਼ਸ਼ਾਹ ਜਥੇਬੰਦਕ ਸਕੱਤਰ, ਨਿਹਾਲ ਸਿੰਘ, ਅਮਨਦੀਪ ਕਟੋਰਾ,ਹਰਜਿੰਦਰ ਸਿੰਘ ਠੇਠਰਾ,ਚਰਨਜੀਤ ਕੌਰ ਫਿਰੋਜ਼ਸ਼ਾਹ, ਪਲਵਿੰਦਰ ਕੌਰ ਜੀਰਾ,ਹਰੀਸ਼ ਚੰਦਰ ਗੁਰੂਹਰਸਹਾਏ, ਪਰਮਜੀਤ ਕੌਰ ਵਲੂਰ ਜਸਬੀਰ ਕੌਰ, ਸੋਮਾ ਰਾਣੀ,ਗੀਤਾ ਰਾਣੀ ਅਗਜ਼ੈਕਟਿਵ ਮੈਂਬਰ ਚੁਣੇ ਗਏ।ਇਸ ਮੋਕੇ ਸੁਰਿੰਦਰਜੀਤ ਸਿੰਘ ਅਤੇ ਹਰਭਜਨ ਸਿੰਘ ਫਾਜਿਲਕਾ, ਰਮਨਜੀਤ ਸਿੰਘ ਮੋਗਾ ਵੀ ਪੁੰਹਚੇ।