ਵਿਦਿਆਰਥੀਆਂ ਨੇ ਕੈਨਵਾਸ ਅਤੇ ਹਾਥੀ ਦੰਦ ਸ਼ੀਟ ਤੇ ਦਰਸਾਏ ਆਂਧਰਾ ਪ੍ਰਦੇਸ਼ ਦੇ ਲੋਕ ਚਿੱਤਰ
ਵਿਦਿਆਰਥੀਆਂ ਨੇ ਕੈਨਵਾਸ ਅਤੇ ਹਾਥੀ ਦੰਦ ਸ਼ੀਟ ਤੇ ਦਰਸਾਏ ਆਂਧਰਾ ਪ੍ਰਦੇਸ਼ ਦੇ ਲੋਕ ਚਿੱਤਰ
ਫਿਰੋਜ਼ਪੁਰ , 7.4.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੇ ਪੋਸਟਗ੍ਰੇਜੂਏਟ ਫੈਸ਼ਨ ਡਿਜਾਇਨਿੰਗ ਵਿਭਾਗ ਨੇ ਫੋਕ ਪੇਟਿੰਗ ਕਲਮਕਾਰੀ ਤੇ ਇਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ । ਇੱਕ ਭਾਰਤ-ਸ਼੍ਰੇਸ਼ਠ ਭਾਰਤ ਯੋਜਨਾ ਦੇ ਅੰਤਰਗਤ ਹੋਈ ਇਸ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਨੇ ਕੈਨਵਾਸ ਅਤੇ ਹਾਥੀ ਦੰਦ ਸ਼ੀਟ ਉੱਤੇ ਆਂਧਰ ਪ੍ਰਦੇਸ਼ ਰਾਜ ਦੇ ਲੋਕ ਚਿੱਤਰਾਂ ਨੂੰ ਬਣਾਇਆ ।
ਕਾਲਜ ਦੇ ਚੈਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਮਾਰਗਦਰਸ਼ਨ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੇ ਦਿਸ਼ਾ ਨਿਰੇਦਸ਼ਨ ਅਨੁਸਾਰ ਇਸ ਵਰਕਸ਼ਾਪ ਵਿੱਚ ਕਰੀਬ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਬਣਾਈ ਰੱਖਣ ਦੇ ਨਾਲ ਆਂਧਰਾ ਪ੍ਰਦੇਸ਼ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨ ਨਾਲ ਇਹ ਵਰਕਸ਼ਾਪ ਕਰਵਾਈ ਗਈ । ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੇ ਵਿਚਕਾਰ ਭਾਵਨਾਤਮਕ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ।
ਇਸ ਦੌਰਾਨ ਪੋਸਟਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਮੈਡਮ ਡਾ. ਖੁਸ਼ਵਿੰਦਰ ਕੌਰ ਨੇ ਕਿਹਾ ਕਿ ਕਲਮਕਾਰੀ ਦੀ ਉਤਪੱਤੀ ਫ਼ਾਰਸੀ ਸ਼ਬਦ ਕਲਾਮ ਯਾਨਿ ਕਲਮ ਅਤੇ ਕਾਰੀ ਯਾਨਿ ਸ਼ਿਲਪਕਾਰੀ ਤੋਂ ਹੋਈ ਹੈ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਕਲਮਕਾਰੀ ਚਿੱਤਰਾਂ ਦੀ ਵਰਤੋਂ ਕਰਨ ਵਾਲੇ ਵੱਖ-ਵੱਖ ਰੂਪਾਂਤਰਣ, ਰੰਗਾਂ ਅਤੇ ਤਕਨੀਕਾਂ ਦਾ ਉਪਯੋਗ ਕੀਤਾ। ਉਹਨਾਂ ਨੇ ਕੈਨਵਾਸ, ਹਾਥੀ ਦੰਦ ਅਤੇ ਪੋਸਟਰ ਸ਼ੀਟ ‘ਤੇ ਵੱਖ-ਵੱਖ ਕਲਮਕਾਰੀ ਡਿਜ਼ਾਈਨ ਨੂੰ ਉਕੇਰਾ ਅਤੇ ਫਿਰ ਉਸ ਵਿੱਚ ਰੰਗ ਭਰੇ। ਇਸ ਮੌਕੇ ‘ਤੇ ਇਕ ਭਾਰਤ-ਸ਼੍ਰੇਸ਼ਠ ਭਾਰਤ ਦੇ ਨੋਡਲ ਅਧਿਕਾਰੀ ਮੈਡਮ ਸਪਨਾ ਬਧਵਾਰ ਨੇ ਆਂਧਰਾ ਪ੍ਰਦੇਸ਼ ਦੀ ਖੁਸ਼ਹਾਲੀ ਦੇ ਸੱਭਿਆਚਾਰਕ ਵਿਰਾਸਤ ਅਤੇ ਮੁੱਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਇਸ ਵਰਕਸ਼ਾਪ ਦਾ ਆਯੋਜਨ ਕਰਨ ਲਈ ਵਿਭਾਗ ਦੇ ਅਧਿਆਪਕਾ ਨੇ ਵਧਾਈ ਦਿੱਤੀ । ਇਸ ਮੌਕੇ ਡਾ. ਵੰਦਨਾ ਗੁਪਤਾ, ਮੈਡਮ ਕਨਿਕਾ, ਮੈਡਮ ਚੰਦਰਿਕਾ, ਮੈਡਮ ਸਿਵਾਂਗੀ ਆਦਿ ਮੌਜੂਦ ਰਹੇ .