ਡਿਪਟੀ ਕਮਿਸ਼ਨਰ ਨੇ ਸੋਲਿਡ ਵੇਸਟ ਮੈਨਜਮੈਂਟ ਪਲਾਟ ਦਾ ਕੀਤਾ ਦੌਰਾ
ਡਿਪਟੀ ਕਮਿਸ਼ਨਰ ਨੇ ਸੋਲਿਡ ਵੇਸਟ ਮੈਨਜਮੈਂਟ ਪਲਾਟ ਦਾ ਕੀਤਾ ਦੌਰਾ
- ਪਲਾਂਟ ਵਿਚ 5 ਵਾਰਡਾਂ ਤੋਂ ਇੱਕਠਾ ਕਰਕੇ ਲਿਆਂਦੇ ਕੱਚਰੇ ਤੋਂ ਤਿਆਰ ਕੀਤੀ ਜਾਂਦੀ ਹੈ ਜੈਵਿਕ ਖਾਦ
- ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਅਤੇ ਆਲੇ-ਦੁਆਲੇ ਸਫਾਈ ਰੱਖਕੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੱਚਰਾ ਮੁਕਤ ਕਰਨ ਵਿਚ ਦੇਣ ਸਹਿਯੋਗ
ਫਿਰੋਜ਼ਪੁਰ 25 ਮਈ ( ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ਼੍ਰੀ ਅਮਿਤ ਮਹਾਜਨ ਵੱਲੋਂ ਅਜ਼ਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਮੈਂਨਜ਼ਮੇਟ ਪਲਾਂਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਅਤੇ ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ ਵੱਲੋਂ ਜਿਲ੍ਹਾ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਪਲਾਂਟ ਦੇ ਵੱਖ – ਵੱਖ ਯੂਨਿਟਾਂ ਦੀ ਸੰਖੇਪ ਵਿੱਚ ਜਾਣਕਾਰੀ ਸਾਝੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਲਾਟ ਵਿਚ ਨਗਰ ਕੌਂਸਲ ਵੱਲੋਂ ਕਚਰੇ ਤੋਂ ਤਿਆਰ ਕੀਤੀ ਗਈ ਜੈਵਿਕ ਖਾਦ ਅਤੇ ਵੱਖ ਵੱਖ ਤਿਆਰ ਕੀਤੀਆਂ ਗਈਆਂ ਵਰਤੋਂ ਚ ਆਊਣ ਵਾਲੀਆਂ ਵਸਤੂਆਂ ਦੇਖੀਆਂ ਅਤੇ ਨਗਰ ਕੌਂਸਲ ਦੇ ਕੰਮਾਂ ਦੀ ਸਰਾਹਨਾ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਲਾਂਟ ਤੇ ਲੱਗਭਗ 5 ਵਾਰਡ ਦਾ ਡੋਰ ਟੂ ਡੋਰ ਰਾਹੀਂ ਇੱਕਠਾ ਕੀਤਾ ਕੱਚਰਾ ਲਿਆਂਦਾ ਜਾਂਦਾ ਹੈ ਅਤੇ ਨਗਰ ਕੌਂਸਲ ਦੀ ਟੀਮ ਵੱਲੋਂ ਇਸ ਕੱਚਰੇ ਵਿੱਚੋਂ ਰਸੋਈ ਘਰ ਦੇ ਗਿੱਲੇ ਕੱਚਰੇ ਤੋਂ 25 ਕੰਪੋਸਟ ਪਿੱਟਾਂ ਰਾਹੀ ਜੈਵਿਕ ਖਾਦ ਤਿਆਰ ਕੀਤੀ ਜਾਦੀ ਹੈ। ਇਸ ਖਾਦ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਪਣੇ ਨਿੱਜੀ ਪਾਰਕਾ ਅਤੇ ਗ੍ਰੀਨ ਬੈਲਟ ਤੇ ਵਰਤਿਆ ਜਾਦਾ ਹੈ ਅਤੇ ਇਸ ਤੋਂ ਇਲਾਵਾ 30 ਰ : ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸਦੀ ਵਿਕਰੀ ਵੀ ਕੀਤੀ ਜਾਦੀ ਹੈ। ਉਨ੍ਹਾਂ ਦੱਸਿਆ ਕਿ ਇਸ ਖਾਦ ਅੰਦਰ ਕਿਸੇ ਪ੍ਰਕਾਰ ਦਾ ਕੋਈ ਕੈਮੀਕਲ ਨਹੀ ਪਾਇਆ ਜਾਦਾ ਇਹ ਖਾਦ ਮੁਕੰਮਲ ਰੂਪ ਵਿੱਚ ਜੈਵਿਕ ਹੈ ਇਹ ਖਾਦ ਸਾਡੀ ਸਿਹਤ ਅਤੇ ਵਾਤਾਵਰਣ ਲਈ ਲਾਭਦਾਇਕ ਹੈ। ਇਸ ਖਾਦ ਦੀ ਨਗਰ ਕੋਂਸਲ ਵੱਲੋਂ ਕੋਈ ਵੀ ਖਰੀਦ ਕਰ ਸਕਦਾ ਹੈ।
ਸੋਲਿਡ ਵੈਸਟ ਮੈਨੇਜਮੈਂਟ ਪਲਾਂਟ ਸਬੰਧੀ ਹੋਰ ਜਾਣਕਾਰੀ ਦਿੰਦੀਆਂ ਡਾ : ਸੁਖਪਾਲ ਸਿੰਘ ਇੰਸਪੈਕਟਰ ਨਗਰ ਕੌਂਸਲ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਪਲਾਂਟ ਪਿਛਲੇ 5 ਸਾਲ ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ ਅਤੇ ਮੌਜੂਦਾ ਸਮੇਂ ਨਗਰ ਕੌੰਸਲ ਫਿਰੋਜ਼ਪੁਰ ਕੋਲ ਲਗਭਗ 20 ਟਨ ਖਾਦ ਤਿਆਰ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲਂ ਸੁੱਕੇ ਕੱਚਰੇ ( ਨਾਨ-ਬਾਇਉਡੀਗਰੇਬਲ) ਨੂੰ ਐਮ.ਆਰ.ਐਫ ਦੇ ਵੱਖ- ਵੱਖ ਚੈਂਬਰਾ ਜਿਵੇ ਪਲਾਸਟਿਕ,ਗੱਤਾ, ਕੱਚ, ਆਰ.ਡੀ.ਐਫ,ਈ- ਵੇਸਟ, ਡੋਮੈਸਟਿਕ ਹਜ਼ਾਰਡੋਜ ਵੇਸਟ, ਅਤੇ ਸੈਨਟਰੀ ਵੇਸਟ ਨੂੰ ਵੱਖ- ਵੱਖ ਚੈਬਰਾਂ ਵਿੱਚ ਸਟੋਰ ਕਰਨ ਉਪਰੰਤ ਇਸ ਕੱਚਰੇ ਨੂੰ ਸਬੰਧਿਤ ਏਜੰਸੀ ਰਾਹੀ ਰੀ- ਸਾਇਕਲ, ਰੀ- ਯੂਜ ਅਤੇ ਰੀ- ਸੇਲ ਕੀਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕੱਚਰੇ ਤੋਂ ਆਪਣੇ ਵਰਕਰਾਂ ਰਾਹੀ ਹੀ ਸੁੰਦਰ ਅਤੇ ਵਰਤੋਂ ਯੋਗ ਵਸਤੂਆਂ ਤਿਆਰ ਕੀਤੀਆਂ ਜਾਦੀਆ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪਲਾਸਟਿਕ ਕੈਰੀ ਬੈਗਜ਼ ਅਤੇ ਥਰਮੋਕੋਲ ਬਰਤਨਾਂ ਦੀ ਵਰਤੋਂ ਬੰਦ ਕਰਨ ਲਈ ਸ਼ਹਿਰ ਵਾਸੀਆ ਲਈ ਝੋਲਾ ਭੰਡਾਰ ਅਤੇ ਬਰਤਨ ਬੈਂਕ ਵੀ ਖੋਲਿਆ ਗਿਆ ਹੈ ਜਿਸ ਦਾ ਕੋਈ ਵੀ ਸ਼ਹਿਰ ਵਾਸੀ ਲਾਭ ਉਠਾ ਸਕਦਾ ਹੈ।
ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਨਗਰ ਕੌਂਸਲ ਫਿਰੋਜ਼ਪੁਰ ਦੇ ਨੇਤਰਹੀਨ ਅਤੇ ਗੂੰਗੇ ਬੋਲੇ ਲਗਭਗ 4 ਕਰਮਚਾਰੀਆਂ ਨਾਲ ਵੀ ਜਾਣੂ ਕਰਵਾਇਆ ਜੋ ਕਿ ਅਖਬਾਰਾ ਦੀ ਰੱਦੀ ਤੋਂ ਪੇਪਰ ਬੈਗ ਤਿਆਰ ਕਰਦੇ ਹਨ ਇਹ ਪੇਪਰ ਬੈਗ ਰੇਹੜੀ ਚਾਲਕਾਂ ਨੂੰ ਮੁਫਤ ਰੂਪ ਵਿੱਚ ਵੰਡੇ ਜਾਦੇ ਹਨ ਤਾਂ ਜੋ ਇਹ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾਂ ਕਰਨ ਇਸ ਉਪਰਾਲੇ ਰਾਹੀ ਜਿੱਥੇ ਨਗਰ ਕੌਂਸਲ ਫਿਰੋਜ਼ਪੁਰ ਦੇ ਅਪੰਗ ਕਰਮਚਾਰੀਆ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਉਥੇ ਹੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕਤਾ ਵੀ ਫੈਲਾਈ ਜਾਂਦੀ ਹੈ।
ਇਸ ਉਪਰੰਤ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਗਰ ਕੌਂਸਲ ਫਿਰੋਜ਼ਪੁਰ ਦੇ ਕਰਮਚਾਰੀਆਂ ਦੀ ਮਿਹਨਤ ਸਦਕਾ ਇਹ ਪਲਾਂਟ ਸੱਚ-ਮੁੱਚ ਸਫਲਤਾ ਪੂਰਵਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਅਜਿਹਾ ਨਹੀ ਜਾਪਦਾ ਕਿ ਕੱਚਰੇ ਦੇ ਨਿਪਟਾਰੇ ਦਾ ਪਲਾਂਟ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਮਹਾਜਨ ਨੇ ਦੱਸਿਆ ਕਿ ਅਸੀ ਜਲਦ ਹੀ ਫਿਰੋਜ਼ਪੁਰ ਜਿਲ੍ਹੇ ਦੇ ਬਾਕੀ ਸ਼ਹਿਰਾ ਦੇ ਵੀ ਫਿਰੋਜ਼ਪੁਰ ਦੀ ਤਰਜ ਤੇ ਅਜਿਹੇ ਪਲਾਂਟ ਸਥਾਪਿਤ ਕਰਾਗੇ ਤਾਂ ਜੋ ਪੂਰੇ ਜਿਲ੍ਹੇ ਨੂੰ ਕੱਚਰਾ ਮੁਕਤ ਬਣਾਇਆ ਜਾਵੇ। ਅੰਤ ਵਿੱਚ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਫਿਰੋਜ਼ਪੁਰ ਦੇ ਉਨ੍ਹਾਂ ਅਧਿਕਾਰੀਆਂ ਕਰਮਚਾਰੀਆਂ ਨੂੰ ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਤਹਿਤ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ ਜਿਹਨਾਂ ਕਰਮਚਾਰੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਚੰਗੀ ਕਾਰਗੁਜਾਰੀ ਕੀਤੀ ਸੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਆਪਣੇ ਆਲ-ਦੁਆਲੇ ਸਫਾਈ ਰੱਖ ਕੇ ਨਗਰ ਕੌਂਸਲ ਦੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਕੱਚਰਾ ਮੁਕਤ ਬਣਾਉਣ ਦੇ ਅਭਿਆਨ ਵਿਚ ਸਹਿਯੋਗ ਦੇਣ।ਇਸ ਮੌਕੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਸੁਪਰਡੈਂਟ ਸਥਾਨਕ ਸਰਕਾਰ ਫਿਰੋਜ਼ਪੁਰ ਰਿੰਕੀ ਰਾਣੀ, ਐਮ.ਆਈ.ਐਸ ਬਲਵਿੰਦਰ ਕੌਰ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਦਾ ਸਟਾਫ ਮੌਜੂਦ ਸਨ।