ਐਸ ਬੀ ਐਸ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਡਿਪਲੋਮਾ ਦੇ ਵਿਦਿਆਰਥੀਆਂ ਦੀ ਕ੍ਰਿਸ਼ਨਾ ਮਾਰੂਤੀ ਲਿ. ਵਲੋਂ ਚੋਣ
ਐਸ ਬੀ ਐਸ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਡਿਪਲੋਮਾ ਦੇ ਵਿਦਿਆਰਥੀਆਂ ਦੀ ਕ੍ਰਿਸ਼ਨਾ ਮਾਰੂਤੀ ਲਿ. ਵਲੋਂ ਚੋਣ।
ਪ੍ਰਸਿੱਧ ਅਤੇ ਨਾਮਵਰ ਬਹੁ-ਰਾਸ਼ਟਰੀ ਆਟੋਮੋਬਾਈਲ ਕੰਪਨੀਆਂ ਵਿੱਚੋਂ ਇੱਕ, ਕ੍ਰਿਸ਼ਨਾ ਮਾਰੂਤੀ ਲਿਮਟਿਡ, ਗੁੜਗਾਓਂ ਵਲੋਂ ਚਲਾਈ ਪਲੇਸਮਟ ਡਰਾਈਵ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਔਨਲਾਈਨ ਪਲੇਸਮੈਂਟ ਵਿਧੀ ਰਾਹੀਂ ਚੋਣ ਕੀਤੀ ਗਈ ਹੈ ਅਤੇ ਚੁਣੇ ਗਏ ਵਿਦਿਆਰਥੀਆਂ ਪੰਕਜ ਕੁਮਾਰ, ਕਮਲਜੀਤ ਸਿੰਘ, ਸੁੰਦਰਮ ਕੁਮਾਰ, ਸ਼ਿਵਮ ਕੁਮਾਰ, ਲਵਪ੍ਰੀਤ ਸਿੰਘ, ਰਵੀ ਸ਼ੰਕਰ ਕੁਮਾਰ, ਰਾਹੁਲ ਸ਼ਰਮਾ, ਸ਼ੁਭਮ ਕੁਮਾਰ ਅਤੇ ਅੰਕੁਸ਼ ਕੁਮਾਰ ਨੂੰ ਕੰਪਨੀ ਵਲੋਂ 1.7 ਲੱਖ ਸਾਲਾਨਾ ਪੈਕਜ ਦੀ ਪੇਸ਼ਕਸ਼ ਕੀਤੀ ਗਈ ਹੈ।
ਪ੍ਰੋ: ਡਾ ਬੂਟਾ ਸਿੰਘ ਸਿੱਧੂ ਵਾਈਸ-ਚਾਂਸਲਰ ਐੱਸ.ਬੀ.ਐੱਸ.ਐੱਸ.ਯੂ ਫ਼ਿਰੋਜ਼ਪੁਰ ਦੇ ਆਦੇਸ਼ਾਂ ਅਨੁਸਾਰ ਪੋਲੀ ਵਿੰਗ ਦੇ ਟ੍ਰੇਨਿੰਗ ਅਤੇ ਪਲੇਸਮਟ ਸੈੱਲ ਵਲੋਂ ਵਿਦਿਆਰਥੀਆਂ ਲਈ ਬਹੁ ਰਾਸ਼ਟਰੀ ਕੰਪਨੀਆਂ ਨਾਲ ਲਗਾਤਾਰ ਸੰਪਰਕ ਜਾਰੀ ਰਖਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾਏ ਜਾ ਰਹੇ ਹਨ। ਵੀ ਸੀ ਵਲੋਂ ਪ੍ਰਿੰਸੀਪਲ ਪੋਲੀ ਵਿੰਗ ਸ਼੍ਰੀ ਮਨਪ੍ਰੀਤ ਸਿੰਘ , ਡਾ. ਕਮਲ ਖੰਨਾ (ਟੀ. ਪੀ. ਓ. ਪੋਲੀ ਵਿੰਗ), ਅਤੇ ਰਿਤੇਸ਼ ਉੱਪਲ (ਵਿਭਾਗੀ ਮੁਖੀ ਮਕੈਨੀਕਲ) ਦੇ ਯਤਨਾਂ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਸਲੈਕਟ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਂਦਿਆਂ ਓਹਨਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਓਹਨਾ ਟਰੇਨਿੰਗ ਅਤੇ ਪਲੇਸਮੈਂਟ ਟੀਮ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਓਹ ਅੱਗੇ ਤੋਂ ਵੀ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ।