ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਸ਼ਹਿਰ ਦੇ ਗ੍ਰਹਿ ਵਿਗਿਆਨ ਅਤੇ ਪੌਸ਼ਟਿਕਤਾ ਅਤੇ ਆਹਾਰ ਵਿਗਿਆਨ ਵਿਭਾਗ ਇਕ ਭਾਰਤ-ਸ਼੍ਰੇਠ ਭਾਰਤ ਦੇ ਅਧੀਨ ਕਰਵਾਏ ਗਏ ਮੁਕਾਬਲੇ
ਪ੍ਰਤਿਭਾਸ਼ਾਲੀ ਨੇ ਵੱਖ-ਵੱਖ ਰਾਜਾਂ ਦੇ ਵਿਅੰਜਨ ਪੇਸ਼ ਕੀਤੇ
ਪ੍ਰਤਿਭਾਸ਼ਾਲੀ ਨੇ ਵੱਖ-ਵੱਖ ਰਾਜਾਂ ਦੇ ਵਿਅੰਜਨ ਪੇਸ਼ ਕੀਤੇ
– ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਸ਼ਹਿਰ ਦੇ ਗ੍ਰਹਿ ਵਿਗਿਆਨ ਅਤੇ ਪੌਸ਼ਟਿਕਤਾ ਅਤੇ ਆਹਾਰ ਵਿਗਿਆਨ ਵਿਭਾਗ ਇਕ ਭਾਰਤ-ਸ਼੍ਰੇਠ ਭਾਰਤ ਦੇ ਅਧੀਨ ਕਰਵਾਏ ਗਏ ਮੁਕਾਬਲੇ
ਫਿਰੋਜ਼ਪੁਰ, 12.4.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਦੇ ਹੋਮ ਸਾਇੰਸ ਅਤੇ ਪੋਸ਼ਣ ਅਤੇ ਅਹਾਰ ਵਿਗਿਆਨ ਵਿਭਾਗ ਵੱਲੋਂ ਇੱਕ ਭਾਰਤ-ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤੀ ਪਕਵਾਨਾਂ ਦਾ ”ਭੋਜਨ ਉਤਸਵ ਪ੍ਰੋਗਰਾਮ” ਦਾ ਆਯੋਜਨ ਕੀਤਾ ਗਿਆ । ਕਾਲਜ ਦੇ ਚੈਅਰਮੈਨ ਸ਼੍ਰੀ ਨਿਰਮਲ ਸਿੰਘ ਢਿੱਲੋਂ ਜੀ ਦੀ ਛਤ੍ਰਛਾਯਾ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੇ ਮਾਰਗਦਰਸ਼ਨ ਵਿੱਚ ਇਹ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਲਗਭਗ 50 ਪ੍ਰਤਿਭਾਗੀਆਂ ਨੇ ਪੰਜਾਬ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਸਿੰਧੀ ਵਰਗੇ ਵੱਖ-ਵੱਖ ਰਾਜਾਂ ਦੇ ਪਕਵਾਨਾਂ ਨੂੰ ਪੇਸ਼ ਕੀਤਾ। ਹੋਮ ਸਾਇੰਸ ਵਿਭਾਗ ਦੇ ਮੁਖੀ ਡਾ. ਵੰਦਨਾ ਗੁਪਤਾ ਦੁਆਰਾ ਇਸ ਮੁਕਾਬਲੇ ਦੁਆਰਾ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੀ ਸੱਭਿਆਚਾਰਕ ਪਕਵਾਨਾਂ ਤੋਂ ਜਾਣੂ ਕਰਵਾਉਣਾ ਸੀ । ਮੁਕਾਬਲਿਆਂ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਮੈਡਮ ਸਪਨਾ ਬਧਵਾਰ, ਡਾ. ਖੁਸ਼ਵਿੰਦਰ ਗਿਲ, ਮੈਡਮ ਸ਼ਿਵਾਂਗੀ ਨੇ ਨਿਭਾਈ। ਇਸ ਵਿੱਚ ਬੀ-ਵੋਕ ਪੋਸ਼ਟਿਕਤਾ ਅਤੇ ਆਹਾਰ ਵਿਗਿਆਨ ਦੀ ਭਾਗ ਤੀਸਰੇ ਦੀ ਵਿਦਿਆਰਥਣ ਕਾਜਲ ਅਤੇ ਰਵਨੀਤ ਨੇ ਪਹਿਲੇ ਸਥਾਨ ‘ਤੇ ਬਾਜ਼ੀ ਮਾਰੀ, ਜਦੋਂ ਗ੍ਰਹਿ ਵਿਗਿਆਨ ਤੋਂ ਅਮਨਦੀਪ ਅਤੇ ਸੁਨੀਤਾ ਨੇ ਦੂਜਾ ਸਥਾਨ, ਸੁਮਨ ਵਤਨਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਤੀਯੋਗਿਤਾ ਦੇ ਜੇਤੂ ਵਿਦਿਆਰਥੀਆਂ ਨੂੰ ਪੁਰਸਕ੍ਰਿਤ ਕੀਤਾ ਗਿਆ। ਇਸ ਮੋਕੇ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨ ਵੀ ਮੌਜੂਦ ਰਹੋ ।