ਕੋਵਿਡ ਤੋਂ ਬਚਾਅ ਵੇੈਕਸੀਨ ਹੀ ਉਪਾਅ-ਸਿਵਲ ਸਰਜਨ
ਕੋਵਿਡ ਤੋਂ ਬਚਾਅ ਵੇੈਕਸੀਨ ਹੀ ਉਪਾਅ-ਸਿਵਲ ਸਰਜਨ
ਫ਼ਿਰੋਜ਼ਪੁਰ, 6.4.2022: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਦੀ ਅਗਵਾਈ ਹੇਠ ਕੋਵਿਡ ਵੈਕਸੀਨੇਸ਼ਨ ਮੁਹਿੰਮ ਲਗਾਤਾਰ ਜਾਰੀ ਹੈ।ਕੋਵਿਡ ਵੈਕਸੀਨੇਸ਼ਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਵਿਸ਼ਵਾਸ ਯੋਗ ਉਪਾਅ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਨੇ ਜਿਲ੍ਹਾ ਨਿਵਾਸੀਆਂ ਦੇ ਨਾਮ ਇੱਕ ਸਿਹਤ ਸੁਨੇਹੇ ਵਿੱਚ ਕੀਤਾ।ਉਨ੍ਹਾਂ ਕਿਹਾ ਕਿ ਕੋਰੋਨਾ ਰੋਗ ਸਮੇਂ-ਸਮੇਂ ਤੇ ਨਵੇਂ-ਨਵੇਂ ਵੇਰੀਐਂਟ ਦਾ ਰੂਪ ਧਾਰਨ ਕਰ ਕੇ ਵਾਪਸ ਆਉਂਦਾ ਰਹਿੰਦਾ ਹੈ।ਇਸ ਲਈ ਪਿਛਲੇ ਸਮੇਂ ਵਿੱਚ ਇਹ ਸਿੱਧ ਹੋ ਚੁੱਕਾ ਹੈ ਕਿ ਕੋਵਿਡ ਵੈਕਸੀਨੇਟਡ ਵਿਅਕਤੀਆਂ ਨੂੰ ਕਰੋਨਾ ਤੋਂ ਪੀਡ਼ਿਤ ਹੋਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ,ਜੇਕਰ ਵੈਕਸੀਨੇਟਡ ਵਿਅਕਤੀ ਕੋਰੋਨਾ ਤੋਂ ਪੀਡ਼ਤ ਵੀ ਹੁੰਦਾ ਹੈ ਤਾਂ ਬੀਮਾਰੀ ਉਸ ਵਿੱਚ ਗੰਭੀਰ ਲੱਛਣ ਪੈਦਾ ਨਹੀਂ ਕਰ ਸਕਦੀ ਅਤੇ ਅਜਿਹਾ ਹੀ ਪਿਛਲੀ ਲਹਿਰ ਸਮੇਂ ਦੇਖਣ ਨੂੰ ਮਿਲਿਆ ਹੈ,ਇਸ ਲਈ ਸਾਰੇ ਯੋਗ ਵਿਅਕਤੀਆਂ ਨੂੰ ਆਪਣੇ ਆਪ ਨੂੰ ਅਤੇ ਸਮਾਜ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਲਗਾਉਣੀਆਂ ਚਾਹੀਦੀਆਂ ਹਨ।ਉਨ੍ਹਾਂ ਖੁਲਾਸਾ ਕੀਤਾ ਕਿ ਵਿਭਾਗ ਵੱਲੋਂ ਹੁਣ 12 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ,60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਫ੍ਰੰਟਲਾਈਨ ਵਰਕਰਜ਼ ਲਈ ਬੂਸਟਰ ਡੋਜ਼ ਵੀ ਉਪਲੱਬਧ ਹੈ। ਡਾ.ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਕੁੱਲ 1278422 ਵਿਅਕਤੀਆਂ ਨੂੰ ਕੋਵਿਡ ਵੈਕਸੀਨੇਸ਼ਨ ਲੱਗ ਚੁੱਕੀ ਹੈ।