ਪ੍ਰੀਖਿਆ ‘ਚ ਅਵੱਲ ਰਹਿਣ ਵਾਲੇ ਵਿਦਿਆਰਥੀ ਵਿਦਿਅਕ ਟੂਰ ਤਹਿਤ ਪਹੁੰਚੇ ਪੰਜਾਬ ਵਿਧਾਨ ਸਭਾ
ਗੱਟੀ ਰਾਜੋ ਕੇ ਸਕੂਲ ਦੇ ਵਿਦਿਆਰਥੀਆਂ ਨੇ ਲਈ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਦੀ ਜਾਨਕਾਰੀ
ਪ੍ਰੀਖਿਆ ‘ਚ ਅਵੱਲ ਰਹਿਣ ਵਾਲੇ ਵਿਦਿਆਰਥੀ ਵਿਦਿਅਕ ਟੂਰ ਤਹਿਤ ਪਹੁੰਚੇ ਪੰਜਾਬ ਵਿਧਾਨ ਸਭਾ ।
ਗੱਟੀ ਰਾਜੋ ਕੇ ਸਕੂਲ ਦੇ ਵਿਦਿਆਰਥੀਆਂ ਨੇ ਲਈ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਦੀ ਜਾਨਕਾਰੀ ।
ਸਰਹੱਦੀ ਖੇਤਰ ਦੇ ਵਿਦਿਆਰਥੀ ਪਹਿਲੀ ਵਾਰ ਚੰਡੀਗੜ੍ਹ ਦੇਖ ਹੋਏ ਬੇਹੱਦ ਪ੍ਰਸੰਨ।
ਫ਼ਿਰੋਜ਼ਪੁਰ, 6.4.2022: ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਸਟਾਫ ਨੇ ਨਿਵੇਕਲੀ ਪਹਿਲ ਕਰਦਿਆ ਵਿਦਿਅਕ ਸੈਸ਼ਨ 2021-22 ਦੇ ਸਾਲਾਨਾ ਨਤੀਜਿਆਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ 50 ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦਾ ਵਿਸ਼ੇਸ਼ ਵਿੱਦਿਅਕ ਟੂਰ ਲਗਵਾਇਆ ।
ਵਿੱਦਿਅਕ ਟੂਰ ਦੇ ਨਾਲ ਗਏ ਅਧਿਆਪਕ ਪ੍ਰਿਤਪਾਲ ਸਿੰਘ ,ਸਰੁਚੀ ਮਹਿਤਾ ,ਗੀਤਾ ਅਤੇ ਅਰੁਨ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਵਿਧਾਨ ਪਾਲਿਕਾ ਸੰਬੰਧੀ ਵਿਦਿਆਰਥੀ ਜੋ ਕਿਤਾਬਾਂ ਵਿੱਚ ਪੜ੍ਹਦੇ ਸਨ, ਉਸ ਨੂੰ ਅੱਖੀਂ ਦੇਖਣਾ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ ਵਿਦਿਆਰਥੀਆਂ ਨੇ ਵਿਧਾਨ ਸਭਾ ਹਾਲ, ਸਪੀਕਰ ਵਿਧਾਨ ਸਭਾ ਦਾ ਦਫ਼ਤਰ ਅਤੇ ਵਿਸ਼ਾਲ ਲਾਇਬਰੇਰੀ ਨੂੰ ਬਹੁਤ ਹੀ ਉਤਸੁਕਤਾ ਨਾਲ ਦੇਖਿਆ ।ਇਸ ਉਪਰੰਤ ਰੋਕ ਗਾਰਡਨ, ਸੁਖਨਾ ਝੀਲ, ਪੰਜਾਬ ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ ਅਤੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕੀਤੇ ।
ਡਾ ਸਤਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਪਹਿਲੀ ਵਾਰ ਚੰਡੀਗੜ੍ਹ ਸ਼ਹਿਰ ਦੇਖਣ ਦਾ ਮੌਕਾ ਮਿਲਿਆ ਹੈ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਵਿੱਦਿਅਕ ਟੂਰ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਅਤੇ ਪ੍ਰੇਰਨਾ ਦਾਇਕ ਸਾਬਤ ਹੁੰਦੇ ਹਨ।
ਟੂਰ ਨਾਲ ਗਏ ਵਿਦਿਆਰਥੀ ਸੰਦੀਪ ਸਿੰਘ, ਮਰਕਸ ,ਸੁਮਨ ,ਅੰਜੂ ਬਾਲਾ,ਸਾਕਸ਼ੀ ਅਤੇ ਸੁਰਿੰਦਰ ਕੌਰ ਨੇ ਕਿਹਾ ਕਿ ਚੰਡੀਗੜ੍ਹ ਦਾ ਇਹ ਪਹਿਲਾ ਵਿੱਦਿਅਕ ਟੂਰ ਦੋਰਾਨ ਸਾਨੂੰ ਬਹੁਤ ਕੁੱਝ ਨਵਾ ਦੇਖਣ ਅਤੇ ਸਿਖਣ ਨੂੰ ਮਿਲਿਆ । ਇਸ ਲਈ ਸਾਨੂੰ ਇਹ ਟੂਰ ਹਮੇਸ਼ਾਂ ਯਾਦ ਰਹੇਗਾ ।