ਨਹਿਰੂ ਯੁਵਾ ਕੇਂਦਰ ਵੱਲੋ ਗੱਟੀ ਰਾਜੋ ਕੇ ਸਕੂਲ’ਚ ਵਿਸ਼ਾਲ ਜਾਗਰੂਕਤਾ ਸਮਾਗਮ ਆਯੋਜਿਤ
'ਜਲ ਜਾਗਰਣ ਅਭਿਆਨ' ਤਹਿਤ ਪਾਣੀ ਦੀ ਸੰਭਾਲ ਪ੍ਰਤੀ ਕੀਤਾ ਜਾਗਰੂਕ
ਨਹਿਰੂ ਯੁਵਾ ਕੇਂਦਰ ਵੱਲੋ ਗੱਟੀ ਰਾਜੋ ਕੇ ਸਕੂਲ’ਚ ਵਿਸ਼ਾਲ ਜਾਗਰੂਕਤਾ ਸਮਾਗਮ ਆਯੋਜਿਤ
‘ਜਲ ਜਾਗਰਣ ਅਭਿਆਨ’ ਤਹਿਤ ਪਾਣੀ ਦੀ ਸੰਭਾਲ ਪ੍ਰਤੀ ਕੀਤਾ ਜਾਗਰੂਕ
ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਫਿਰੋਜ਼ਪੁਰ (14.302022)ਨਹਿਰੂ ਯੁਵਾ ਕੇਂਦਰ ਫਿਰੋਜਪੁਰ,ਭਾਰਤ ਸਰਕਾਰ ਵੱਲੋ ਅੱਜ “ਟਰੇਨਿੰਗ ਆੱਫ ਯੂਥ ਆੱਨ ਜਲ ਜਾਗਰਣ ਅਭਿਆਨ”ਪ੍ਰੋਗਰਾਮ ਤਹਿਤ ਜਿਲ੍ਹਾ ਫਿਰੋਜਪੁਰ ਦੇ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ,ਫਿਰੋਜਪੁਰ ਵਿਖੇ ਕਰਵਾਇਆ ਗਿਆ।ਇਸ ਮੁਕਾਬਲੇ ਵਿਚ ਯੂਥ ਕਲੱਬਾਂ ਦੇ ਨੁਮਾਇੰਦੇ, ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਪ੍ਰੋਗਰਾਮ ਸ.ਲਖਵਿੰਦਰ ਸਿੰਘ ਢਿੱਲੋਂ(ਜਿਲ੍ਹਾ ਯੂਥ ਅਫਸਰ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਨਜੀਤ ਸਿੰਘ ਭੁੱਲਰ ਦੀ ਅਗਵਾਈ ਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ। ਸ.ਮਨਜੀਤ ਸਿੰਘ ਭੁੱਲਰ ਜੀ ਦੱਸਿਆ ਕਿ “ਕੈੱਚ ਦਾ ਰੇਨ” ਪ੍ਰੋਗਰਾਮ ਅਧੀਨ ਪਿੰਡਾਂ ਵਿਚ ਪਾਣੀ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾ ਕੇ ਵਲੰਟੀਅਰਾਂ ਵੱਲੋ ਨੁੱਕੜ ਨਾਟਕ ਵੀ ਖੇਡੇ ਜਾ ਰਹੇ ਹਨ ਅਤੇ ਇਸਦੇ ਬਾਅਦ ਉਹਨਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸ.ਲਖਵਿੰਦਰ ਸਿੰਘ ਢਿੱਲੋਂ(ਜਿਲ੍ਹ ਯੂਥ ਅਫਸਰ) ਜੀ ਇਸ ਪ੍ਰੋਗਰਾਮ ਦੌਰਾਨ ਦਸਿਆ ਕਿ ਮੀਹ ਦੇ ਪਾਣੀ ਨੂੰ ਬਚਾਉਣ ਬਾਰੇ ਦਸਿਆ ਗਿਆ । ਇਸ ਦੋਰਾਨ ਬੱਚਿਆ ਨੂੰ ਸਨਮਾਨਿਤ ਕੀਤਾ। ਸਕੂਲ ਵਿਦਿਆਰਥਨ ਕਾਜਲ ਨੇ ਪਾਣੀ ਦੀ ਮਹੱਤਤਾ ਨੂੰ ਦਰਸਾਉਦੇ ਹੋਏ ਇਕ ਗੀਤ ਗਾਇਆ। ਭਾਸ਼ਣ ਮੁਕਾਬਲੇ ਵਿਚ ਸੁਮਨ ਨੇ ਪਹਿਲਾ ਅੰਜੂ ਕੌਰ ਅਤੇ ਪੂਜਾ ਅਤੇ ਕਾਜਲ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇ ਪ੍ਰਤੀਭਾਗੀਆਂ ਅਤੇ ਵਲੰਟੀਅਰਜ ਦਾ ਸਨਮਾਨ ਸ.ਲਖਵਿੰਦਰ ਸਿੰਘ ਢਿੱਲੋਂ(ਜਿਲ੍ਹਾ ਯੂਥ ਅਫਸਰ)ਅਤੇ ਮਨਜੀਤ ਸਿੰਘ ਭੁੱਲਰ ਜੀ ਨੇ ਅਤੇ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਜੀ ਨੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆ ਕਿਹਾ ਕਿ ਮੋਜੂਦਾ ਸਮੇ ਵਿੱਚ ਜਿਥੇ ਪਾਣੀ ਦਾ ਪੱਧਰ ਨੀਵਾ ਜਾ ਰਿਹਾ ਹੈ ਉਥੇ ਮੋਜੂਦ ਜਲ ਬੇਹੱਦ ਪ੍ਰਦੁਸ਼ਿਤ ਹੋਣ ਕਾਰਨ ਲਾਇਲਾਜ ਬੀਮਾਰੀਆਂ ਦਾ ਕਾਰਨ ਬਨ ਰਿਹਾ ਹੈ। ਇਸ ਲਈ ਪਾਣੀ ਪ੍ਰਤੀ ਜਾਗਰੂਕਤਾ ਫੈਲਾਉਣਾ ਸਮੇ ਦੀ ਵੱਡੀ ਜਰੂਰਤ ਹੈ।
ਪ੍ਰੋਗਰਾਮ ਦੇ ਅੰਤ ਵਿਚ ਪਰਮਿੰਦਰ ਸਿੰਘ ਸੋਢੀ ਅਧਿਆਪਕ ਨੇ ਵਿਚਾਰ ਪੇਸ਼ ਕਰਨ ਤੋ ਬਾਅਦ ਸਭ ਦਾ ਧੰਨਵਾਦ ਕੀਤਾ । ਸਟੇਜ ਦੀ ਭੂਮਿਕਾ ਅਧਿਆਪਕ ਅਮਰਜੀਤ ਕੌਰ ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਲੰਟੀਅਰ ਸਚਿਨ ਕੁਮਾਰ , ਗੁਰਪਰੀਤ ਕੋਰ ਲੈਕਚਰਾਰ , ਸਰੂਚੀ ਮੈਹਤਾ,ਅਰੁਣ ਕੁਮਾਰ,ਪ੍ਰਿਤਪਾਲ ਸਿੰਘ ,ਗੀਤਾ ,ਪ੍ਰਿੰਯਕਾ ਅਤੇ ਸਮੂਹ ਸਕੂਲ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।