Ferozepur News
ਪਿੰਡ ਜਨ੍ਹੇਰ ਦੀ ਬਦਲੀ ਫਿਜ਼਼ਾ-ਰੱਥ `ਚ ਸਵਾਰ ਕਰਕੇ ਲਵਾਇਆ ਪਿੰਡ ਦਾ ਗੇੜਾ
ਅਣਖੀ ਪੰਜਾਬੀ ਨਵੇਂ ਪੰਜਾਬ ਦੀ ਸਿਰਜਣਾ ਲਈ ਬਿਨ੍ਹਾ ਡਰ-ਭੈਅ ਦੇ ਕਾਂਗਰਸ ਨੂੰ ਦੇਣਗੇ ਵੋਟਾਂ-ਬੰਗੜ
ਪਿੰਡ ਜਨ੍ਹੇਰ ਦੀ ਬਦਲੀ ਫਿਜ਼਼ਾ-ਰੱਥ `ਚ ਸਵਾਰ ਕਰਕੇ ਲਵਾਇਆ ਪਿੰਡ ਦਾ ਗੇੜਾ
ਅਣਖੀ ਪੰਜਾਬੀ ਨਵੇਂ ਪੰਜਾਬ ਦੀ ਸਿਰਜਣਾ ਲਈ ਬਿਨ੍ਹਾ ਡਰ-ਭੈਅ ਦੇ ਕਾਂਗਰਸ ਨੂੰ ਦੇਣਗੇ ਵੋਟਾਂ-ਬੰਗੜ
ਫਿ਼ਰੋਜ਼ਪੁਰ, 13.2.2022() – ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਪਿੰਡ ਜਨੇਰ ਦੀ ਬਦਲੀ ਫਿਜ਼ਾ ਅਤੇ ਆਜ਼ਾਦਾਨਾ ਢੰਗ ਨਾਲ ਲੋਕਾਂ ਨੇ ਨਿਰਣਾ ਲੈਂਦਿਆਂ ਕਾਂਗਰਸ ਦੀ ਬੇੜੀ ਵਿਚ ਸਵਾਰ ਹੰੁਦਿਆਂ ਕਾਂਗਰਸੀ ਉਮੀਦਵਾਰ ਆਸ਼ੂ ਬੰਗੜ ਦਾ ਨਿਵੇਕਲੇ ਢੰੰਗ ਨਾਲ ਕੀਤਾ ਸਵਾਗਤ। ਅੱਜ ਫਿ਼ਰੋਜ਼ਪੁਰ ਦਾ ਪਿੰਡ ਜਨੇਰ ਉਦੋਂ ਕਾਂਗਰਸ ਦੇ ਰੰਗਾਂ ਵਿਚ ਰੰਗਿਆ ਦਿਖਾਈ ਦਿੱਤਾ, ਜਦੋਂ ਪਿੰਡ ਪੁੱਜੇ ਕਾਂਗਰਸੀ ਉਮੀਦਵਾਰ ਨੂੰ ਲੋਕਾਂ ਨੇ ਰੱਥ `ਤੇ ਸਵਾਰ ਕਰਕੇ ਪਿੰਡ ਦਾ ਗੇੜਾ ਲਗਵਾਇਆ।
ਪਿੰਡ ਵਾਸੀਆਂ ਵੱਲੋਂ ਨਿਵੇਕਲੇ ਢੰਗ ਨਾਲ ਕੀਤੇ ਸਵਾਗਤ `ਤੇ ਭਾਵੁਕ ਹੁੰਦਿਆਂ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਤੁਹਾਡਾ ਇਹੀ ਪਿਆਰ ਮੈਨੂੰ ਕਾਂਗਰਸ ਹਾਈਕਮਾਂਡ ਤੋਂ ਟਿਕਟ ਦਿਵਾ ਲਿਆਇਆ। ਉਨ੍ਹਾਂ ਕਿਹਾ ਕਿ ਜਦੋਂ ਵੀ ਆਜ਼਼ਾਦ ਭਾਰਤ ਦੀ ਗੱਲ ਹੁੰਦੀ ਹੈ ਤਾਂ ਪੰਜਾਬੀਆਂ ਦਾ ਜਿ਼ਕਰ ਜ਼ਰੂਰ ਹੁੰਦਾ ਹੈ ਅਤੇ ਜਦੋਂ ਪੰਜਾਬੀਆਂ ਦਾ ਜਿ਼ਕਰ ਹੁੰਦੈ, ਉਦੋਂ ਫਿ਼ਰੋਜ਼ਪੁਰ ਦੀ ਗੱਲ ਆਉਣੀ ਸੰਭਾਵੀ ਹੈ, ਕਿਉਂਕਿ ਇਥੇ ਯੋਧਿਆਂ ਨੇ ਆਜ਼ਾਦੀ ਸੰਗਰਾਮ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਜਿਸ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਪਿੰਡ ਜਨ੍ਹੇਰ ਵਿਚ ਹੋਇਆ ਇਹ ਸਮਾਗਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਣਖੀ ਪੰਜਾਬੀ ਅਕਾਲੀ, ਭਾਜਪਾ ਜਾਂ ਆਪ ਨੂੰ ਮੂੰਹ ਨਹੀਂ ਲਾਉਣਗੇ, ਕਿਉਂਕਿ ਇਨ੍ਹਾਂ ਵਿਰੋਧੀਆਂ ਨੇ ਹਮੇਸ਼ਾ ਪੰਜਾਬ ਦਾ ਵਿਨਾਸ਼ ਕੀਤਾ ਹੈ ਅਤੇ ਇਨ੍ਹਾਂ ਤੋਂ ਕਦੇ ਵੀ ਪੰਜਾਬ ਦੇ ਭਲੇ ਦੀ ਕਾਮਨਾ ਨਹੀਂ ਕੀਤੀ ਜਾ ਸਕਦੀ।
ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਜਿ਼ਕਰ ਕਰਦਿਆਂ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਅਤੇ ਦੇਸ਼ ਦੇ ਹਿੱਤ ਵਿਚ ਨਿਰਣੇ ਲਏ ਹਨ, ਜਿਸ ਦੀ ਇਤਿਹਾਸ ਵੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਵਿਚ ਨਿਰਣੇ ਲੈਣ ਦੇ ਨਾਲ-ਨਾਲ ਪੰਜਾਬ, ਪੰਜਾਬੀਅਤ ਬਾਰੇ ਸੋਚਣ ਵਾਲੀ ਕਾਂਗਰਸ ਨੇ ਨਿਵੇਕਲੀ ਪ੍ਰਿਤ ਪਾਉਂਦਿਆਂ ਜਿਥੇ ਆਮ ਘਰ ਵਿਚ ਜਨਮੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਹਨ ਅਤੇ ਆਉਣ ਵਾਲੀ ਪੰਜਾਬ ਦੀ ਸਰਕਾਰ ਵਿਚ ਫਿਰ ਮੁੱਖ ਮੰਤਰੀ ਵਜੋਂ ਹਲਫ ਲੈ ਕੇ ਚਰਨਜੀਤ ਸਿੰਘ ਚੰਨੀ ਪੰਜਾਬੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨਗੇ। ਇਸ ਮੌਕੇ ਅਮਰਿੰਦਰ ਸਿੰਘ ਟਿੱਕਾ, ਪਰਮਜੀਤ ਸਿੰਘ ਬਾਵਾ ਸਰਪੰਚ ਗਡੋਡੂ, ਦਰਸ਼ਨ ਸਿੰਘ ਸਰਪੰਚ ਜਨੇਰ, ਜੋਗਿੰਦਰੋ ਸਰਪੰਚ ਲੂੰਬੜੀ ਵਾਲਾ, ਜੀਤ ਸਿੰਘ ਲੂੰਬੜੀਵਾਲਾ, ਭੀਮਾ ਸਿੰਘ ਸਰਪੰਚ ਸ਼ਾਹਦੀਨ ਵਾਲਾ, ਸੁਰਿੰਦਰਪਾਲ ਸਿੰਘ ਸ਼ਾਹਦੀਨਵਾਲਾ, ਲਛਮਣ ਸਿੰਘ ਸਰਪੰਚ ਬੱਗੇਕੇ ਖੁਰਦ, ਬਲਵਿੰਦਰ ਸਿੰਘ, ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਸਿ਼ੰਦਰ ਸਿੰਘ, ਬਲਵੰਤ ਸਿੰਘ ਬਾਬਾ, ਹਰਬੰਸ ਸਿੰਘ ਬਸਤੀ ਡੱਬਿਆਂ ਵਾਲੀ, ਬੂਟਾ ਬਸਤੀ ਡੱਬਿਆਂ ਵਾਲੀ, ਬਲਕਾਰ ਸਿੰਘ ਬਸਤੀ ਡੱਬਿਆਂ ਵਾਲੀ, ਅਮਰਜੀਤ ਕੌਰ ਮੈਂਬਰ ਪੰਚਾਇਤ, ਸਿ਼ੰਦਾ ਸਿੰਘ ਲੂੰਬੜੀਵਾਲਾ, ਜੀਤਾ ਸਿੰਘ ਮਰਲੇ, ਜਸਵਿੰਦਰ ਸਿੰਘ ਜੱਸਾ ਡੂਮਨੀਵਾਲਾ, ਬਲਦੇਵ ਸਿੰਘ ਮਰਲੇ, ਸਤਨਾਮ ਸਿੰਘ ਮਰਲੇ, ਪ੍ਰੀਤਮ ਸਿੰਘ ਮੈਂਬਰ ਪੰਚਾਇਤ, ਬਲਜੀਤ ਸਿੰਘ ਲੂੰਬੜੀਵਾਲਾ, ਪ੍ਰੀਤ ਸਿੰਘ ਲੂੰਬੜੀਵਾਲਾ, ਮਲੂਕ ਸਿੰਘ ਜਨੇਰ, ਮਾਲੂ ਜਨੇਰ, ਮੁਖਤਿਆਰ ਸਿੰਘ ਜਨੇਰ, ਸਿ਼ੰਦਰ ਸਿੰਘ ਜਨੇਰ, ਜਰਨੈਲ ਸਿੰਘ ਜਨੇਰ, ਪਰਮਜੀਤ ਸਿੰਘ ਜਨੇਰ ਆਦਿ ਹਾਜ਼ਰ ਸਨ।