ਵੱਖ-ਵੱਖ ਪਿੰਡਾਂ ‘ਚੋਂ ਵੱਡੀ ਗਿਣਤੀ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
ਰੋਹਿਤ ਵੋਹਰਾ ਨੇ ਸ਼ਾਮਲ ਹੋਏ ਲੋਕਾਂ ਦਾ ਕੀਤਾ ਸਵਾਗਤ
ਵੱਖ-ਵੱਖ ਪਿੰਡਾਂ ‘ਚੋਂ ਵੱਡੀ ਗਿਣਤੀ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
– ਰੋਹਿਤ ਵੋਹਰਾ ਨੇ ਸ਼ਾਮਲ ਹੋਏ ਲੋਕਾਂ ਦਾ ਕੀਤਾ ਸਵਾਗਤ
ਫਿਰੋਜ਼ਪੁਰ, 29 ਦਸੰਬਰ । ਹਲਕਾ ਫਿਰੋਜ਼ਪੁਰ ਸ਼ਹਿਰੀ ‘ਚ ਸ਼੍ਰੋਮਣੀ ਅਕਾਲੀ ਦਲ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ। ਸ਼ਹਿਰੀ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਉਸ ਵਕਤ ਹੋਰ ਮਜ਼ਬੂਤ ਹੋਇਆ ਜਦੋਂ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਦਾ ਸਵਾਗਤ ਕਰਦਿਆ ਕਿਹਾ ਕਿ ਅਕਾਲੀ ਦਲ ਸਰਕਾਰ ਵੇਲੇ ਹੋਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਨੀਤੀਆਂ ਨੂੰ ਦੇਖਦਿਆ ਲੋਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਇਸ ਵਾਰ ਲੋਕਾਂ ਨੇ 2022 ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਪਿੰਡ ਮਸਤੇ ਕੇ ਹਿਠਾੜ ਤੋਂ ਸ਼ਾਮ ਸਿੰਘ ਸਾਬਕਾ ਸਰਪੰਚ ਦੀ ਪ੍ਰੇਰਨਾ ਸਦਕਾ ਰਾਣਾ ਮੈਂਬਰ, ਮੰਗਾ ਸਿੰਘ, ਸੰਤੋਖ ਸਿੰਘ, ਬਖਸ਼ੀਸ ਸਿੰਘ, ਬੱਗਾ ਸਿੰਘ, ਸੁਰਜੀਤ ਸਿੰਘ, ਪੰਚਾ ਸਿੰਘ, ਭਜਨ ਸਿੰਘ, ਗੱਛਾ ਸਿੰਘ, ਬੰਤਾ ਸਿੰਘ, ਕਸ਼ਮੀਰ ਸਿੰਘ, ਮੁਖਤਿਆਰ ਸਿੰਘ ਆਦਿ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਪਿੰਡ ਖਾਨ ਕੇ ਤੋਂ ਰਛਪਾਲ ਸਿੰਘ ਸਾਬਕਾ ਮੈਂਬਰ, ਹਰਜੀਤ ਸਿੰਘ, ਨਛੱਤਰ ਸਿੰਘ, ਵਜੀਰ ਸਿੰਘ, ਜੰਗੀਰ ਸਿੰਘ, ਹਰਦਿਆਲ ਸਿੰਘ, ਬੂਟਾ ਸਿੰਘ , ਤਰਲੋਚਨ ਸਿੰਘ, ਜਗਰੂਪ ਸਿੰਘ ਤੋਂ ਇਲਾਵਾ ਵਿਰਸਾ ਸਿੰਘ ਮੈਂਬਰ ਦੀ ਪ੍ਰੇਰਨਾ ਸਦਕਾ ਪਿੰਡ ਖਾਨ ਕੇ ਤੋਂ ਕਸ਼ਮੀਰ ਸਿੰਘ, ਆਮਾ ਸਿੰਘ, ਪਤਰਸ, ਹੀਰਾ , ਸੁੱਖਾ ਸਿੰਘ, ਲਵਪ੍ਰੀਤ ਸਿੰਘ, ਲਸ਼ਮਣ ਸਿੰਘ, ਮਨਿੰਦਰ ਸਿੰਘ, ਪ੍ਰੇਮ, ਸੋਨੂੰ, ਪਰਮਜੀਤ ਸਿੰਘ, ਸਰਬਜੀਤ ਸਿੰਘ, ਗੀਤਾ ਰਾਣੀ, ਵੀਰੋ ਆਦਿ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਅਤੇ ਕਿਹਾ ਕਿ ਇਸ ਵਾਰ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਰੋਹਿਤ ਵੋਹਰਾ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਬਲਵਿੰਦਰ ਸਿੰਘ ਬਸਤੀ ਰਾਮਲਾਲ ਸੀਨੀ: ਮੀਤ ਪ੍ਰਧਾਨ, ਬਲਵਿੰਦਰ ਸਿੰਘ ਪੱਪੂ ਕੋਤਵਾਲ ਸੀਨੀ: ਮੀਤ ਪ੍ਰਧਾਨ ਗਰਨੈਬ ਸਿੰਘ ਗਿੱਲ ਸਰਕਲ ਪ੍ਰਧਾਨ , ਹਿੰਮਤ ਸਿੰਘ ਭੁੱਲਰ ਕੌਮੀ ਮੀਤ ਪ੍ਰਧਾਨ , ਕਮਲਜੀਤ ਸਿੰਘ ਕੌਮੀ ਸੀਨੀ. ਮੀਤ ਪ੍ਰਧਾਨ ਸ਼ਹਿਰੀ, ਰਛਪਾਲ ਸਿੰਘ ਸਿੱਧੂ ਅਟਾਰੀ, ਕਰਨੈਲ ਸਿੰਘ ਸਾਬਕਾ ਸਰਪੰਚ, ਚਿਮਨ ਸਿੰਘ ਲੱਧੂ ਵਾਲਾ, ਨਰਿੰਦਰ ਜੋਸਨ, ਜੁਗਰਾਜ ਸਿੰਘ ਸਰਕਲ ਪ੍ਰਧਾਨ, ਉਪਕਾਰ ਸਿੰਘ ਸਿੱਧੂ, ਲਖਵੀਰ ਸਿੰਘ ਵਕੀਲਾ ਵਾਲੀ, ਲਖਵਿੰਦਰ ਸਿੰਘ ਭੱਦਰੂ, ਬੇਅੰਤ ਸਿੰਘ ਭੁੱਲਰ ਬੱਗੇ ਕੇ ਖੁਰਦ, ਗੁਰਵਿੰਦਰ ਸਿੰਘ ਸੋਢੇਵਾਲਾ, ਸਾਰਜ ਸਿੰਘ ਬੱਗੇ ਵਾਲਾ, ਦਰਸ਼ਨ ਸਿੰਘ ਰੁਕਣੇ ਵਾਲਾ, ਭਗਵੰਤ ਸਿੰਘ , ਪੂਰਨ ਭੱਟੀ ਬਸਪਾ ਆਗੂ ਤੋਂ ਇਲਾਵਾ ਹੋਰ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।