ਰੋਟਰੀ ਇੰਡੀਆ ਵੱਲੋਂ ਵਰਲਡ ਹਾਰਟ ਡੇਅ ਮੌਕੇ ਦਸ ਲੱਖ ਸ਼ੂਗਰ ਟੈਸਟ ਕਰ ਕੇ ਏਸ਼ੀਆ ਰਿਕਾਰਡ ਬਣਾਉਣ ਦੀ ਤਿਆਰੀ
ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਲਗਾਇਆ ਗਿਆ ਮੁਫ਼ਤ ਸ਼ੂਗਰ ਚੈੱਕਅਪ ਕੈਂਪ
ਰੋਟਰੀ ਇੰਡੀਆ ਵੱਲੋਂ ਵਰਲਡ ਹਾਰਟ ਡੇਅ ਮੌਕੇ ਦਸ ਲੱਖ ਸ਼ੂਗਰ ਟੈਸਟ ਕਰ ਕੇ ਏਸ਼ੀਆ ਰਿਕਾਰਡ ਬਣਾਉਣ ਦੀ ਤਿਆਰੀ
ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਲਗਾਇਆ ਗਿਆ ਮੁਫ਼ਤ ਸ਼ੂਗਰ ਚੈੱਕਅਪ ਕੈਂਪ
ਫਿਰੋਜ਼ਪੁਰ, 29.9.2021: ਰੋਟਰੀ ਡੀਫਿਟ ਡਾਇਬਟੀਜ਼ ਮੁਹਿੰਮ ਅਧੀਨ ਰੋਟਰੀ ਇੰਡੀਆ ਵੱਲੋਂ ਵਰਲਡ ਹਾਰਟ ਡੇਅ ਮੌਕੇ ਦਸ ਲੱਖ ਸ਼ੂਗਰ ਚੈੱਕਅਪ ਟੈਸਟ ਕਰਕੇ ਏਸ਼ੀਆ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਨ ਦੀ ਤਿਆਰੀ ਹੈ ।ਇਸੇ ਲੜੀ ਤਹਿਤ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਵੇ ਅਹੈੱਡ ਇਮੀਗ੍ਰੇਸ਼ਨ ਦੇ ਬਾਹਰ , ਸਰਕਾਰੀ ਸੀਨ ਸੈਕੰਡਰੀ ਮਾਡਲ ਸਕੂਲ ਲੜਕੇ ਫ਼ਿਰੋਜ਼ਪੁਰ , ਸਰਕਾਰੀ ਕੰਨਿਆਂ ਸਕੂਲ ਫ਼ਿਰੋਜ਼ਪੁਰ ਅਤੇ ਮਾਨਵਤਾ ਪਬਲਿਕ ਸਕੂਲ ਵਿਖੇ ਇਕ ਰੋਜ਼ਾ ਫਰੀ ਸ਼ੂਗਰ ਚੈੱਕਅਪ ਕੈਂਪ ਦਾ ਆਯੋਜਨ ਪ੍ਰਧਾਨ ਕਮਲ ਸ਼ਰਮਾ ਅਤੇ ਸਕੱਤਰ ਗੁਲਸ਼ਨ ਸਚਦੇਵਾ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ।
ਆਈ ਪੀ ਡੀਜੀ ਵਿਜੇ ਅਰੋੜਾ , ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ , ਪ੍ਰਧਾਨ ਕਮਲ ਸ਼ਰਮਾ , ਪ੍ਰਾਜੈਕਟ ਦੇ ਕੋਆਰਡੀਨੇਟਰ ਰਾਹੁਲ ਕੱਕਡ਼ ਅਤੇ ਕੋ ਕੋਆਰਡੀਨੇਟਰ ਦੀਪਕ ਨਰੂਲਾ ਨੇ ਆਪਣੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਵਰਲਡ ਹਾਰਟ ਦਿਵਸ ਮੌਕੇ ਲੋਕਾਂ ਨੂੰ ਜਿੱਥੇ ਸੈਰ ਕਰਨ ਕਸਰਤ ਕਰਨ , ਯੋਗਾ ਕਰਨ ਬਾਰੇ ਪ੍ਰੇਰਿਤ ਕੀਤਾ ਉਥੇ ਤੇਲ, ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਸ਼ੂਗਰ ਦੇ ਵਧ ਰਹੇ ਕੇਸ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਹੇ ਹਨ ।ਸ਼ੂਗਰ ਦੇ ਇਲਾਜ ਤੋਂ ਪਹਿਲਾਂ ਪਰਹੇਜ ਬਹੁਤ ਜ਼ਰੂਰੀ ਹੈ ।ਇਸੇ ਸੋਚ ਤਹਿਤ ਅੱਜ ਦਾ ਇਹ ਕੈਂਪ ਪੋਲੋ ਲੈਬ ਦੇ ਸਹਿਯੋਗ ਨਾਲ ਲਗਾਇਆ ਗਿਆ
ਜਿਸ ਵਿੱਚ ਡੇਢ ਸੋ ਤੋਂ ਵੱਧ ਲੋਕਾਂ ਦਾ ਅੱਜ ਫ੍ਰੀ ਸ਼ੂਗਰ ਚੈੱਕਅਪ ਵੀ ਕੀਤਾ ਗਿਆ।
ਇਸ ਮੌਕੇ ਲੈਬ ਟੈਕਨੀਸ਼ੀਅਨ ਸੰਜੀਵ ਕੁਮਾਰ, ਮੈਡਮ ਮੋਨਿਕਾ ਕੱਕੜ, ਸੋਨਾਲੀ, ਮੁਸਕਾਨ ਚੋਪੜਾ, ਕਿਰਨਜੀਤ ਕੌਰ , ਮਲਕੀਤ ਸਿੰਘ ਆਦਿ ਪੂਰੀ ਟੀਮ ਦਾ ਸਹਿਯੋਗ ਰਿਹਾ