ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਵੱਲੋਂ ਅੱਜ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ
ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਵੱਲੋਂ ਅੱਜ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ
ਫਿਰੋਜ਼ਪੁਰ, 26 ਅਗਸਤ, 2021: ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਵੱਲੋਂ ਅੱਜ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਪਿੰਡ ਗੱਟੀ ਰਾਜੋ ਕੇ , ਜੱਲੋ ਕੇ, ਭੱਦਰੂ ਆਦਿ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਹੋਇਆ ਜਦ ਕਿ ਕਾਂਗਰਸ ਸਰਕਾਰ ਨੇ ਵਿਕਾਸ ਦੇ ਦਾਅਵੇ ਕੀਤੇ ਹਨ ਪਰ ਵਿਕਾਸ ਕੋਹਾ ਦੂਰ ਹੈ।
ਉਹਨਾਂ ਕਿਹਾ ਕਿ ਹੁਸੈਨੀਵਾਲਾ ਬਾਰਡਰ ਤੋਂ ਜਾਂਦੀ ਬਾਰਡਰ ਪੱਟੀ ਪਿੰਡਾਂ ਦੀ ਸੜਕ ਦੀ ਸਮੱਸਿਆ ਜੋ ਇਲਾਕਾ ਵਾਸੀਆਂ ਵੱਲੋਂ ਦੱਸੀ ਗਈ ਹੈ, ਉਸ ਨੂੰ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ‘ਤੇ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਬਾਦਲ -ਬਸਪਾ ਸਰਕਾਰ ਬਣਦੇ ਸਾਰ ਪੰਜਾਬ ਅੰਦਰ ਜਿੱਥੇ ਪੰਜਾਬ ਦੇ ਲੋਕਾਂ ਨੂੰ 400 ਯੂਨਿਟ ਮੁਫਤ ਬਿਜਲੀ ਮੁਹੱਇਆ ਕਰਵਾਏ ਜਾਵੇਗੀ ਉੱਥੇ ਕਿਸਾਨਾਂ ਨੂੰ ਖੇਤੀ ਲਈ 10 ਰੁਪਏ ਸਸਤਾ ਡੀਜ਼ਲ ਮੁਹੱਇਆ ਕਰਵਾਇਆ ਜਾਵੇਗਾ, ਵਿਧਾਨ ਸਭਾ ‘ਚ ਤਿੰਨੇ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇਗਾ। ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਮੁੱਖੀ ਮਹਿਲਾਵਾਂ ਲਈ 2000 ਰੁਪਏ ਪ੍ਰਤੀ ਮਹੀਨਾ ਦਾ ਸਨਮਾਨ ਭੱਤਾ ਦਿੱਤਾ ਜਾਵੇਗਾ। ਇਸ ਮੌਕੇ ਉਹ ਪਿੰਡ ਆਸਲ ਸਥਿਤ ਆਮਲ ਡੇਅਰੀ ਪਹੁੰਚੇ ਜਿੱਥੇ ਪਿਛਲੇ ਦਿਨੀਂ ਡੇਅਰੀ ‘ਚ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਉਹਨਾਂ ਨੇ ਲਿਆ।
ਇਸ ਮੌਕੇ ਉਹਨਾਂ ਨਾਲ ਹਰਜੀਤ ਸਿੰਘ ਸਰਕਲ ਪ੍ਰਧਾਨ ਗੱਟੀਆਂ, ਸ਼ਿੰਦਰਪਾਲ ਸਿੰਘ ਚੇਅਰਮੈਨ, ਗਰਨੈਬ ਸਿੰਘ ਗਿੱਲ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਪੱਪੂ ਕੋਤਵਾਲ, ਹੁਸ਼ਿਆਰ ਸਿੰਘ ਸਰਪੰਚ ਹਜ਼ਾਰਾ, ਜਸਵੰਤ ਸਿੰਘ ਹਜ਼ਾਰਾ, ਨਰਿੰਦਰ ਜੋਸਨ, ਸਤਨਾਮ ਸਿੰਘ ਚਾਂਦੀ ਵਾਲਾ, ਭਲਵਾਨ ਸਿੰਘ ਭਖੜਾ,ਗੁਰਪ੍ਰਤਾਪ ਸਿੰਘ ਨਿੱਜੀ ਸਕੱਤਰ, ਗਿਆਨ ਸਿੰਘ ਸਰਪੰਚ, ਬਾਬਾ ਸਤਨਾਮ ਸਿੰਘ ਭਖੜਾ ਆਦਿ ਅਕਾਲੀ ਵਰਕਰ ਹਾਜ਼ਰ ਸਨ।