Ferozepur News

ਐੱਸਐੱਸਪੀ  ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਮੀਡੀਆ ਦੇ ਰੂਬਰੂ ਕੀਤਾ ਆਪਣੇ 5 ਮਹੀਨਿਆਂ ਦਾ ਲੇਖਾ- ਜੋਖਾ

ਐਨ.ਡੀ.ਪੀ.ਐਸ ਐਕਟ ਅਧੀਨ ਕੁੱਲ 177 ਮੁਕੱਦਮੇਂ ਦਰਜ਼ ਕਰਕੇ 244 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ 

ਐੱਸਐੱਸਪੀ  ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਮੀਡੀਆ ਦੇ ਰੂਬਰੂ ਕੀਤਾ ਆਪਣੇ 5 ਮਹੀਨਿਆਂ ਦਾ ਲੇਖਾ- ਜੋਖਾ

ਐੱਸਐੱਸਪੀ  ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਮੀਡੀਆ ਦੇ ਰੂਬਰੂ ਕੀਤਾ ਆਪਣੇ 5 ਮਹੀਨਿਆਂ ਦਾ ਲੇਖਾ- ਜੋਖਾ

37 ਕਿਲੋ 706 ਗ੍ਰਾਮ ਹੈਰੋਇੰਨ,  9 ਕਿਲੋ 584 ਗ੍ਰਾਮ ਅਫੀਮ, 333950ਨਸ਼ੀਲੀਆਂ ਗੋਲੀਆਂ ਅਤੇ 14,95,150/- ਰੁਪਏ ਡਰੱਗ ਮਨੀ  ਫੜੀ

ਐਨ.ਡੀ.ਪੀ.ਐਸ ਐਕਟ ਅਧੀਨ ਕੁੱਲ 177 ਮੁਕੱਦਮੇਂ ਦਰਜ਼ ਕਰਕੇ 244 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਗੌਰਵ ਮਾਣਿਕ

ਫਿਰੋਜ਼ਪੁਰ 28 ਜੂਨ 2021   —  ਐੱਸਐੱਸਪੀ  ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਵੱਲੋਂ ਆਪਣੇ ਪੰਜ ਮਹੀਨਿਆਂ ਦੇ ਕਾਰਜਕਾਲ ਦਾ ਲੇਖਾ ਜੋਖਾ ਮੀਡੀਆ ਸਾਹਮਣੇ ਰੱਖਿਆ ਗਿਆ  ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ  ਪਿਛਲੇ ਪੰਜ ਮਹੀਨਿਆਂ ਵਿੱਚ ਬਤੌਰ ਐਸਐਸਪੀ ਫਿਰੋਜ਼ਪੁਰ ਰਹਿੰਦੇ ਹੋਏ ਉਨ੍ਹਾਂ ਨੇ ਨਸ਼ੇ ਦਾ ਲੱਕ ਤੋੜਨ ਲਈ  ਕਈ ਅਹਿਮ ਕਦਮ ਚੁੱਕੇ ਅਤੇ ਜਿਸ ਵਿੱਚ ਉਨ੍ਹਾਂ ਨੂੰ ਭਾਰੀ ਸਫਲਤਾ ਵੀ ਹਾਸਲ ਹੋਈ ਹੈ  ਅਤੇ ਇਨ੍ਹਾਂ ਪੰਜ ਮਹੀਨਿਆਂ ਵਿਚ ਨਸ਼ਾ ਤਸਕਰਾਂ ਨੂੰ ਬਹੁਤ ਹੱਦ ਤੱਕ ਠੱਲ੍ਹ ਵੀ ਪਾਈ ਗਈ ਹੈ  ਬਾਰਡਰ ਏਰੀਆ ਹੋਣ ਕਰਕੇ ਸਰਹੱਦ ਤੋਂ ਪਾਰ  ਨਸ਼ੇ ਦੇ ਵਪਾਰੀ  ਹੈਰੋਇਨ ਆਦਿ ਨਸ਼ਾ ਮੰਗਵਾ ਕੇ  ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੇ ਹੋਏ ਹਨ  ਜਲਦ ਹੀ ਇਸ ਪੂਰੇ ਨੈੱਟਵਰਕ ਨੂੰ  ਖ਼ਤਮ ਕਰਨ ਦੀ ਉਨ੍ਹਾਂ ਦੀ ਮੁਹਿੰਮ  ਲਗਾਤਾਰ ਜਾਰੀ ਹੈ ,   ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਨੇ ਜੋ ਅਪਣਾ ਰਿਪੋਰਟ ਕਾਰਡ ਜਾਰੀ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਿਲ੍ਹਾ

ਫਿਰੋਜ਼ਪੁਰ ਵਿੱਚ ਆਪਣੀ ਹੁਣ ਤੱਕ ਦੀ ਤਾਇਨਾਤੀ ਮਿਤੀ 27-01-2021 ਤੋਂ ਮਿਤੀ 26-06-2021 ਦੌਰਾਨ ਜਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਕੁੱਲ 177 ਮੁਕੱਦਮੇਂ ਦਰਜ਼ ਕਰਕੇ 244 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਆਬਕਾਰੀ ਐਕਟ ਅਧੀਨ ਕੁੱਲ 95 ਮੁਕੱਦਮੇਂ ਦਰਜ਼ ਕਰਕੇ 116 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਲਿਖੇ ਅਨੁਸਾਰ ਬਰਾਮਦਗੀ ਕੀਤੀ ਗਈ, ਇਸ ਤੋਂ ਇਲਾਵਾ ਵੱਖ-ਵੱਖ ਕੇਸਾਂ ਵਿੱਚ ਲੋੜੀਦੇ 10 ਪੀਓ ਅਤੇ 54 ਐਬਸਕਾਉਂਡਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਐਨ.ਡੀ.ਪੀ.ਐਸ ਐਕਟ ਅਧੀਨ ਹੈਰੋਇੰਨ 37 ਕਿਲੋ 706 ਗ੍ਰਾਮ

ਨਜ਼ਾਇਜ਼ ਸ਼ਰਾਬ ਅਫੀਮ 9 ਕਿਲੋ 584 ਗ੍ਰਾਮ , ਪੋਸਤ 106 ਕਿਲੋ ,

ਨਸ਼ੀਲੀਆਂ ਗੋਲੀਆਂ 333950 ,  ਡਰੱਗ ਮਨੀ 14,95,150/- ਰੁਪਏ ਅਤੇ  ਠੇਕਾ ਸ਼ਰਾਬ 27 ਲੀਟਰ ,1724 ਲੀਟਰ 918 ਮਿਲੀ ਲੀਟਰ ਨਾਜਾਇਜ਼ ਸ਼ਰਾਬ , 177015 ਲੀਟਰ ਲਾਹਣ ਅਤੇ 07 ਚਾਲੂ ਭੱਠੀਆਂ ਫਡ਼ਿਆਂ ਹਨ, ਐੱਸਐੱਸਪੀ  ਫ਼ਿਰੋਜ਼ਪੁਰ ਭਗਤ ਸਿੰਘ ਮੀਨਾ ਨੇ ਦੱਸਿਆ ਕਿ ਉਹਨਾਂ ਵੱਲੋਂ  ਮਿਤੀ 15-06-2021 ਤੋਂ ਮਿਤੀ 26-06-2021 ਤੱਕ ਨਸ਼ਿਆਂ ਦੀ ਰੋਕਥਾਮ ਸਬੰਧੀ ਸਪੈਸ਼ਲ ਮੁਹਿੰਮ ਚਲਾਈ ਗਈ ਸੀ। ਜਿਸ ਦੌਰਾਨ ਜਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਕੁੱਲ 37 ਮੁਕੱਦਮੇਂ ਦਰਜ਼ ਕਰਕੇ 48 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਆਬਕਾਰੀ ਐਕਟ ਅਧੀਨ ਕੁੱਲ 16 ਮੁਕੱਦਮੇਂ ਦਰਜ਼ ਕਰਕੇ 18 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਲ੍ਹਾ ਫਿਰੋਜ਼ਪੁਰ ਦੇ ਡਰੱਗ ਹਾਟ-ਸਪਾਟ ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ, ਬਸਤੀ ਮਾਛੀਆਂ ਜ਼ੀਰਾ, ਪਿੰਡ ਮੁੱਠਿਆਂ ਵਾਲਾ ਆਰਿਫ ਕੇ, ਪਿੰਡ ਸ਼ੇਰਖਾਂ ਕੁਲਗੜੀ, ਪਿੰਡ ਪੱਲਾ ਮੇਘਾ ਥਾਣਾ ਸਦਰ ਫਿਰੋਜ਼ਪੁਰ, ਛਾਂਗਾ ਖੁਰਦ ਥਾਣਾ ਮਮਦੋਟ, ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਅਤੇ ਈਸਾ ਨਗਰ ਮੱਖੂ ਵਿਖੇ ਐਸ.ਪੀਜ਼/ਡੀ.ਐਸ.ਪੀਜ਼ ਦੀ ਅਗਵਾਈ

ਹੇਠ ਸਪੈਸ਼ਲ ਟੀਮਾਂ ਬਣਾਕੇ ਰੇਡ ਕਰਵਾਏ ਗਏ। ਇਸ ਤੋਂ ਇਲਾਵਾ 26 ਜੂਨ ਨੂੰ ਮਨਾਏ ਗਏ ਇੰਟਰਨੈਸ਼ਨਲ ਡਰੱਗ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਫਿਰੋਜ਼ਪੁਰ ਵਿਖੇ ਵੱਖ-ਵੱਖ ਥਾਵਾਂ ਤੇ ਸਾਇਕਲ ਰੈਲੀ ਕੱਢੀ ਗਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਏ ਗਏ ਹਨ। ਜਿਲ੍ਹਾ ਫਿਰੋਜ਼ਪੁਰ ਵਿੱਚ ਇਸ ਸਾਲ ਦੌਰਾਨ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮਿਆਂ ਦਾ ਮਾਲ ਮੁਕੱਦਮਾਂ ਤਲਫ ਕੀਤਾ ਗਿਆ। ਜਿਸ ਵਿੱਚ 993 ਕਿਲੋ 750 ਗ੍ਰਾਮ ਪੋਸਤ, 56 ਕਿਲੋ 434 ਗ੍ਰਾਮ ਹੈਰੋਇੰਨ, 3 ਕਿਲੋ 975 ਗ੍ਰਾਮ ਨਸ਼ੀਲਾ ਪਾਊਡਰ, 292758 ਨਸ਼ੀਲੀਆਂ ਗੋਲੀਆਂ/ਕੈਪਸੂਲ, 9 ਕਿਲੋ 940

ਗ੍ਰਾਮ ਗਾਂਜਾ ਅਤੇ ਹਰੇ 95 ਕਿਲੋ 500 ਗ੍ਰਾਮ ਹਰੇ ਪੌਦੇ ਪੋਸਤ ਸ਼ਾਮਲ ਹੈ। ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ  ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਸਿੱਧੇ ਸਿੱਧੇ ਆਦੇਸ਼ ਹਨ ਕਿ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਜ਼ੀਰੋ ਟੌਲਰੈਂਸ ਅਪਣਾਈ ਜਾਏਗੀ ਅਤੇ  ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਲਗਾਤਾਰ  ਵਿਸ਼ੇਸ਼ ਮੁਹਿੰਮ ਵਿੱਢ ਕੇ  ਇਸ ਕਾਰੋਬਾਰ ਤੇ ਠੱਲ੍ਹ ਪਾਈ ਜਾਵੇਗੀ  ਉਨ੍ਹਾਂ ਨੇ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ  ਨਸ਼ਾ ਵੇਚਣ ਵਾਲੀ ਚਾਹੇ ਉਹ ਛੋਟੀ ਮੱਛੀ ਹੋਵੇ ਚਾਹੇ ਵੱਡੀ ਮੱਛੀ ਹੋਵੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਏਗਾ  ਉਨ੍ਹਾਂ ਨੇ ਇਸ ਦੌਰਾਨ ਜਨਤਾ ਤੋਂ ਵੀ ਹੋਰ ਆਪਣਾ ਸਹਿਯੋਗ ਵੱਧ ਚਡ਼੍ਹ ਕੇ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ  ਜੇਕਰ ਕਿਸੇ ਕੋਲ ਵੀ ਨਸ਼ੇ ਦੇ ਸੌਦਾਗਰਾਂ ਨਸ਼ਾ ਵੇਚਣ ਵਾਲਿਆਂ ਦੀ ਕੋਈ ਜਾਣਕਾਰੀ ਹੁੰਦੀ ਹੈ  ਤਾਂ ਉਹ ਉਨ੍ਹਾਂ ਨੂੰ ਸਿੱਧਾ ਵੀ ਸੰਪਰਕ ਕਰ ਸਕਦੇ ਨੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ

 

Related Articles

Leave a Reply

Your email address will not be published. Required fields are marked *

Back to top button