ਸੈਂਟਰ ਹੈੱਡ ਟੀਚਰਾਂ ਅਤੇ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਵਫਦ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ
ਜਿਲ੍ਹਾ ਸਿੱਖਿਆ ਅਫਸਰ ਨੇ ਤੁਰੰਤ ਮੰਗਾਂ ਮੰਨੀਆ
ਸੈਂਟਰ ਹੈੱਡ ਟੀਚਰਾਂ ਅਤੇ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਵਫਦ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ
ਜਿਲ੍ਹਾ ਸਿੱਖਿਆ ਅਫਸਰ ਨੇ ਤੁਰੰਤ ਮੰਗਾਂ ਮੰਨੀਆ
ਫਿਰੋਜਪੁਰ, 19ਮਈ.2021: ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ।ਜਿਲ੍ਹੇ ਫਿਰੋਜਪੁਰ ਵਿੱਚ ਲਗਭਗ 22 ਬਲਾਕ ਪ੍ਰਾਇਮਰੀ ਅਫਸਰਾਂ ਦੀ ਤਰੱਕੀ ਕੀਤੀ ਗਈ।ਇਹਨਾਂ ਤਰੱਕੀਆਂ ਦੇ ਹੋਣ ਕਰਕੇ ਸੈਂਟਰ ਹੈੱਡ ਟੀਚਰਾਂ ਦੇ ਮੌਜੂਦਾ ਸਟੇਸ਼ਨ ਖਾਲੀ ਹੋ ਗਏ ਹਨ।ਇਸ ਸਬੰਧੀ ਪ੍ਰਾਇਮਰੀ ਅਧਿਆਪਕ ਜਥੇਬੰਦੀ ਫਿਰੋਜਪੁਰ ਦਾ ਵਫਦ ਜਿਲ੍ਹਾ ਸਿੱਖਿਆ ਅਫਸਰ ਫਿਰੋਜਪੁਰ ਨੂੰ ਮਿਲਿਆ ਅਤੇ ਮੰਗ ਕੀਤੀ ਗਈ ਕਿ ਖਾਲੀ ਹੋਏ ਸ਼ਟੇਸ਼ਨਾਂ ਤੇ ਜਲਦ ਤੋ ਜਲਦ ਨਵੇਂ ਸੈਂਟਰ ਹੈੱਡ ਦੀ ਤਰੱਕੀ ਕਰਕੇ ਨਵੇਂ ਸੈਂਟਰ ਹੈੱਡ ਟੀਚਰ ਲਗਾਏ ਜਾਣ ਤਾਂ ਕਿ ਸਿਖਿਆ ਵਿਭਾਗ ਦਾ ਕੋਈ ਵੀ ਕੰਮ ਪ੍ਰਭਾਵਤ ਨਾ ਹੋ ਸਕੇ।ਸੀ ਐੱਚ ਟੀ ਤੋ ਬਾਅਦ ਖਾਲੀ ਹੋਣ ਵਾਲੇ ਸਟੇਸ਼ਨਾਂ ਤੇ ਹੈੱਡ ਟੀਚਰਾਂ ਦੀਆਂ ਤਰੱਕੀਆਂ ਕੀਤੀਆਂ ਜਾਣ।ਪ੍ਰਾਇਮਰੀ ਅਧਿਆਪਕ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸੁੱਖਜਿੰਦਰ ਸਿੰਘ ਖਾਨਪੁਰੀਏ ਨੇ ਕਿਹਾ ਕਿ ਕਰੋਨਾ ਮਾਹਮਾਰੀ ਵਰਗੀ ਭਿਆਨਕ ਬਿਮਾਰੀ ਦੌਰਾਨ ਅਧਿਆਕਾਂ ਤੋ ਘਰ ਘਰ ਜਾ ਕੇ ਦਾਖਲੇ ਵਧਾਉਣ ਦੀ ਪ੍ਰਕਿਰਿਆ ਤੇ ਵਿਚਾਰ ਕੀਤਾ ਜਾਵੇ ।ਬਹੁਤ ਸਾਰੇ ਅਧਿਆਪਕਾਂ ਦੀ ਜਾਨ ਵੀ ਜਾ ਚੁੱਕੀ ਹੈ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇ।ਸ਼ਨੀਵਾਰ ਨੂੰ ਵੀ ਪੂਰਨ ਲਾਕ ਡਾਊਨ ਹੁੰਦਾ ਹੈ ਇਸ ਸਬੰਧੀ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਸ਼ਨੀਵਾਰ ਨੂੰ ਸਕੂਲ ਬੰਦ ਕਰਵਾਏ ਜਾਣ।
ਇਸ ਮੌਕੇ ਮਿਹਰਦੀਪ ਸਿੰਘ ਪਿੰਛੀ ਨੇ ਦੱਸਿਆ ਕਿ ਸਕੂਲਾਂ ਦੇ ਵਿਕਾਸ ਲਈ ਜੋ ਗ੍ਰਾਂਟਾ ਮੁਹੱਈਆ ਕਰਵਾਈਆਂ ਗਈਆਂ ਹਨ ਇਹਨਾਂ ਗ੍ਰਾਂਟਾਂ ਨੂੰ ਖਰਚਣ ਲਈ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਗ੍ਰਾਟਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾ ਸਕੇ।ਉਹਨਾਂ ਕਿਹਾ ਕਿ ਕਰੋਨਾ ਮਾਂਹਮਾਰੀ ਜੋ ਅਧਿਆਪਕ ਕਰੋਨਾ ਗ੍ਰਸਤ ਹੋਏ ਹਨ ਉਹਨਾਂ ਲਈ ਕੁਆਰਨਟਾਈਨ ਛੁੱਟੀ ਦਾ ਪ੍ਰਬੰਧ ਅਤੇ ਇਲਾਜ ਲਈ ਕੈਸ਼ ਲੈੱਸ ਸਕੀਮ ਮੁਹੱਈਆ ਕਰਵਾਈ ਜਾਵੇ।ਜਿਲ੍ਹਾ ਸਿੱਖਿਆ ਅਫਸਰ ਰਾਜੀਵ ਕੁਮਾਰ ਛਾਬੜਾ ਨੇ ਤੁਰੰਤ ਜਾਇਜ ਮੰਗਾ ਨੂੰ ਮੰਨਿਆ।ਉਹਨਾਂ ਕਿਹਾ ਕਿ ਅੱਜ ਹੀ ਸੀ ਐੱਚ ਟੀ ਅਤੇ ਐੱਚ ਦੀਆਂ ਤਰੱਕੀਆਂ ਸਬੰਧੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ।ਸ਼ਨੀਵਾਰ ਨੂੰ ਲਾਕ ਡਾਊਨ ਕਰਕੇ ਸਕੂਲ ਬੰਦ ਕਰਨ ਸਬੰਧੀ ਉਹਨਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਇਹ ਮੰਗ ਹੱਲ ਕੀਤੀ ਜਾਵੇਗੀ ।ਸਕੂਲਾਂ ਦਾ ਸਮਾਂ ਘੱਟ ਕਰਨ ਦੇ ਸਬੰਧ ਚ ਉਹਨਾ ਕਿਹਾ ਕਿ ਇਸ ਬਾਰੇ ਵੀ ਜਲਦ ਹੀ ਉਹ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ।
ਇਸ ਮੌਕੇ ਮਿਹਰਦੀਪ ਸਿੰਘ ਪਿੰਛੀ ,ਗੁਰਸਾਹਬ ਸਿੰਘ ਸੰਧੂ,ਜੀਵਨ ਸ਼ਰਮਾਂ,ਹਰਪ੍ਰੀਤ ਸਿੰਘ ਸੇਖੋਂ,ਗੁਰਬਚਨ ਸਿੰਘ ਭੁੱਲਰ,ਪਰਮਜੀਤ ਸਿੰਘ ਪੰਮਾ,