ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਪੋਸਟ ਗ੍ਰੇਜੂਏਟ ਬੋਟਨੀ ਵਿਭਾਗ ਦੁਆਰਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਪੋਸਟ ਗ੍ਰੇਜੂਏਟ ਬੋਟਨੀ ਵਿਭਾਗ ਦੁਆਰਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਫਿਰੋਜ਼ਪੁਰ, 4.5.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਵਿਭਿੰਨ ਗਤੀਵਿਧੀਆਂ ਵਿਚ ਨਿਰੰਤਰ ਅਗਰਸਰ ਹੈ। ਇਸੇ ਕੜੀ ਤਹਿਤ ਪਿਛਲੇ ਦਿਨੀਂ ਕਾਲਜ ਦੇ ਪੋਸਟ ਗ੍ਰੈਜੂਏਟ ਬਨਸਪਤੀ ਵਿਭਾਗ ਨੇ ਇਕ ਰੋਜ਼ਾ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ।ਜਿਸ ਦਾ ਵਿਸ਼ਾ “ਨੈਚੁਰਲ ਫਾਰਮਿੰਗ ਫਾਰ ਆਤਮ ਨਿਰਭਰ ਭਾਰਤ” ਸੀ।
ਇਸ ਵੇੈਬੀਨਾਰ ਵਿੱਚ ਮੁੱਖ ਵਕਤਾ ਦੇ ਰੂਪ ਵਿਚ ਡਾ. ਅਸ਼ਵਨੀ ਕੁਮਾਰ॥ ਫੈਕਲਟੀ ਆਫ਼ ਬਾਇਓ ਸਾਇੰਸਿਜ਼ ਸ਼੍ਰੀ ਰਾਮ ਕਾਲਜ, ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਵਿਖਿਆਨ ਵਿੱਚ ਨੈਚੁਰਲ ਫਾਰਮਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਕਿਰਤਿਕ ਖਾਦ ਬਣਾਉਣ ਦੇ ਤਰੀਕਿਆਂ ਬਾਰੇ ਵੀ ਵਿਸਥਾਰਪੂਰਵਕ ਸਮਝਾਇਆ।
ਜ਼ਿਕਰਯੋਗ ਹੈ ਕਿ ਇਸ ਵੇੈਬੀਨਾਰ ਵਿਚ ਪ੍ਰਬੰਧਕ ਦੀ ਭੂਮਿਕਾ ਵਿਭਾਗ ਦੇ ਮੁਖੀ ਡਾ ਮਨੀਸ਼ ਕੁਮਾਰ ਨੇ ਅਤੇ ਸੰਚਾਲਕ ਦੀ ਭੂਮਿਕਾ ਡਾ ਗੀਤਾਂਜਲੀ,ਅਸਿਸਟੈਂਟ ਪ੍ਰੋਫੈਸਰ, ਬੋਟਨੀ ਵਿਭਾਗ ਨੇ ਨਿਭਾਈ ।ਇਸ ਮੌਕੇ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਨੇ ਵੇੈਬੀਨਾਰ ਦੇ ਸਫਲ ਆਯੋਜਨ ਤੇ ਬੋਟਨੀ ਵਿਭਾਗ ਦੇ ਮੁਖੀ ਡਾ. ਮਨੀਸ਼ ਕੁਮਾਰ ਅਤੇ ਵਿਭਾਗ ਦੇ ਬਾਕੀ ਅਧਿਆਪਕਾਂ ਨੂੰ ਵਧਾਈ ਦਿੱਤੀ।ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ , ਦੇਵ ਸਮਾਜ ਕਾਲਜ ਫਾਰ ਵੋਮੈਨ ਨੇ ਵਿਭਾਗ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।