ਗੁੰਮ ਹੋਏ ਮੋਬਾਇਲ ਫੋਨ : ਫਿਰੋਜਪੁਰ ਪੁਲਿਸ ਵੱਲੋਂ 142 ਸ਼ਿਕਾਇਤਾਂ ਵਿਚੋਂ 103 ਮੋਬਾਇਲ ਫੋਨ ਟਰੇਸ ਕਰਕੇ ਉਹਨਾ ਤੇ ਮਾਲਕਾਂ ਨੂੰ ਸੋਪੇ ਗਏ
ਗੁੰਮ ਹੋਏ ਮੋਬਾਇਲ ਫੋਨ : ਫਿਰੋਜਪੁਰ ਪੁਲਿਸ ਵੱਲੋਂ 142 ਸ਼ਿਕਾਇਤਾਂ ਵਿਚੋਂ 103 ਮੋਬਾਇਲ ਫੋਨ ਟਰੇਸ ਕਰਕੇ ਉਹਨਾ ਤੇ ਮਾਲਕਾਂ ਨੂੰ ਸੋਪੇ ਗਏ
ਫਿਰੋਜ਼ਪੁਰ, 16.3.2021 : ਸ੍ਰੀ ਭਾਗੀਰਥ ਸਿੰਘ, ਮੀਨਾ, ਆਈ . ਪੀ . ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜਪੁਰ ਨੇ ਪ੍ਰੈਸ ਕਾਨਫਰੈਂਸ ਕਰਦਿਆਂ ਜਾਣਕਾਰੀ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਗੁੰਮ ਹੋਏ ਮੋਬਾਇਲ ਫੋਨ ਬਾਰੇ ਜਿੰਨਾ ਵਿਅਕਤੀਆ ਨੇ ਜਿਲੇ ਦੇ ਵੱਖ-ਵੱਖ ਸਾਂਝ ਕੇਂਦਰ ਵਿੱਚ ਸ਼ਿਕਾਇਤਾਂ ਦਰਜ ਕਰਾਈਆ ਸਨ, ਇੰਨਾ ਗੁੰਮ ਹੋਏ ਮੋਬਾਇਲ ਫੋਨ ਵਿੱਚੋਂ ਬਹੁਤ ਸਾਰੇ ਮੋਬਾਇਲ ਫੋਨ ਮਹਿਗੀ ਕੀਮਤ ਦੇ ਹਨ, ਇੰਨਾ ਪ੍ਰਾਪਤ ਹੋਈਆ ਦਰਖਾਸਤਾਂ ਦੇ ਅਧਾਰ ਤੇ ਮੋਬਾਇਲ ਫੋਨ ਨੰਬਰਾਂ ਨੂੰ ਟਰੇਸ਼ ਕਰਨ ਲਈ ਜਿਲਾ ਹੈਡਕੁਆਟਰ ਤੇ ਬਣੇ ਟੈਕਨੀਕਲ ਵਿੰਗ ਵਿੱਚ ਤਾਇਨਾਤ ਇੰਚਾਰਜ ਏ ਐਸ ਆਈ ਗੁਰਦੇਵ ਸਿੰਘ ਦੀ ਕਰੜੀ ਮਿਹਨਤ ਸਦਕਾ, ਕੁਲ 142 ਸ਼ਿਕਾਇਤਾਂ ਵਿੱਚੋਂ 103 ਸ਼ਿਕਾਇਤਾਂ ਦੇ ਗੁੰਮ ਹੋਏ ਮੋਬਾਇਲ ਫੋਨ ਨੰਬਰ ਚੱਲਦੇ ਪਾਏ ਗਏ ਸਨ। ਮੋਬਾਇਨ ਫੋਨ ਦੇ ਅਧਿਕਾਰਤ ਮਾਲਕਾ ਨਾਲ ਸੰਪਰਕ ਕੀਤਾ ਗਿਆ, ਜਿੰਨਾ ਨੂੰ ਦਫਤਰ ਵਿੱਚ ਬੁਲਾ ਕੇ ਉਹਨਾ ਪਾਸੋ ਮੋਬਾਇਲ ਫੋਨਾਂ ਦੀ ਮਾਲਕੀ ਸਬੰਧੀ ਲੋੜੀਂਦੇ ਦਸਤਾਵੇਜ ਨੂੰ ਚੈਕ ਕਰਕੇ ਹਾਸਲ ਕੀਤੇ ਗਏ, ਇਸ ਉਪਰੰਤ ਟਰੇਸ ਕੀਤੇ ਗਏ 103 ਮੋਬਾਇਲ ਫੋਨਾਂ ਨੂੰ ਉਹਨਾ ਦੇ ਅਸਲ ਮਾਲਕਾ ਨੂੰ ਸੋਪ ਦਿੱਤੇ ਗਏ ਹਨ। ਉਹਨਾ ਨੇ ਇਹ ਵੀ ਦੱਸਿਆ ਕਿ ਜਿਵੇ ਹੀ ਬਾਕੀ ਮੋਬਾਇਲ ਫੋਨ ਚੱਲਦੇ ਪਾਏ ਜਾਂਦੇ ਹਨ, ਉਹਨਾ ਨੂੰ ਵੀ ਟਰੇਸ਼ ਕਰਕੇ ਮੋਬਾਇਲ ਫੋਨਾਂ ਦੇ ਮਾਲਕਾਂ ਦੇ ਹਵਾਲੇ ਕੀਤਾ ਜਾਵੇਗਾ।
ਐਸ , ਐਸ ,ਪੀ ਸਾਹਿਬ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਰੋਜ਼ਪੁਰ ਦੇ ਸ਼ਹਿਰੀ ਇਲਾਕੇ ਅਤੇ ਦਿਹਾਤੀ ਇਲਾਕੇ ਅੰਦਰ ਸ਼ਰਾਰਤੀ ਅਨਸਰਾ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ, ਰੋਜਾਨਾ ਪੀ , ਸੀ ਆਰ ਮੋਟਰਸਾਈਕਲ ਤੇ ਪੁਲਿਸ ਕਰਮਚਾਰੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਇਸ ਤਰਾ ਰੋਜਾਨਾ ਇਲਾਕੇ ਵਿੱਚ ਸਪੈਸਲ ਨਾਕਾਬੰਦੀ ਕਰਵਾਕੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕਰਾਈ ਜਾ ਰਹੀ ਹੈ। ਜਿਲਾ ਪੁਲਿਸ ਜੋ ਪਬਲਿਕ ਦੀ ਜਾਨ ਮਾਲ ਦੀ ਰਾਖੀ ਲਈ ਹਮੇਸ਼ਾ ਤੱਤਪਰ ਹੈ। ਜੇਕਰ ਕਿਸੇ ਵੀ ਪਬਲਿਕ ਨੇ ਕਿਸੇ ਮਾੜੇ ਅੰਸਰ ਬਾਰੇ ਕੋਈ ਸੂਚਨਾ ਸਾਂਝੀ ਕਰਨੀ ਹੋਵੇ ਤਾਂ ਉਹ ਵਿਅਕੀਤ ਨਿਜੀ ਤੌਰ ਤੇ ਜਾਂ ਟੇਲੀਫੋਨ ਤੇ ਵੀ ਸੰਪਰਕ ਕਰ ਸਕਦਾ ਹੈ।