ਦੇਵ ਸਮਾਜ-‘ਮਾਤ-ਪਿਤਾ ਸੰਤਾਨ ਦਿਵਸ’ ਦਾ ਆਯੋਜਨ
ਦੇਵ ਸਮਾਜ ਹੀ ਇਕ ਅਜਿਹੀ ਸੰਸਥਾ, ਜਿੱਥੋਂ ਦੇ ਸਿੱਖਿਅਕ ਸੰਸਥਾਵਾਂ ਵਿਚ ਮਾਤਾ ਪਿਤਾ ਸੰਤਾਨ ਦਿਵਸ ਮਨਾਇਆ ਜਾਂਦਾ ਹੈ: ਡਾ. ਅਗਨੀਜ਼ ਢਿੱਲੋਂ
ਦੇਵ ਸਮਾਜ-‘ਮਾਤ-ਪਿਤਾ ਸੰਤਾਨ ਦਿਵਸ’ ਦਾ ਆਯੋਜਨ
ਮਿਤੀ 3 ਫਰਵਰੀ 2021 ਨੂੰ ਦੇਵ ਸਮਾਜ ਦੀਆਂ ਸਾਰੀਆਂ ਸਿੱਖਿਅਕ ਸੰਸਥਾਵਾਂ ਨੇ ਮਿਲਕੇ ‘ਮਾਤ–ਪਿਤਾ ਸੰਤਾਨ ਦਿਵਸ’ ਦਾ ਆਯੋਜਨ ਕੀਤਾ। ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਡਾ. ਅਗਨੀਜ਼ ਢਿੱਲੋਂ, ਕਾਊਂਸਲਰ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਸੈਕਟਰ 36 ਬੀ. ਚੰਡੀਗੜ੍ਹ, ਇੰਚਾਰਜ ਦੇਵ ਸਮਾਜ ਸਿੱਖਿਅਕ ਵਿਭਾਗ ਹਾਜ਼ਰ ਹੋਏ ਅਤੇ ਸ਼੍ਰੀ ਮਾਨਵਿੰਦਰ ਮਾਂਗਟ, ਚੀਫ ਐਡਮਨਿਸਟ੍ਰੇਟਿਵ ਅਫਸਰ ਦੇਵ ਸਮਾਜ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।
ਮਾਤ ਪਿਤਾ ਸੰਤਾਨ ਦਿਵਸ ਦੇ ਸੰਬੰਧ ਵਿਚ ਆਯੋਜਿਤ ਇਸ ਸਮਾਰੋਹ ਦਾ ਆਰੰਭ ‘ਸ਼ਰਧਾ ਭਾਜਨ ਮਾਤ–ਪਿਤਾ ਜੀ’ ਭਜਨ ਗਾਉਣ ਨਾਲ ਹੋਇਆ। ਇਸ ਮੌਕੇ ਤੇ ਮੁੱਖ ਮਹਿਮਾਨ ਡਾ. ਅਗਨੀਜ਼ ਢਿੱਲੋਂ ਨੇ ਦੇਵ ਸਮਾਜ ਦੇ ਦਰਸ਼ਨ ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਦੇਵ ਸਮਾਜ ਵਿਚ ਵਰਣਿਤ 16 ਸੰਬੰਧਾਂ ਦੇ ਬਾਰੇ ਵਿਚ ਦੱਸਦੇ ਹੋਏ ਮਾਤ-ਪਿਤਾ ਸੰਤਾਨ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੋ ਉਪਕਾਰ ਅਤੇ ਤਿਆਗ ਮਾਤਾ ਪਿਤਾ ਆਪਣੀ ਸੰਤਾਨ ਦੇ ਲਈ ਕਰਦੇ ਹਨ ਉਹ ਕੋਈ ਦੂਸਰਾ ਨਹੀਂ ਕਰ ਸਕਦਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੰਤਾਨ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੁਆਰਾ ਦਿੱਤੇ ਸੰਸਕਾਰਾਂ ਤੇ ਚੱਲਣ। ਡਾ. ਅਗਨੀਜ਼ ਨੇ ਆਪਣੇ ਜੀਵਨ ਅਨੁਭਵ ਸਾਂਝੇ ਕਰਦੇ ਹੋਏ ਆਪਣੇ ਮਾਤਾ ਪਿਤਾ ਦੇ ਉਪਕਾਰਾਂ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦੇਵ ਸਮਾਜ ਹੀ ਇਕ ਅਜਿਹੀ ਸੰਸਥਾ ਹੈ, ਜਿੱਥੋਂ ਦੇ ਸਿੱਖਿਅਕ ਸੰਸਥਾਵਾਂ ਵਿਚ ਮਾਤਾ ਪਿਤਾ ਸੰਤਾਨ ਦਿਵਸ ਮਨਾਇਆ ਜਾਂਦਾ ਹੈ। ਜਿਸ ਵਿਚ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਪ੍ਰਤੀ ਪ੍ਰੇਮ ਭਾਵ ਨੂੰ ਪੇਸ਼ ਕਰਦੇ ਹਨ ਅਤੇ ਆਪਣੀਆਂ ਭੁੱਲਾਂ ਨੂੰ ਸਵੀਕਾਰ ਕਰਦੇ ਹਨ।
ਇਸ ਅਵਸਰ ’ਤੇ ਦੇਵ ਸਮਾਜ ਦੀਆਂ ਸਿੱਖਿਅਕ ਸੰਸਥਾਵਾਂ ਤੋਂ ਆਏ ਹੋਏ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਦੇ ਪ੍ਰਤੀ ਬਹੁਤ ਭਾਵਨਾਤਮਕ ਭਾਵ ਪੇਸ਼ ਕਰਦੇ ਹੋਏ ਆਪਣੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਅਤੇ ਮਾਫ਼ੀ ਮੰਗੀ ਅਤੇ ਨਾਲ ਹੀ ਆਪਣੇ ਮਾਤਾ ਪਿਤਾ ਦੇ ਉਪਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਾਰੇ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਨੂੰ ਫੁੱਲਾਂ ਦਾ ਹਾਰ ਪਹਿਨਾਇਆ।
ਜਿਕਰਯੋਗ ਹੈ ਕਿ ਇਸ ਸਮਾਰੋਹ ਵਿਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਪ੍ਰਿੰਸੀਪਲ ਡਾ. ਰਮਣੀਤਾ ਸ਼ਾਰਦਾ, ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਫਿਰੋਜ਼ਪੁਰ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਦੇ ਕਾਰਜਕਾਰੀ ਪ੍ਰਿੰਸੀਪਲ, ਮੈਡਮ ਦੀਪਸ਼ਿਖਾ ਅਰੋੜਾ, ਦੇਵ ਸਮਾਜ ਮਾਡਲ ਹਾਈ ਸਕੂਲ ਫਿਰੋਜ਼ਪੁਰ ਦੇ ਪ੍ਰਿੰਸੀਪਲ ਡਾ. ਸੁਨੀਤਾ ਰੰਗਬੁਲਾ ਅਤੇ ਇਨ੍ਹਾਂ ਸਾਰੇ ਸਿੱਖਿਅਕ ਸੰਸਥਾਵਾਂ ਦੇ ਅਧਿਆਪਕ, ਦੇਵ ਸਮਾਜ ਸੰਸਥਾ ਦੀ ਮੈਨੇਜਮੈਂਟ ਦੇ ਮੈਂਬਰ ਅਤੇ ਮੋਗਾ ਤੋਂ ਵੀ ਧਰਮ ਸੰਬੰਧੀ ਹਾਜ਼ਰ ਹੋਏ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਸਮਾਰੋਹ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਫਿਰੋਜ਼ਪੁਰ ਦੀ ਨਵੀਂ ਉਸਾਰੀ ਇਮਾਰਤ ਦੇ ਵਿਹੜੇ ਵਿਚ ਆਯੋਜਿਤ ਹੋਇਆ ਅਤੇ ਇਹ ਸਮਾਰੋਹ ਕੋਵਿਡ ਦੀਆਂ ਸਾਰੀਆਂ ਸਾਵਧਾਨੀਆਂ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਆਯੋਜਿਤ ਕੀਤਾ ਗਿਆ। ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ, ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਇਸ ਅਵਸਰ ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।