95 ਲੱਖ ਦੀ ਲਾਗਤ ਨਾਲ ਫੁੱਟਪਾਥ ਤੇ ਲੱਗਣ ਵਾਲੀਆਂ ਇੰਟਰ ਲਾਕਿੰਗ ਟੈਲਾਂ ਦਾ ਭਾਜਪਾ ਪ੍ਰਧਾਨ ਵਲੋਂ ਉਦਘਾਟਨ
ਫਿਰੋਜ਼ਪੁਰ 30 ਮਾਰਚ (ਏ. ਸੀ. ਚਾਵਲਾ) : ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਸ਼ਹਿਰ , ਪਿੰਡ, ਗਲੀ ਮੁਹੱਲੇ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਮੱਖੂ ਗੇਟ ਵਿਖੇ 95 ਲੱਖ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੇ ਫੁੱਟਪਾਥ ਤੇ ਲੱਗਣ ਵਾਲੀਆਂ ਇੰਟਰ ਲਾਕਿੰਗ ਟੈਲਾਂ ਦੇ ਉਦਘਾਟਨ ਮੌਕੇ ਲੋਕਾਂ ਨਾਲ ਕੀਤਾ। ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਦੱਸਿਆ ਕਿ ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਅਤੇ ਨਾਲ ਲੱਗਦੇ ਪਿੰਡਾਂ ਦੇ ਵਿਕਾਸ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕਮਲ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰੋਜ਼ਪੁਰ ਦੀਆਂ ਸਮੱਸਿਆਵਾਂ ਲੈ ਕੇ ਮਿਲੇ ਸਨ। ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਫਿਰੋਜ਼ਪੁਰ ਇਲਾਕੇ ਨੂੰ ਤਰੱਕੀ ਦੇ ਰਾਹ ਤੇ ਲੈ ਜਾਣ ਦੇ ਲਈ ਕਰੋੜਾਂ ਰੁਪਏ ਪ੍ਰਦਾਨ ਕੀਤੇ ਹਨ। ਉਨ•ਾਂ ਨੇ ਕਿਹਾ ਕਿ ਚੰਦ ਹੀ ਦਿਨਾਂ ਵਿਚ ਸਾਰੇ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਜਿਥੇ ਕਿਤੇ ਵੀ ਫੁੱਟਪਾਥ ਬਣੇ ਹੋਏ ਹਨ ਤੇ ਇੰਟਰ ਲਾਕਿੰਗ ਟੈਂਲਾਂ ਲੱਗ ਜਾਣਗੀਆਂ। ਉਨ•ਾਂ ਨੇ ਕਾਂਗਰਸ ਤੇ ਵਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਹਮੇਸ਼ਾਂ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ ਅਤੇ ਕਾਂਗਰਸ ਸਰਕਾਰ ਲੋਕਾਂ ਨੂੰ ਹਮੇਸ਼ਾਂ ਹੀ ਗੁਮਰਾਹ ਕਰਦੀ ਆ ਰਹੀ ਹੈ। ਉਨ•ਾਂ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਆਉਣ ਦੇ ਨਾਲ ਸ਼ਹਿਰਾਂ ਅਤੇ ਪਿੰਡਾਂ ਦੀ ਨੁਹਾਰ ਬਦਲਣੀ ਸ਼ੁਰੁ ਹੋ ਗਈ ਹੈ। ਉਨ•ਾਂ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਵੀ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਉਨ•ਾਂ ਦੇ ਨਾਲ ਜ਼ਿਲ•ਾ ਯੁਵਾ ਮੋਰਚਾ ਦੇ ਪ੍ਰਧਾਨ ਜਸਪਾਲ ਸਿੰਘ ਜਿੰਮੀ ਸੰਧੁ, ਜ਼ਿਲ•ਾ ਕਿਸਾਨ ਸੈੱਲ ਦੇ ਪ੍ਰਧਾਨ ਗੁਰਭੇਜ ਸਿੰਘ ਬਹਾਦਰ ਵਾਲਾ, ਸੁਖਵਿੰਦਰ ਸੁੱਖ ਰੱਖੜੀ, ਅਸ਼ੋਕ ਕੁਮਾਰ ਐਮ ਸੀ, ਅਮਰਜੀਤ ਸੋਨੂੰ ਨਾਰੰਗ ਐਮ ਸੀ, ਐਮ ਸੀ ਪੂਰਨ ਸਿੰਘ ਜੋਸਨ, ਅਸ਼ਵਨੀ ਗਰੋਵਰ ਪ੍ਰਧਾਨ, ਚਾਨਣਾ ਐਮ ਸੀ, ਈ ਓ ਧਰਮਪਾਲ ਸਿੰਘ, ਜ਼ਿਲ•ਾ ਯੁਵਾ ਮੋਰਚਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਸੰਧੂ, ਲਵਜੀਤ ਸਿੰਘ ਲਵਲੀ ਅਤੇ ਹੋਰ ਵੀ ਕਈ ਹਾਜ਼ਰ ਸਨ।