Ferozepur News

ਸਰਕਾਰੀ ਸਕੂਲਾਂ ਵਿਚ ਪੜ•ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਐਸ.ਬੀ.ਐਸ. ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੀਆਂ ਪ੍ਰਯੋਗਸ਼ਾਲਾਵਾਂ ਵਿਖਾਉਣ ਦਾ ਉਪਰਾਲਾ

?
?

ਫਿਰੋਜ਼ਪੁਰ 15 ਦਸੰਬਰ (ਏ.ਸੀ.ਚਾਵਲਾ ) ਜ਼ਿਲ•ਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਅਤੇ ਜ਼ਿਲ••ਾ ਸਾਇੰਸ ਸੁਪਰਵਾਇਜ਼ਰ ਦੀ ਦੇਖ-ਰੇਖ ਹੇਠ ਸਕੂਲੀ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੀਆਂ ਪ੍ਰਯੋਗਸ਼ਾਲਾਵਾਂ ਵਿਖਾਉਣ ਅਤੇ ਕਾਲਜ ਕੈਂਪਸ ਵਿਜ਼ਟ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਪੜਾਈ ਦੀ ਰੁਚੀ ਵਧਾਉਣਾ ਅਤੇ ਉਨ•ਾਂ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਤਹਿਤ 10 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਫਿਰੋਜ਼ਪੁਰ ਜ਼ਿਲ•ੇ ਦੇ ਦੱਸਵੀਂ ਅਤੇ ਬਾਰਵੀਂ ਜਮਾਤ (ਸਾਇੰਸ ਗਰੁੱਪ) ਦੇ ਹਰ ਰੋਜ਼ 80 ਤੋਂ 100 ਵਿਦਿਆਰਥੀਆਂ ਨੂੰ ਹਰ ਰੋਜ਼ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀਆਂ ਪ੍ਰਯੋਗਸ਼ਾਲਾਵਾਂ, ਸੈਂਟਰਲ ਵਰਕਸ਼ਾਪ, ਕੰਪਿਊਟਰ ਸੈਂਟਰ, ਸਮਾਰਟ ਕਲਾਸ ਰੂਮ, ਹੋਸਟਲ, ਖੇਡ ਮੈਦਾਨ, ਮਾਰਕੀਟ ਕੰਪਲੈਕਸ, ਸਾਰੇ ਵਿਭਾਗ ਅਤੇ ਹੋਰ ਕਾਲਜ ਦੀਆਂ ਸਹੂਲਤਾਂ ਦਿਖਾਈਆਂ ਜਾ ਰਹੀਆਂ ਹਨ। ਹੁਣ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਫਿਰੋਜ਼ਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਗੁਰੂਹਰਸਹਾਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਜੀਰਾ ਦੇ ਵਿਦਿਆਰਥੀ ਕਾਲਜ ਵਿਚ ਵਿਜ਼ਟ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਜ਼ੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਤਲਵੰਡੀ ਭਾਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਜੀਦਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਮਮਦੋਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਸਕੂਲਾਂ ਦੇ ਵਿਦਿਆਰਥੀ ਵਿਜ਼ਟ ਕਰਨਗੇ। ਇਸ ਮੌਕੇ ਜਗਸੀਰ ਸਿੰਘ ਜ਼ਿਲ•ਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਅਤੇ ਦਿਉੜਾ ਜ਼ਿਲ•ਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਨੇ ਦੱਸਿਆ ਕਿ 10 ਨਵੰਬਰ ਨੂੰ ਇੰਸਪਾਇਅਰ ਅਵਾਰਡਜ਼ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ•ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਤ ਕਰਨਾ ਹੈ। ਇਸ ਪ੍ਰੋਗਰਾਮ ਨੂੰ ਉਲੀਕਣ ਲਈ ਕੈਂਪਸ ਡਾਇਰੈਕਟਰ ਡਾ. ਟੀ.ਐਸ.ਸਿੱਧੂ ਅਤੇ ਪ੍ਰਿੰਸੀਪਲ ਪੋਲੀ ਵਿੰਗ ਪ੍ਰੋਫੈਸਰ ਗਜ਼ਲਪ੍ਰੀਤ ਸਿੰਘ ਨੇ ਰਾਜੇਸ਼ ਮਹਿਤਾ (ਡੀ. ਐਸ.ਐਸ.), ਦੀਪਕ ਸ਼ਰਮਾ (ਨੋਡਲ ਅਫਸਰ)  ਅਤੇ ਸੁਮਿਤ ਗਲਹੋਤਰਾ (ਏ. ਡੀ. ਐਸ.ਐਸ.) ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

Related Articles

Back to top button